ਅੰਮ੍ਰਿਤਾ ਪ੍ਰੀਤਮ

Amrita Pritam

Shiv Kumar Batalvi (1936–1973) was a prominent Punjabi poet, playwriter, and lyricist, widely known for his contributions to Punjabi literature and music. Born on July 23, 1936, in Bara Pind Lohtian, British India (now in Pakistan), Batalvi’s poetic works reflect a deep connection with the cultural and emotional aspects of the Punjabi way of life.

Batalvi gained recognition at a young age for his poetic prowess, and his work often delved into themes of love, heartbreak, and the human condition. His verses were characterized by a unique blend of traditional Punjabi folk elements and modern literary sensibilities, making his poetry accessible to a wide audience.

One of Shiv Kumar Batalvi’s most notable works is his poetry collection titled “Loona,” which brought him immense acclaim. His poetry resonated not only with the literary community but also with the general public, earning him a dedicated following.

Apart from his contributions to literature, Batalvi also made a mark in the world of Punjabi music. Many of his poems were set to music, and his lyrics became the basis for several iconic Punjabi songs. His collaborations with renowned musicians further solidified his influence on the cultural landscape of the region.

Tragically, Shiv Kumar Batalvi’s life was cut short, as he passed away on May 6, 1973, at the age of 36. Despite his relatively short life, his impact on Punjabi literature and music continues to endure, and he is remembered as one of the most influential figures in the realm of Punjabi arts and culture.

ਚਾਨਣ ਦੀ ਫੁਲਕਾਰੀ

ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ
ਅੰਬਰ ਦਾ ਇੱਕ ਆਲਾ
ਸੂਰਜ ਬਾਲ ਦਿਆਂ
ਮਨ ਦੀ ਉੱਚੀ ਮੰਮਟੀ ਦੀਵਾ ਕੌਣ ਧਰੇ

ਅੰਬਰ ਗੰਗਾ ਹੁੰਦੀ
ਗਾਗਰ ਭਰ ਦੇਂਦੀ
ਦਰਦਾਂ ਦਾ ਦਰਿਆਓ ਕਿਹੜਾ ਘੁੱਟ ਭਰੇ

ਇਹ ਜੁ ਸਾਨੂੰ ਅੱਗ
ਰਾਖਵੀਂ ਦੇ ਚਲਿਓਂ
ਦਿਲ ਦੇ ਬੁੱਕਲ ਬਲਦੀ ਚਿਣਗਾਂ ਕੌਣ ਜਰੇ

ਆਪਣੇ ਵੱਲੋਂ
ਸਾਰੀ ਬਾਤ ਮੁਕਾ ਬੈਠੇ
ਹਾਲੇ ਵੀ ਇੱਕ ਹੌਕਾ ਤੇਰੀ ਗੱਲ ਕਰੇ
ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ

ਵੇ ਮੈਂ ਤਿੜਕੇ ਘੜੇ ਦਾ ਪਾਣੀ

ਵੇ ਮੈਂ ਤਿੜਕੇ ਘੜੇ ਦਾ ਪਾਣੀ
ਕੱਲ ਤੱਕ ਨਹੀਂ ਰਹਿਣਾ

ਏਸ ਪਾਣੀ ਦੇ ਕੰਨ ਤਿਰਹਾਏ
ਤ੍ਰੇਹ ਦੇ ਹੋਠਾਂ ਵਾਗੂੰ
ਓਹ ਮੇਰੇ ਠੰਡੇ ਘੁੱਟ ਦਿਆ ਮਿੱਤਰਾ!
ਕਹਿ ਦੇ ਜੋ ਕੁਝ ਕਹਿਣਾ

ਅੱਜ ਦਾ ਪਾਣੀ ਕੀਕਣ ਲਾਹਵੇ
ਕੱਲ ਦੀ ਤ੍ਰੇਹ ਦਾ ਕਰਜਾ
ਨਾ ਪਾਣੀ ਨੇ ਕੰਨੀ ਬੱਝਣਾ
ਨਾ ਪੱਲੇ ਵਿੱਚ ਰਹਿਣਾ

ਵੇਖ, ਕਿ ਤੇਰੀ ਤ੍ਰੇਹ ਵਰਗੀ
ਏਸ ਪਾਣੀ ਦੀ ਮਜਬੂਰੀ
ਨਾ ਏਸ ਤੇਰੀ ਤ੍ਰੇਹ, ਸੰਗ ਤੁਰਨਾ
ਨਾ ਏਸ ਏਥੇ ਬਹਿਣਾ

ਅੱਜ ਦੇ ਪਿੰਡੇ ਪਾਣੀ ਲਿਸ਼ਕੇ
ਤ੍ਰੇਹ ਦੇ ਮੋਤੀ ਵਰਗਾ
ਪਰ ਅੱਜ ਦੇ ਪਿੰਡੇ ਨਾਲੋਂ ਕੱਲ ਨੇ
ਚਿੱਪਰ ਵਾਗੁੰ ਲਹਿਣਾ

