
ਜ਼ਿੰਦਗੀ ਨਾਲੋ ਮੌਤ ਚੰਗੀ
ਜਿਹੜੀ ਵਿਛੜਿਆ ਨਾਲ ਮਿਲਾਵੇ
ਅਗਿਆਤ
ਛਾਪਾਂ ਛੱਲੇ ਮੋੜਣ ਲੱਗਾ ਰੱਖ ਲਈ ਏ ਤਸਵੀਰ ਵਗ਼ੈਰਾ
ਅਗਿਆਤ
ਨਾ ਦੇ ਭੇਤੀਆ ਐਨੇ ਲਾਰੇ ਲੰਮੀਆਂ ਉਮਰਾਂ ਵਾਲੇ,
ਮਰ ਕੇ ਇੱਕ ਹੰਢਾਈ ਏ ਹੁਣ ਦੂਜੀ ਕੌਣ ਹੰਢਾਏ?
ਅਗਿਆਤ
ਸਾਂਭਣ ਵਾਲੇ ਟੁਕੜੇ ਵੀ ਸਾਂਭ ਲੈਂਦੇ,
ਗੁਆਵਣ ਵਾਲੇ ਤਸਵੀਰਾਂ ਤਾਂ ਕੀ ਬੰਦੇ ਵੀ ਗੁਆ ਲੈਂਦੇ
ਅਗਿਆਤ
ਜਿਥੇ ਕਿਰਦਾਰ ਈ ਝੂਠੇ ਹੋਣ ਉਥੇ ਉਮਰਾਂ ਦੀਆਂ ਸਾਂਝਾਂ ਕਿਥੋਂ ਪੈਂਦੀਆਂ ਨੇ
ਅਗਿਆਤ
ਜਿਸ ਨੂੰ ਤੁਸੀਂ ਬਹੁਤ ਰੁਆਓਗੇ ਉਹ ਅੰਤ ਹੱਸ ਪਵੇਗਾ ਪਾਗਲ ਹੋ ਕੇ…
ਸੁਰਜੀਤ ਪਾਤਰ
ਪਹਿਲਾਂ ਮਨਾਉਣਾ, ਫਿਰ ਬੁਲਾਉਣਾ, ਫਿਰ ਚਾਉਣਾ ਛੱਡਿਆਂ ਓਹਨੇ,
ਇੱਕ ਦਮ ਅਸੀਂ ਉਸ ਤੋਂ ਜੁਦਾ ਨੀ ਹੋਏ।
ਅਗਿਆਤ
ਕਿਵੇਂ ਨਾ ਨਰਾਜ਼ ਹੁੰਦਾਂ
ਰੱਬ ਮੇਰੇ ਨਾਲ
ਸੱਭ ਕੁੱਝ
ਤੈਨੂੰ ਹੀ ਜੋ ਮੰਨ ਲਿਆ ਸੀ..
ਅਗਿਆਤ
ਤੂੰ ਜਾਣਾ ਸੀ ਇਹ ਤਾਂ ਤਹਿ ਸੀ
ਦੋ ਲਫਜ਼ ਪਿਆਰ ਦੇ ਬੋਲ ਜਾਂਦਾ ਤਾਂ ਗੱਲ ਵੱਖਰੀ ਸੀ
ਅਗਿਆਤ
ਕਦਰ ਕਰਦਾ ਪਰ ਜਤਾ ਕੇ ਨਹੀਂ
ਫਿਕਰ ਕਰਦਾ ਪਰ ਦਿਖਾ ਕੇ ਨਹੀਂ
ਅਗਿਆਤ
ਅੱਖਰ ਖਾ ਰਹੇ ਨੇ ਮੈਨੂੰ ਅਦਰੋਂ ਅੰਦਰੀ,
ਦੱਸ ਏਨਾ ਨੂੰ ਪਾਲਾਂ ਕੇ ਲਿਖ ਛੱਡਾ ?
ਅਗਿਆਤ
ਕੁਝ ਚੀਜਾ ਕਦੇ ਵੀ ਪੁਰਾਣੀਆ ਨਹੀ ਹੋਈਆ,, ਜਿਵੇ ਤੇਰੀਆ ਯਾਦਾ ਨੇ..
ਅਗਿਆਤ
ਇੱਕ ਦੂਜੇ ਨੂੰ ਦਿਲਾਂ ਤੋਂ ਨਾ ਲਾਹ ਲਈਏ..