ਵੇ ਮੈਂ ਤਿੜਕੇ ਘੜੇ ਦਾ ਪਾਣੀ
ਕੱਲ ਤੱਕ ਨਹੀ ਰਹਿਣਾ

ਚੁੱਪ ਦਾ ਰੁੱਖ

ਨਹੀਂ – ਚੁੱਪ ਦੇ ਇਸ ਰੁੱਖ ਤੋਂ
ਮੈਂ ਅੱਖਰ ਨਹੀਂ ਤੋੜੇ
ਇਹ ਤਾਂ ਜੋ ਰੁੱਖ ਨਾਲੋਂ ਝੜੇ ਸੀ
ਮੈਂ ਉਹੀ ਅੱਖਰ ਚੁਣੇ ਹਨ…

ਨਹੀਂ — ਤੁਸਾਂ ਨੂੰ ਜਾਂ ਕਿਸੇ ਨੂੰ
ਮੈਂ ਕੁਝ ਨਹੀਂ ਆਖਿਆ
ਇਹ ਤਾਂ ਜੋ ਲਹੂ ਵਿਚ ਬੋਲੇ ਸੀ
ਮੈਂ ਉਹੀ ਅੱਖਰ ਸੁਣੇ ਹਨ…

ਇਕ ਬਿਜਲੀ ਦੀ ਲੰਬੀ ਲੀਕ ਸੀ
ਛਾਤੀ ਚੋਂ ਲੰਘੀ ਸੀ
ਇਹ ਤਾਂ ਕੁਝ ਉਸੇ ਦੇ ਟੋਟੇ
ਮੈਂ ਪੋਟਿਆਂ ਤੇ ਗਿਣੇ ਹਨ…

ਤੇ ਚੰਨ ਨੇ ਚਰਖੇ ਤੇ ਬਹਿ ਕੇ
ਬੱਦਲ ਦੀ ਕਪਾਹ ਕੱਤੀ
ਇਹ ਤਾਂ ਕੁਝ ਉਹੀ ਧਾਗੇ ਨੇ
ਮੈਂ ਖੱਡੀ ਤੇ ਉਣੇ ਹਨ…

ਨਹੀਂ — ਚੁੱਪ ਦੇ ਇਸ ਰੁੱਖ ਤੋਂ
ਮੈਂ ਅੱਖਰ ਨਹੀਂ ਤੋੜੇ
ਇਹ ਤਾਂ ਜੋ ਰੁਖ ਨਾਲੋਂ ਝੜੇ ਸੀ
ਮੈਂ ਉਹੀ ਅੱਖਰ ਚੁਣੇ ਹਨ…

ਰੱਬ ਖ਼ੈਰ ਕਰੇ ਮੇਰੇ ਵਿਹੜੇ ਦੀ

ਰੱਬ ਖ਼ੈਰ ਕਰੇ ਮੇਰੇ ਵਿਹੜੇ ਦੀ
ਕਿ ਜਿਸ ਥਾਂ ਰਾਂਝਣ ਡੇਰਾ ਕੀਤਾ
ਉੱਥੇ ਧਮਕੀ ਸੁਣੀਂਦੀ ਖੇੜੇ ਦੀ………

ਅੱਜ ਚਾਰੇ ਕੰਧਾਂ ਪੁੱਛਣ ਆਈਆਂ
ਕਿ ਅੱਜ ਮਲਕੀ ਦੀ ਬੁੱਕਲ ਵਿਚੋਂ
ਦੁੱਧ ਦੀਆਂ ਬੂੰਦਾਂ ਕੀਹਨੇ ਚੁਰਾਈਆਂ?………

ਅੱਜ ਬੇਲੇ ਦੀਆਂ ਮੱਝਾਂ ਰੋਈਆਂ
ਕਿ ਅੱਜ ਮੇਰੀ ਇਸ ਦੋਹਣੀ ਦੇ ਵਿਚ
ਲਹੂ ਦੀਆਂ ਧਾਰਾਂ ਕਿਸਨੇ ਚੋਈਆਂ?……….

ਅੱਜ ਹਰ ਇਕ ਬਸਤਾ ਪੁਛਣ ਆਇਆ
ਕਿ ਅੱਜ ਮੇਰੇ ਮਦਰੱਸੇ ਵਿਚੋਂ
ਸੱਚ ਦਾ ਅੱਖਰ ਕੀਹਨੇ ਛੁਪਾਇਆ?……….

ਝੁੰਮਰ

ਮੈਂ ਜੁ ਤੈਨੂੰ ਆਖਿਆ, ਖੇਤਾਂ ਦੇ ਵਿਚ ਆ ਭਲਾ
ਮੈਂ ਗੋਡਾਂਗੀ ਪੈਲੀਆਂ, ਤੂੰ ਕਿਆਰੇ ਕਢਦਾ ਜਾ ਭਲਾ……
ਮੈਂ ਜੁ ਤੈਨੂੰ ਆਖਿਆ, ਖੇਤਾਂ ਦੇ ਵਿਚ ਆ ਭਲਾ
ਕਣਕ ਜੁ ਬੀਜਾਂ ਮੈਂ ਕੁੜੇ, ਤੂੰ ਪਾਣੀ ਦੇਂਦੀ ਜਾ ਭਲਾ……
ਰਾਖੀ ਰਖ ਰਖ ਮੈਂ ਮੁਈ, ਤੇ ਹੱਡ ਲਏ ਤੂੰ ਖੋਰ ਭਲਾ
ਭਰ ਭਰ ਬੋਹਲ ਜੁ ਲਾ ਲਏ, ਉਤੋਂ ਪੈ ਗਏ ਚੋਰ ਭਲਾ……
ਭੰਨਾਂ ਭੁਖੇ ਮਹਿਲ ਨੂੰ, ਚੋਰ ਨੂੰ ਰਖਾਂ ਥਾਂ ਭਲਾ
ਮੈਂ ਧਰਤੀ ਦਾ ਲਾਲ ਜੀ, ਧਰਤੀ ਮੇਰੀ ਮਾਂ ਭਲਾ……
ਨਵੀਂ ਕਣਕ ਜੁ ਗੁੰਨ ਲਵਾਂ ਮੈਂ, ਪੇੜਾ ਮਖਣ ਦਾ ਭਲਾ
ਮੇਰਾ ਜੋਬਨ ਹਾਕਾਂ ਮਾਰਦਾ, ਮੇਰੇ ਵਿਹੜੇ ਦੇ ਵਿਚ ਆ ਭਲਾ……
ਤੂੰ ਅੰਬਾਂ ਦਾ ਬੂਰ ਨੀ, ਤੁੰ ਸਮੇਂ ਦਾ ਫੁੱਲ ਭਲਾ
ਤੇਰਾ ਜੋਬਨ ਚੜ੍ਹਿਆ ਚੰਦ ਨੀ, ਕੀਕਣ ਤਾਰਾਂ ਮੁੱਲ ਭਲਾ…….
ਮੇਰੇ ਹਥੀਂ ਮਹਿੰਦੀ ਰਾਂਗਲੀ, ਮੇਰੀ ਚੂੜੇ ਵਾਲੀ ਬਾਂਹ ਭਲਾ
ਮੈਂ ਤੇਰੀ ਵੇ ਰਾਂਝਣਾਂ, ਮੈਂ ਹੋਰ ਕਿਸੇ ਦੀ ਨਾਂਹ ਭਲਾ…

ਮੇਰਾ ਸ਼ਹਿਰ

ਮੇਰਾ ਸ਼ਹਿਰ ਇਕ ਲੰਬੀ ਬਹਿਸ ਵਰਗਾ ਹੈ…
ਸੜਕਾਂ–ਬੇਤੁਕੀਆਂ ਦਲੀਲਾਂ ਦੀ ਤਰ੍ਹਾਂ
ਤੇ ਗਲੀਆਂ ਇਸ ਤਰ੍ਹਾਂ….
ਜਿਉਂ ਇੱਕੋ ਗੱਲ ਨੂੰ ਕੋਈ ਇੱਧਰ ਘਸੀਟਦਾ ਕੋਈ ਉੱਧਰ

ਹਰ ਮਕਾਨ ਇਕ ਮੁੱਠੀ ਵਾਂਗੂੰ ਵੱਟਿਆ ਹੋਇਆ
ਕੰਧਾਂ–ਕਚੀਚੀਆਂ ਵਾਂਗੂੰ
ਤੇ ਨਾਲੀਆਂ,ਜਿਉਂ ਮੂੰਹਾਂ ‘ਚੋਂ ਝੱਗ ਵਗਦੀ ਹੈ…

ਇਹ ਬਹਿਸ ਖ਼ੌਰੇ ਸੂਰਜ ਤੋਂ ਸ਼ੁਰੂ ਹੋਈ ਸੀ
ਜੁ ਉਸ ਨੂੰ ਵੇਖ ਕੇ ਇਹ ਹੋਰ ਗਰਮ ਹੁੰਦੀ
ਤੇ ਹਰ ਬੂਹੇ ਦੇ ਮੂੰਹ ‘ਚੋਂ….