ਚੱਲ ਬਹਿ ਕੇ ਗੱਲ ਮੁਕਾ ਲਈਏ।
ਅਗਿਆਤ
ਜਦ ਮੈ ਦੇਖਾ ਔਗੁਣ ਆਪਣੇ ਕੁਝ ਵੀ ਮੇਰੇ ਪਲੇ ਨਾ
ਅਗਿਆਤ
ਅੰਬਰਾਂ ਦੇ ਚੰਨ ਨਾਲੇ ਤਾਰੇ ਵੀ ਉਦਾਸ ਨੇ..
ਮੈਨੂੰ ਲੱਗੇ ਮੇਰੇ ਨਾਲ ਸਾਰੇ ਈ ਉਦਾਸ ਨੇ..
ਅਰਜਣ
ਆਪ ਰੋਗੀ ਹੋ ਗਿਆ ਇਕ ਮੰਨਿਆ ਹੋਇਆ ਹਕ਼ੀਮ, ਇਸ਼ਕ਼ ਦੇ ਬੀਮਾਰ ਦੀ ਤੀਮਾਰਦਾਰੀ ਕਰਦਿਆਂ।
ਵਿਜੇ ਵਿਵੇਕ
ਸੱਜਣਾ ਵਾਲੀ ਗੱਲ ਨੀ ਕੀਤੀ ਸੱਜਣਾ ਨੇ.. ਮੁਸ਼ਕਿਲ ਸਾਡੀ ਹੱਲ ਨੂੰ ਕੀਤੀ ਸੱਜਣਾ ਨੇ..।
ਅਗਿਆਤ
ਫੋਨਾਂ ਤੇ ਮੁਲਾਕਾਤਾਂ ਹੋਣ ਲੱਗ ਪਈਆਂ ਅੱਜ ਕੱਲ ਉਹ ਗੱਲ੍ਹਾਂ ਤੋਂ ਜੁਲਫਾਂ ਹਟਾਉਣਾ ਦਾ ਜਮਾਨਾ ਹੁਣ ਨਹੀਂ ਰਿਹਾ ।
ਅਗਿਆਤ
ਖੁਸ਼ਕਿਸਮਤ ਸਮਝਿਆ ਸੀ ਜਦ ਵੇਲ ਬਣਕੇ ਸਹਾਰਾ ਲੈਣ ਆਈ ਸੀ ਓਹ ..
ਬਦਕਿਸਮਤ ਨਿਕਲਿਆ ਮੈਂ ਤੇ ਓਹ ਅਮਰ ਵੇਲ ਨਿਕਲੀ…
ਤੇਜਿੰਦਰ
ਉਦਾਸ ਲੋਕਾਂ ਦੀ ਮੁਸਕੁਰਾਹਟ ਸਭ ਤੋਂ ਸੋਹਣੀ ਹੁੰਦੀ ਹੈ
ਅਗਿਆਤ
ਕਾਸ਼ ਤੂੰ ਵੀ ਮੈਨੂੰ ਪਿਆਰ ਕਰਦੀ, ਤੇ ਕਾਸ਼ ਏ ਕਾਸ਼ ਕਾਸ਼ ਨਾ ਹੁੰਦੀ ।
ਅਗਿਆਤ
ਐਵੇਂ ਤੇਰਾ ਮਿਰੇ ਨਾਲ ਨਾ ਜੁੜ ਗਿਆ ਮੇਰੇ ਟੁੱਟਣ ਦਾ ਕਾਰਨ ਤਾਂ ਕੁੱਝ ਹੋਰ ਸੀ |
ਡਾ ਜਗਤਾਰ
ਰੁਕਣ ਵਾਲਾ ਹੱਲ ਲੱਭਦਾ ਏ,
ਤੇ ਜਾਣ ਵਾਲਾ ਬਹਾਨੇ..
ਅਗਿਆਤ
ਤੈਨੂੰ ਪਾ ਕੇ ਜੋ ਵੀ ਖੋਵੇ,
ਓਸ ਬੰਦੇ ਤੇ ਲਾਹਨਤ ਹੋਵੇ..
ਸਿਮਰ ਗੋਜ਼ਰਾ
ਸ਼ਾਇਦ ਆਪਣੀ ਸੋਚ ਚ ਥੋੜਾ ਫ਼ਰਕ ਹੁੰਦੈ..
ਕੋਲ ਹੋਣ ਤੇ ਕੋਲ ਹੋਣ ਚ ਫ਼ਰਕ ਹੁੰਦੈ..
ਤੈਨੂੰ ਪਤਾ? ਚਾਹੁਣ ਚਾਹੁਣ ਚ ਫ਼ਰਕ ਹੁੰਦੈ..
ਸਮਝ ਪਾਉਣ ਤੇ ਸਮਝ ਪਾਉਣ ਚ ਫ਼ਰਕ ਹੁੰਦੈ..