ਫਿਰ ਸਾਈਕਲਾਂ ਤੇ ਸਕੂਟਰਾਂ ਦੇ ਪਹੀਏ
ਗਾਲ੍ਹਾਂ ਦੀ ਤਰ੍ਹਾਂ ਨਿਕਲਦੇ
ਤੇ ਘੰਟੀਆਂ ਤੇ ਹਾਰਨ ਇਕ ਦੂਜੇ ਤੇ ਝਪਟਦੇ….

ਜਿਹੜਾ ਵੀ ਬਾਲ ਇਸ ਸ਼ਹਿਰ ਵਿਚ ਜੰਮਦਾ
ਪੁੱਛਦਾ ਕਿ ਕਿਹੜੀ ਗੱਲ ਤੋਂ ਇਹ ਬਹਿਸ ਹੋ ਰਹੀ ?
ਫਿਰ ਉਸ ਦਾ ਸਵਾਲ ਵੀ ਇਕ ਬਹਿਸ ਬਣਦਾ
ਬਹਿਸ ਵਿਚੋਂ ਨਿਕਲਦਾ , ਬਹਿਸ ਵਿਚ ਰਲਦਾ….

ਸੰਖਾਂ ਘੜਿਆਲਾਂ ਦੇ ਸਾਹ ਸੁੱਕੇ
ਰਾਤ ਆਉਂਦੀ,ਸਿਰ ਖਪਾਂਦੀ ,ਤੇ ਚਲੀ ਜਾਂਦੀ
ਪਰ ਨੀਂਦਰ ਦੇ ਵਿੱਚ ਵੀ ਇਹ ਬਹਿਸ ਨਾ ਮੁੱਕੇ

ਮੇਰਾ ਸ਼ਹਿਰ ਇਕ ਲੰਬੀ ਬਹਿਸ ਵਰਗਾ ਹੈ…

ਇੱਕ ਮੁਲਾਕਾਤ

ਮੈਂ ਚੁੱਪ, ਸ਼ਾਂਤ ਤੇ ਅਡੋਲ ਖੜੀ ਸਾਂ
ਸਿਰਫ ਕੋਲ ਵਗਦੇ ਸਮੁੰਦਰ ‘ਚ ਤੂਫਾਨ ਸੀ…..
ਫਿਰ
ਸਮੁੰਦਰ ਨੂੰ ਰੱਬ ਜਾਣੇ ਕੀ ਖਿਆਲ ਆਇਆ
ਉਸ ਆਪਣੇ ਤੂਫਾਨ ਦੀ ਪੋਟਲੀ ਬੰਨ੍ਹੀ
ਮੇਰੇ
ਹੱਥ ‘ਚ ਫੜਾਈ ਤੇ ਹੱਸ ਕੇ ਕੁੱਝ ਪਰਾਂ ਹੋ ਗਿਆ….
ਹੈਰਾਨ ਸਾਂ-ਪਰ ਉਸਦਾ ਚਮਤਕਾਰ
ਫੜ ਲਿਆ
ਪਤਾ ਸੀ-ਅਜਿਹੀ ਘਟਨਾ ਕਦੇ ਸਦੀਆਂ ‘ਚ ਹੁੰਦੀ ਹੈ…
ਲੱਖਾਂ ਖਿਆਲ ਆਏ
ਮੱਥੇ ਤੇ ਝਿਲਮਿਲਾਏ
ਪਰ ਖਲੋਤੀ ਰਹਿ ਗਈ ਕਿ ਇਸ ਨੂੰ ਚੁੱਕ ਕੇ
ਅਜ ਆਪਣੇ ਸ਼ਹਿਰ
ਵਿਚ ਮੈਂ ਕਿਵੇਂ ਜਾਵਾਂਗੀ ?
ਮੇਰੇ ਸ਼ਹਿਰ ਦੀ ਹਰ ਗਲੀ ਭੀੜੀ ਹੈ
ਮੇਰੇ ਸ਼ਹਿਰ ਦੀ
ਹਰ ਛੱਤ ਨੀਵੀਂ ਹੈ
ਮੇਰੇ ਸ਼ਹਿਰ ਦੀ ਹਰ ਕੰਧ ਚੁਗਲੀ ਹੈ..
ਮੈਂ ਸੋਚਿਆ
-ਜੇ ਕਿਤੋਂ ਤੂੰ ਲੱਭੇਂ
ਤਾਂ ਸਮੁੰਦਰ ਦੀ ਤਰਾਂ ਇਹਨੂੰ ਛਾਤੀ ਤੇ ਰੱਖ ਕੇ
ਅਸੀਂ
ਦੋ ਕਿਨਾਰਿਆਂ ਦੀ ਤਰਾਂ ਹੱਸ ਸਕਦੇ ਸਾਂ
ਤੇ ਨੀਵੀਆਂ ਛੱਤਾਂ,
ਤੇ ਭੀੜੀਆ ਗਲੀਆਂ
ਦੇ ਸ਼ਹਿਰ ‘ਚ ਵੱਸ ਸਕਦੇ ਸਾਂ…
ਪਰ ਸਾਰੀ ਦੁਪਿਹਰ ਤੈਨੂੰ ਲੱਭਦਿਆ ਬੀਤੀ
ਤੇ
ਆਪਣੀ ਅੱਗ ਦਾ ਮੈਂ ਆਪੇ ਹੀ ਘੁੱਟ ਪੀਤਾ
ਤੇ ਦਿਹੁੰ ਲਹਿਣ ਵੇਲੇ-
ਸਮੁੰਦਰ ਦਾ
ਤੂਫਾਨ ਸਮੁੰਦਰ ਨੂੰ ਮੋੜ ਦਿੱਤਾ…
ਹੁਣ ਰਾਤ ਪੈਣ ਲੱਗੀ ਏ ਤਾਂ ਤੂੰ ਮਿਲਿਆ ਏਂ
ਤੂੰ ਵੀ ਉਦਾਸ, ਚੁੱਪ, ਸ਼ਾਂਤ ਤੇ ਅਡੋਲ
ਮੈਂ ਵੀ ਉਦਾਸ, ਚੁੱਪ, ਸ਼ਾਂਤ ਤੇ ਅਡੋਲ
ਸਿਰਫ – ਦੂਰ
ਵਗਦੇ ਸਮੁੰਦਰ ਦੇ ਵਿੱਚ ਤੂਫਾਨ ਹੈ..

ਦੋ ਤਿੱਤਲੀਆਂ

ਘੁੰਮਰੇ ਘੁੰਮਰੇ ਟਾਹਣਾਂ ਵਾਲੇ
ਬੋੜ੍ਹ ਪਛਾੜੀ,
ਬਣ ਗੁਲਨਾਰੀ,
ਵੱਡਾ ਗੋਲਾ ਸੂਰਜ ਦਾ ਜਦ ਮੂੰਹ ਛਪਾਵੇ,
ਆ ਮੇਰੀ ਬਾਰੀ ਦੇ ਸਾਹਵੇਂ,
ਫੁੱਲ-ਪਤੀਆਂ ਦੀ ਪਤਲੀ ਛਾਵੇਂ,
ਫੁਦਕ ਫੁਦਕ,
ਗੁਟਕ ਗੁਟਕ ਕੇ
ਬੋਲਦੀਆਂ ਦੋ ਤਿੱਤਲੀਆਂ।

ਜਲਾਵਤਨ

ਤੇਰੀਆਂ ਯਾਦਾਂ
ਬਹੁਤ ਦੇਰ ਹੋਈ ਜਲਾਵਤਨ ਹੋਈਆਂ
ਜਿਉਂਦੀਆਂ ਕਿ ਮੋਈਆਂ-
ਕੁਝ ਪਤਾ ਨਹੀਂ।

ਸਿਰਫ਼ ਇੱਕ ਵਾਰੀ ਇੱਕ ਘਟਨਾ ਵਾਪਰੀ
ਖ਼ਿਆਲਾਂ ਦੀ ਰਾਤ ਬੜੀ ਡੂੰਘੀ ਸੀ
ਤੇ ਏਨੀ ਚੁੱਪ ਸੀ
ਕਿ ਪੱਤਾ ਖੜਕਿਆਂ ਵੀ-
ਵਰ੍ਹਿਆਂ ਦੇ ਕੰਨ ਤ੍ਰਭਕਦੇ।
ਫੇਰ ਤਿੰਨ ਵਾਰਾਂ ਜਾਪਿਆ
ਛਾਤੀ ਦਾ ਬੂਹਾ ਖੜਕਦਾ
ਤੇ ਪੋਲੇ ਪੈਰ ਛੱਤ ‘ਤੇ ਚੜ੍ਹਦਾ ਕੋਈ
ਤੇ ਨਹੁੰਆਂ ਦੇ ਨਾਲ ਪਿਛਲੀ ਕੰਧ ਖੁਰਚਦਾ।

ਤਿੰਨ ਵਾਰਾਂ ਉੱਠ ਕੇ ਮੈਂ ਕੁੰਡੀਆਂ ਟੋਹੀਆਂ
ਹਨੇਰੇ ਨੂੰ ਜਿਸ ਤਰਾਂ ਇੱਕ ਗਰਭ ਪੀੜ ਸੀ
ਉਹ ਕਦੇ ਕੁਝ ਕਹਿੰਦਾ
ਤੇ ਕਦੇ ਚੁੱਪ ਹੁੰਦਾ
ਜਿਉਂ ਆਪਣੀ ਆਵਾਜ਼ ਨੂੰ
ਦੰਦਾਂ ਦੇ ਵਿੱਚ ਪੀਂਹਦਾ।