ਪ੍ਰੀਤ ਸ਼ਾਇਰ
ਸੋਚ ਕੋਈ ਮਿਹਣਾ ਜੋ ਜਾਇਜ ਲੱਗੇ,
ਮੇਰੀ ਮੁਹੱਬਤ ਚ ਕਮੀ ਸੀ ਇਹ ਮੈਂ ਨੀ ਮੰਨਦਾ ।
ਅਗਿਆਤ
ਆਪਣਾ ਸੱਚ ਬੰਦਾ ਆਪ ਲੱਭਦਾ ਏ ।
ਬਲਵੰਤ ਗਰਗੀ
ਸ਼ੁਕਰ ਕਰੋ ਉਹ ਨਕਾਬ ਵਿੱਚ ਏ
ਨਈਂ ਤੇ ਮਹਿਫ਼ਲ ਫੜਕ ਨਾ ਜਾਵੇ ।
ਤਜੱਮੁਲ ਕਲੀਮ
ਫਿਰ ਘੁੰਮ ਘੁੰਮਾ ਕੇ ਮੇਰੇ ਤੇ ਇੰਝ ਬਰਸੀ ਤੂੰ,
ਜਿਓਂ ਸਦੀਆਂ ਪਿੱਛੋਂ ਮੀਂਹ ਪੈਂਦਾ ਏ ਟਿੱਬਿਆਂ ਤੇ ।
ਸਿੱਧੂ ਮੂਸੇਵਾਲਾ
‘ਤੇਰੇ ਬਾਝੋਂ ਮਰ ਜਾਵਾਂਗਾ’ ਕਹਿੰਦਾ ਸੀ ,
ਮਰ ਜਾਣੇ ਨੂੰ ਵੇਖੋ ਤੇ ਸਈ, ਮਰਿਆ ਏ ?
ਤਾਹਿਰਾ ਸਰਾ
ਅੱਗੇ ਵਧਕੇ ਪਿਛਲਾ ਭੁੱਲਣਾ ਏਦਾਂ ਜਿਉਂ
ਵਰਾ ਕਿਸੇ ਤੋਂ ਪੁੱਛੇ ਮਹੀਨਾ ਕੀ ਹੁੰਦਾ ।
ਡੀਨ
ਮੈਂ ਸਬਰ ਕਰ ਲਊਂ ਤੈਨੂੰ ਪਾਉਣ ਲਈ
ਤੂੰ ਵਾਅਦਾ ਕਰ ਕਿਸੇ ਹੋਰ ਦਾ ਨੀ ਹੋਏਂਗਾ ।
ਅਗਿਆਤ
ਆਪ ਰੋਗੀ ਹੋ ਗਿਆ ਇਕ ਮੰਨਿਆ ਹੋਇਆ ਹਕੀਮ,
ਇਸ਼ਕ਼ ਦੇ ਬੀਮਾਰ ਦੀ ਤੀਮਾਰਦਾਰੀ ਕਰਦਿਆਂ ।
ਵਿਜੇ ਵਿਵੇਕ
ਕਿਸੇ ਨੂੰ ਵੀ ਦੱਸਿਆ ਨਹੀਂ ਮੈਂ ਇਹ ਰਾਜ ਕੁੜੇ..।
ਨੀ ਖਾਲੀਪਨ ਜਿਹਾ ਹੋਇਆ ਤੇਰੇ ਬਾਅਦ ਕੁੜੇ..।
ਨਿਰਵੈਰ ਪੰਨੂ
ਅੱਲ੍ਹਾ ਦੀਆਂ ਖ਼ੈਰਾਂ ਨੇ..
ਸਿਰਨਾਵੇਂ ਕੀ ਦੱਸੀਏ,
ਕਿਹੜਾ ਪੱਕੀਆਂ ਠਹਿਰਾਂ ਨੇ..
ਸੁਲਤਾਨਾ ਬੇਗ਼ਮ
ਲਿਪਟ ਕੇ ਉਸ ਨੂੰ ਤੂੰ ਰੋਇਆ ਤੇ ਤੁਰ ਗਿਆ ਤੂੰ ਤਾਂ, ਬਿਰਖ ਉਹ ਅੱਜ ਤਕ ਸੁਣਦਾ ਹੈ ਸਿਸਕਦਾ ਮੈਨੂੰ।
ਵਿਜੇ ਵਿਵੇਕ
ਕੁਝ ਲੋਕ ਸਮਝਦੇ ਨੇ ਬਸ ਏਨਾ ਕੁ ਰਾਗ ਨੂੰ.. ਸੋਨੇ ਦੀ ਜੇ ਹੈ ਬੰਸਰੀ ਤਾਂ ਬੇਸੁਰੀ ਨਹੀਂ |
ਸੁਰਜੀਤ ਪਾਤਰ
ਜੁਦਾ ਜਦ ਵੀ ਕਰੇਂਗਾ ਤੂੰ ਕਰੇਂਗਾ,
ਇਹ ਇਲਜ਼ਾਮ ਮੇਰੇ ਸਿਰ ਨੀ ਆਉਣਾ ਕਦੇ ।
ਅਗਿਆਤ
ਦੁਖੀ ਮਨੁੱਖ ਦਾ
ਸੰਸਾਰ ਵੀ ਦੁਖੀ ਹੁੰਦਾ ਹੈ ।
Wittgenstein
ਧੋਖੇ ਦੀ ਇੱਕ ਖਾਸੀਅਤ ਏ,
ਇਹਨੂੰ ਦੇਣ ਵਾਲਾ ਤੁਹਾਡਾ ਕੋਈ ਖ਼ਾਸ ਹੈ ਹੁੰਦਾ ।
ਕਿਤਾਬ – ਸਿਆਣੇ ਕਹਿੰਦੇ ਨੇ
ਲੋਕ
ਜੋ ਇੱਕੱਲੇ ਗੱਲਾਂ ਕਰਨ ਲਗਦੇ
ਰਫ਼ੂ ਕਰਦੇ ਰਹਿੰਦੇ ਨੇ
ਆਪਣੀ ਉਧੜੀ ਹੋਈ ਆਤਮਾ ।
ਅਗਿਆਤ
ਇੱਕ ਗੱਲ ਚੁਭਦੀ ਐ, ਕਿ ਤੂੰ ਤੇ ਮੈਂ ਕਦੇ ਆਪਾਂ ਨਹੀਂ ਹੋ ਸਕੇ ।
ਅਗਿਆਤ
ਜਿਹੜੀ ਚੱਲਜੇ ਸਿੱਧੇ ਤੇ, ਉਹ ਚਲਾਕੀ ਕਾਹਦੀ ।
ਸਿੱਧੂ ਮੂਸੇਵਾਲਾ
ਮੈਨੂੰ ਦਿੱਤੇ ਜੇ ਉਸਨੇ ਤਾਂ ਐਵੇਂ ਨਹੀਂ
ਜਖ਼ਮ ਉਸ ਨੂੰ ਵੀ ਕਿਤਿਓਂ ਮਿਲੇ ਹੋਣਗੇ।
ਸੁਰਜੀਤ ਪਾਤਰ
ਮੈਨੂੰ ਤੂੰ ਪਹਿਚਾਣਦੀ ਏਂ ਨਾ
ਮੇਰਾ ਮੁਖ ਸਿਆਣਦੀ ਏਂ ਨਾ
ਬੜੀ ਮੁਹੱਬਤ ਸੀ ਤੇਰੇ ਨਾਲ
‘ਸੀ’ ਦਾ ਮਤਲਬ ਜਾਣਦੀ ਏਂ ਨਾ ।
ਸੰਦੀਪ ਔਲਖ
ਚੇਤਾ ਤੇਰਾ ਆਉਂਦਾ ਰਹਿੰਦਾ ਪਰ ਪਹਿਲਾਂ ਜਿਹੀ ਚੀਸ ਨਹੀਂ ਹੈ ।
ਦੇਬੀ ਮਖ਼ਸੂਸਪੁਰੀ
ਮੈਂ ਨਹੀਂ ਕਹਿੰਦਾ, ਕਿ ਉਹ ਮੇਰੀ ਲਿਹਾਜ਼ ਕਰੇ..
ਮੈਂ ਨਹੀਂ ਚਾਹੁੰਦਾ, ਗ਼ੈਰ ਕੋਈ ਉਹਦੇ ਦਿਲ ਤੇ ਰਾਜ ਕਰੇ..
ਗੱਲ ਕਰਨੀ ਏ ਜਾਂ ਨਹੀਂ ਕਰਨੀ ਤਾਂ ਮਰਜੀ ਏ..
ਪਰ ਮੈਂ ਨਹੀਂ ਚਾਹੁੰਦਾ, ਉਹ ਮੈਨੂੰ ਹੁਣ ਨਜ਼ਰਅੰਦਾਜ਼ ਕਰੇ..