ਤੇ ਫੇਰ ਜਿਉਂਦੀ-ਜਾਗਦੀ ਇੱਕ ਸ਼ੈ
ਤੇ ਜਿਉਂਦੀ-ਜਾਗਦੀ ਆਵਾਜ਼:
“ਮੈਂ ਕਾਲ਼ਿਆਂ ਕੋਹਾਂ ਤੋਂ ਆਈ ਹਾਂ
ਪਾਹਰੂਆਂ ਦੀ ਅੱਖ ਤੋਂ ਇਸ ਬਦਨ ਨੂੰ ਚੁਰਾਂਦੀ
ਬੜੀ ਮਾਂਦੀ।
ਪਤਾ ਹੈ ਮੈਨੂੰ ਕਿ ਤੇਰਾ ਦਿਲ ਆਬਾਦ ਹੈ
ਪਰ ਕਿਤੇ ਸੁੰਞੀ-ਸੱਖਣੀ ਕੋਈ ਥਾਂ ਮੇਰੇ ਲਈ?”
“ਸੁੰਞ ਸੱਖਣ ਬੜੀ ਹੈ ਪਰ ਤੂੰ……”

ਤ੍ਰਭਕ ਕੇ ਮੈਂ ਆਖਿਆ-
“ਤੂੰ ਜਲਾਵਤਨ……ਨਹੀਂ ਕੋਈ ਥਾਂ ਨਹੀਂ
ਮੈਂ ਠੀਕ ਕਹਿੰਦੀ ਹਾਂ
ਕਿ ਕੋਈ ਥਾਂ ਨਹੀਂ ਤੇਰੇ ਲਈ
ਇਹ ਮੇਰੇ ਮਸਤਕ
ਮੇਰੇ ਆਕਾ ਦਾ ਹੁਕਮ ਹੈ!”
… … … … … …

ਤੇ ਫੇਰ ਜੀਕਣ ਸਾਰਾ ਹਨੇਰਾ ਹੀ ਕੰਬ ਜਾਂਦਾ
ਉਹ ਪਿਛਾਂਹ ਨੂੰ ਪਰਤੀ
ਪਰ ਜਾਣ ਤੋਂ ਪਹਿਲਾਂ ਉਹ ਉਰਾਂਹ ਹੋਈ
ਤੇ ਮੇਰੀ ਹੋਂਦ ਨੂੰ ਉਸ ਇੱਕ ਵਾਰ ਛੋਹਿਆ
ਹੌਲੀ ਜਿਹੀ-
ਇੰਝ ਜਿਵੇਂ ਕੋਈ ਆਪਣੇ ਵਤਨ ਦੀ ਮਿੱਟੀ ਨੂੰ ਛੋਂਹਦਾ ਹੈ

ਨਿੰਮੀ ਨਿੰਮੀ ਤਾਰਿਆਂ ਦੀ ਲੋਅ

ਨਿੰਮੀ ਨਿੰਮੀ ਤਾਰਿਆਂ ਦੀ ਲੋਅ
ਚੰਨ ਪਵੇ ਨਾ ਜਾਗ ਬੱਦਲੀਏ!
ਪੋਲੀ ਜਿਹੀ ਖਲੋ,

ਪਲਕ ਨ ਝਮਕੋ ਅੱਖੀਓ!
ਕਿਤੇ ਖੜਕ ਨਾ ਜਾਵੇ ਹੋ,

ਹੌਲੀ ਹੌਲੀ ਧੜਕ ਕਲੇਜੇ!
ਮਤ ਕੋਈ ਸੁਣਦਾ ਹੋ।

ਪੀਆ ਮਿਲਣ ਨੂੰ ਮੈਂ ਚਲੀ,
ਕਿਤੇ ਕੋਈ ਕੱਢੇ ਨਾ ਕੰਸੋਅ

(ਨਹੀਂ ਤੇ) ਖਿੰਡ ਜਾਏਗੀ ਵਾ ਨਾਲ,
ਇਹ ਫੁੱਲਾਂ ਦੀ ਖੁਸ਼ਬੋ।

ਦਸ ਮੇਰਾ ਕੀ ਦੋਸ਼

ਦਸ – ਮੇਰਾ ਕੀ ਦੋਸ਼

ਸਮਝ ਭੀ ਹੈ ਸੀ
ਸੋਚ ਭੀ ਹੈ ਸੀ
ਫੇਰ ਵੀ ਜੇ ਕੁਝ ਗ਼ਲਤ ਹੋ ਗਿਐ
ਕਾਇਮ ਹੁੰਦਿਆਂ ਹੋਸ਼
ਦਸ – ਮੇਰਾ ਕੀ ਦੋਸ਼?