ਪ੍ਰੀਤ ਸ਼ਾਇਰ
ਛੱਪੜਾਂ ਵਿੱਚ ਸਮੁੰਦਰੀ ਛੱਲਾਂ ਕਿੱਥੇ ਬਣਦੀਆਂ ਨੇ,
ਦੂਜੀ ਵਾਰੀ ਪਹਿਲੀਆਂ ਗੱਲਾਂ ਕਿੱਥੇ ਬਣਦੀਆਂ ਨੇ..
ਡੀਨ ਵੜਿੰਗ
ਹੁਣ ਮੇਰਾ ਮਨ ਝੀਲ ਵਾਂਗ ਠਹਿਰ ਗਿਆ ਏ
ਇਸ ਵਿੱਚ ਮੁਹੱਬਤਨੁਮਾ ਵੱਟੇ ਨਾ ਮਾਰੋ ।
ਅਨਮੋਲਪ੍ਰੀਤ
ਉਹ ਬਦਲੇ ਤਾਂ ਇੰਝ ਬਦਲੇ
ਜਿਵੇਂ ਵੱਡੇ ਸ਼ਹਿਰਾਂ ਚ” ਮੌਸਮ ਬਦਲੇ
ਸਮਝ ਨਹੀਂ ਆ ਰਿਹਾ ਕਿੰਝ ਬਦਲੇ
ਉਹ ਤਾਂ ਲੈ ਰਹੇ ਬਦਲੇ
ਪਹਿਲਾਂ ਨਜ਼ਰਿਆ ਬਦਲੇ ਫੇਰ ਅੱਖ ਬਦਲੇ
ਹੌਕੇ ਸਾਥੌ ਵੱਖ ਬਦਲੇ
ਪਹਿਲਾਂ ਹੱਕ ਬਦਲੇ ਫੇਰ ਸੱਚ ਬਦਲੇ
ਸਾਡੀ ਵਾਰੀ ਗਲੀ ਦੇ ਕੱਖ ਬਦਲੇ
ਅਗਿਆਤ
ਨੀਵੀਂ ਸੁੱਟੀ ਫਿਰਦਾ ਏ
ਇੱਜ਼ਤ ਵਾਲਾ ਲਗਦਾ ਏ ।
ਤਜੱਮੁਲ ਕਲੀਮ
ਆਸ਼ਕਾਂ ਦੇ ਬਿਨਾ ਕਾਹਦੇ ਹੁਸਨਾਂ ਦੇ ਰੁਤਬੇ
ਕਰੇ ਨਾ ਤਰੀਫ਼ ਕੋਈ ਦੇਖ ਲਿਓ ਪੁੱਛ ਕੇ ।
ਅਰਜਨ
ਵਾਸਨਾ ਖਿੱਚਦੀ ਹੈ
ਪ੍ਰੇਮ ਆਜ਼ਾਦ ਆਜ਼ਾਦ ਕਰਦਾ ਹੈ ।
ਪਰਵਿੰਦਰ
ਜੁਲਫਾਂ ਦੀ ਛਾਂ ਯਾਦ ਨੀ ਆਉਣੀ ਜਿੰਨਾ ਚਿਰ ਹਾੜ੍ਹ ਹੰਢਾ ਨੀ ਲੈਂਦਾ,
ਤੂੰ ਵੀ ਅੜਿਆ ਕਦਰ ਨੀ ਪਾਉਣੀ ਜਦ ਤੱਕ ਮੈਨੂੰ ਗਵਾ ਨੀ ਲੈਂਦਾ ।
ਅਰਜਨ
ਮੋਹ ਚ ਫਸਿਆ ਹੋਇਆ ਸ਼ਖਸ਼ ਕਦੇ ਮੁਹੱਬਤ ਨਹੀਂ ਕਰ ਸਕਦਾ ।
ਅਗਿਆਤ
ਹੁਣ ਨਹੀਂ ਸਮਝਿਆ ਸਮਝਾਇਆ ਜਾਂਦਾ
ਕਿਸੇ ਨੂੰ ਹੁਣ ਤਾਂ ਦਿਲ ਚਾਹੁੰਦਾ ਏ ਕਿ
ਕੋਈ ਸੁਣੇ ਤੇ ਬੱਸ ਸੰਭਾਲ ਲਵੇ ।
ਖੁਸ਼ਪ੍ਰੀਤ ਕੌਰ
ਮੈਨੂੰ ਮੁਹੱਬਤ ਦੀ ਨਜ਼ਰ ਨਾਲ ਨਹੀਂ ਦੇਖਦਾ
ਝੱਟ ਫੇਰ ਲੈਂਦਾ ਅੱਖਾਂ ਮੈਨੂੰ ਸਬਰ ਨਾਲ ਨਹੀਂ ਦੇਖਦਾ ।
ਅਨਮੋਲਪ੍ਰੀਤ