ਰੱਬ ਮਿਲਾਇਆ
ਮਾਪਿਆਂ ਦਿੱਤਾ
ਫਿਰ ਭੀ ਜੇ ਸੱਸੀ ਤੋਂ ਪੁੰਨੂੰ
ਲੈ ਗਏ ਖੋਹ ਬਲੋਚ
ਸੀ – ਉਹਦਾ ਕੀ ਦੋਸ਼?

ਪਨਾਹ

ਊਜਾਂ ਦੇ ਕਿੱਸੇ ਬਹੁਤ ਲੰਬੇ
ਖਾ ਸਕੇ, ਤਾਂ ਖਾ ਲਵੀਂ, ਮੇਰਾ ਵਸਾਹ
ਤੇਰੇ ਪਿਆਰ ਦੀ ਪਨਾਹ!

ਝਨਾਵਾਂ ਨੂੰ ਇੱਕ ਆਦਤ ਹੈ ਡੋਬ ਦੇਣ ਦੀ
ਅੱਜ ਆਖ ਆਪਣੇ ਪਿਆਰ ਨੂੰ
ਬਣ ਸਕੇ, ਤਾਂ ਬਣ ਜਾਏ ਮਲਾਹ
ਤੇਰੇ ਪਿਆਰ ਦੀ ਪਨਾਹ!

ਪਿਆਰ ਦੇ ਇਤਿਹਾਸ ਵਿੱਚੋਂ ਇਕ ਵਰਕਾ ਦੇ ਦੇਈਂ!
ਵਰਕਾ ਤਾਂ ਸ਼ਾਇਦ ਬਹੁਤ ਵੱਡਾ ਹੈ
ਜੀਊਣ ਜੋਗਾ ਹਰਫ਼ ਇੱਕ ਦੇਵਾਂਗੀ ਵਾਹ।
ਤੇਰੇ ਪਿਆਰ ਦੀ ਪਨਾਹ!

ਦੇਖ ਕਬੀਰਾ ਰੋਇਆ

ਸਾਮਰਾਜ: ਇੱਕ ਟਾਵਾਂ ਸ਼ਾਹੀ ਬੂਟਾ
ਹੋਰ ਆਦਮੀ ਦੀ ਜ਼ਾਤ
ਖੱਬਲ ਦੇ ਵਾਂਗ ਉੱਗੀ
ਹਾਕਮ ਦਾ ਹੁਕਮ ਉਨਾ ਹੈ,
ਉਹ ਜਿੰਨਾ ਵੀ ਕਰ ਲਵੇ
ਤੇ ਪਰਜਾ ਦੀ ਪੀੜ ਉਨੀ ਹੈ,
ਉਹ ਜਿੰਨੀ ਵੀ ਜਰ ਲਵੇ…

ਸਮਾਜਵਾਦ: ਮਨੁੱਖ ਜ਼ਾਤ ਦਾ ਮੰਦਰ
ਤੇ ਇੱਕ ਇੱਟ ਜਿੰਨੀ
ਇਕ ਮਨੁੱਖ ਦੀ ਕੀਮਤ
ਇਹ ਮੰਦਰ ਦੀ ਲੋੜ ਹੈ,
ਜਾਂ ਠੇਕੇਦਾਰ ਦੀ ਮਰਜ਼ੀ
ਕਿ ਜਿਹੜੀ ਇੱਟ ਨੂੰ,
ਜਿੱਥੇ ਚਾਹੇ ਧਰ ਲਵੇ…

ਦਰਦ ਦਾ ਅਹਿਸਾਸ,
ਕੁਝ ਕੂਲੀਆਂ ਸੋਚਾਂ ਤੇ ਸ਼ਖ਼ਸੀ ਆਜ਼ਾਦੀ
ਬਹੁਤ ਵੱਡੇ ਐਬ ਹਨ,
ਜੇ ਬੰਦਾ ਐਬ ਦੂਰ ਕਰ ਲਵੇ
ਤੇ ਫੇਰ ਕਦੀ ਚਾਹੇ-
ਤਾਂ ਰੂਹ ਦਾ ਸੋਨਾ ਵੇਚ ਕੇ,
ਤਾਕਤ ਦਾ ਪੇਟ ਭਰ ਲਵੇ…

ਦੀਨੀ ਹਕੂਮਤ: ਰੱਬ ਦੀ ਰਹਿਮਤ
ਸਿਰਫ਼ ਤੱਕਣਾ ਵਰਜਿਤ,
ਤੇ ਬੋਲਣਾ ਵਰਜਿਤ
ਤੇ ਸੋਚਣਾ ਵਰਜਿਤ|

ਹਰ ਬੰਦੇ ਦੇ ਮੋਢਿਆਂ ‘ਤੇ
ਲੱਖਾਂ ਸਵਾਲਾਂ ਦਾ ਭਾਰ
ਮਜ਼ਹਬ ਬੜਾ ਮਿਹਰਬਾਨ ਹੈ
ਹਰ ਸਵਾਲ ਨੂੰ ਖ਼ਰੀਦਦਾ
ਪਰ ਜੇ ਕਦੇ ਬੰਦਾ
ਜਵਾਬ ਦਾ ਹੁਦਾਰ ਕਰ ਲਵੇ…

ਤੇ ਬੰਦੇ ਨੂੰ ਭੁੱਖ ਲੱਗੇ
ਤਾਂ ਬਹੀ ਰੋਟੀ “ਰੱਬ” ਦੀ
ਉਹ ਚੁੱਪ ਕਰਕੇ ਖਾ ਲਵੇ
ਸਬਰ ਸ਼ੁਕਰ ਕਰ ਲਵੇ,
ਤੇ ਉੇਰ ਜੇ ਚਾਹੇ
ਤਾਂ ਅਗਲੇ ਜਨਮ ਵਾਸਤੇ
ਕੁਝ ਆਪਣੇ ਨਾਲ ਧਰ ਲਵੇ…

ਤੇ ਲੋਕ ਰਾਜ: ਗਾਲ਼ੀ ਗਲੋਚ ਦੀ ਖੇਤੀ
ਕਿ ਬੰਦਾ ਜਦੋਂ ਮੂੰਹ ਮਾਰੇ
ਤਾਂ ਜਿੰਨੀ ਚਾਹੇ ਚਰ ਲਵੇ
ਖੁਰਲੀ ਵੀ ਭਰ ਲਵੇ,
ਤੇ ਫੇਰ ਜਦੋਂ ਚਾਹੇ
ਤਾਂ ਉਸੇ ਗਾਲ਼ੀ ਗਲੋਚ ਦੀ
ਬਹਿ ਕੇ ਜੁਗਾਲੀ ਕਰ ਲਵੇ…

(‘ਕਾਗਜ਼ ਤੇ ਕੈਨਵਸ’ ਵਿੱਚੋਂ)

ਅੰਬਰ ਦੀ ਅੱਜ ਮੁੱਠੀ ਲਿਸ਼ਕੇ

ਇਹ ਰਾਤਾਂ ਅੱਜ ਕਿਥੋਂ ਜਾ ਕੇ ਚੰਨ-ਟਟਿਹਣਾ ਫੜ ਆਈਆਂ…

ਨੀਂਦਰ ਨੇ ਇਕ ਰੁੱਖ ਬੀਜਿਆ
ਉਂਗਲਾਂ ਕਿਸ ਤਰਖਾਣ ਦੀਆਂ ਅੱਜ ਸੱਤਰ ਸੁਪਨੇ ਘੜ ਆਈਆਂ…
ਨਜ਼ਰ ਤੇਰੀ ਨੇ ਹੱਥ ਫੜਾਇਆ
ਇੱਕੋ ਮੁਲਾਕਾਤ ਵਿਚ ਗੱਲਾਂ ਉਮਰ ਦੀ ਪੌੜੀ ਚੜ੍ਹ ਆਈਆਂ…
ਸਾਡਾ ਸਬਕ ਮੁਬਾਰਕ ਸਾਨੂੰ
ਪੰਜ ਨਮਾਜ਼ਾਂ ਬਸਤਾ ਲੈ ਕੇ ਇਸ਼ਕ ਮਸੀਤੇ ਵੜ ਆਈਆਂ…
ਇਹ ਜੁ ਦਿੱਸਣ ਵੇਦ ਕਤੇਬਾਂ
ਕਿਹੜੇ ਦਿਲ ਦੀ ਟਾਹਣੀ ਨਾਲੋਂ ਇਕ ਦੋ ਪੱਤੀਆਂ ਝੜ ਆਈਆਂ…
ਦਿਲ ਦੀ ਛਾਪ ਘੜੀ ਸੁਨਿਆਰੇ
ਇਕ ਦਿਨ ਇਹ ਤਕਦੀਰਾਂ ਜਾ ਕੇ ਦਰਦ ਨਗੀਨਾ ਜੜ ਆਈਆਂ…
ਉੱਖਲੀ ਇਕ ਵਿਛੋੜੇ ਵਾਲੀ
ਵੇਖ ਸਾਡੀਆਂ ਉਮਰਾਂ ਜਾ ਕੇ ਇਸ਼ਕ ਦਾ ਝੋਨਾ ਛੜ ਆਈਆਂ…
ਦੁਨੀਆਂ ਨੇ ਜਦ ਸੂਲੀ ਗੱਡੀ
ਆਸ਼ਕ ਜਿੰਦਾਂ ਕੋਲ ਖਲੋ ਕੇ ਆਪਣੀ ਕਿਸਮਤ ਪੜ੍ਹ ਆਈਆਂ…