No Extra Costs – Free Shipping Available!

ਅੱਗੇ ਕਿਨੇ ਮੋੜਨੇ ਨੱਕੇ, ਕਿਨੇ ਚਾੜ੍ਹਨੀਆਂ ਵੱਟਾਂ ਨੇ ਕਦੋਂ ਦੇ ਜਹਾਜ਼ੀ ਚਾੜ੍ਹ ਦਿੱਤੇ ਪੁੱਤ ਆਪਣੇ ਜੱਟਾਂ ਨੇ

ਅਗਿਆਤ

ਕਣਕ ਜਿਹੜੀ ਅਸੀਂ ਅੱਜ ਬੀਜੀ ਹੈ
ਅੱਧੇ ਵਰ੍ਹੇ ਨੂੰ ਖਾਵਾਂਗੇ ਇਹਦੀ ਰੋਟੀ
ਖੇਤਾਂ ਦੀ ਮਿੱਟੀ ਜਾਣਦੀ ਹੈ ਸਾਡਾ ਸਬਰ ਕਿੰਨਾ

ਨਵਤੇਜ ਭਾਰਤੀ

ਡਿੱਗਿਆ ਏ ਬਹੁਤ ਵਾਰੀ ਪਰ ਓਹਨੂੰ ਉੱਠਣਾ ਆਉਂਦਾ ਏ
ਸਦਾ ਯੋਧੇ ਪੈਦਾ ਕਰਦਾ ਪੰਜਾਬ ਕਹਾਉਂਦਾ ਏ

ਵਿਰਾਸਤ ਸੰਧੂ

ਇੱਕ ਦਿਨ ਹਿਸਾਬ ਲੈਣਾ ਲੋਕਾਂ ਨੇ ਇਸ ਲਹੂ ਦਾ,
ਤਾਕਤ ਵਿੱਚ ਮਸਤ ਦਿੱਲੀ ਹਾਲੇ ਤਾਂ ਬੇਖਬਰ ਹੈ ।

Anonymous

ਹੱਕਾਂ ਦੇ ਲਈ ਗੂੰਜਦੀ ਆਵਾਜ਼ ਰਹੂਗੀ,
ਜ਼ਿੰਦਾਬਾਦ ਐ ਕਿਸਾਨੀ ਜ਼ਿੰਦਾਬਾਦ ਰਹੂਗੀ..

ਵਿੱਕੀ ਧਾਲੀਵਾਲ

ਲੜਨਾ ਤੇ ਜੂਝਣਾ ਮਨੁੱਖੀ ਕਰਮ ਹੈ। 

ਸੁਰਿੰਦਰ ਸਿੰਘ ਦਾਊਮਾਜਰਾ

ਯੋਧਿਆਂ ਦੇ ਰੱਤ ਇਤਿਹਾਸ ਦੀ ਸਿਆਹੀ ਹੁੰਦੇ ਨੇ।

ਸੁਰਿੰਦਰ ਸਿੰਘ ਦਾਊਮਾਜਰਾ

ਹਾਰਨਾ ਸਰਕਾਰ ਨੇ ਜਿੱਤਣਾ ਕਿਰਦਾਰ ਨੇ ।
ਕਿਉਂਕਿ “ਖੇਤੀ ਸਾਡਾ ਧੰਦਾ ਨਹੀਂ, ਸਾਡੀ ਵਿਰਾਸਤ ਹੈ।”

Anonymous

ਉੱਠੀ ਜਿਹੜੀ ਲਹਿਰ ਤੈਨੂੰ ਯਾਦ ਰਹੂਗੀ, ਜ਼ਿੰਦਾਬਾਦ ਐ ਕਿਸਾਨੀ ਜ਼ਿੰਦਾਬਾਦ ਰਹੂਗੀ..

ਵਿੱਕੀ ਧਾਲੀਵਾਲ

ਸਾਨੂੰ ਮੰਗਣੇ ਨਹੀਂ ਆਉਂਦੇ ਹੱਕ ਤਾਂ ਖੋਹਣੇ ਈ ਆਉਂਦੇ ਆ..

ਅਰਜਣ ਢਿੱਲੋਂ

ਗ਼ਲਤ ਬਾਂਗ ਦਿੰਦੇ ਨੇ ਦਿੱਲੀ ਦੇ ਮੁਰਗੇ
ਟਿਊਬਾਂ ਦੇ ਚਾਨਣ ਨੂੰ ਆਖਣ ਸਵੇਰਾ ।

ਜਸਵਿੰਦਰ

ਦੋ ਪੱਤੀਆਂ ਗੁਲਾਬ ਦੀਆਂ
ਅੱਖਰਾਂ ਚੋਂ ਅੱਗ ਸਿੰਮਦੀ
ਆਈਆਂ ਖਬਰਾਂ ਪੰਜਾਬ ਦੀਆਂ

ਸੁਖਵਿੰਦਰ ਅੰਮ੍ਰਿਤ

ਇਸਦਾ ਨਾਮ ਜੋ ਵੀ ਹੈ
ਗੁੰਡਿਆਂ ਦੀ ਸਲਤਨਤ ਦਾ,
ਮੈਂ ਇਸਦਾ ਨਾਗਰਿਕ ਹੋਣ ਤੇ ਥੁੱਕਦਾ ਹਾਂ ।

 ਪਾਸ਼

ਬਚਾਈਂ ਦਾਤਿਆ ਅੰਨ ਦਾਤੇ ਨੂੰ ਵਕਤ ਦੀਆਂ ਇਨ੍ਹਾਂ ਮਾਰਾਂ ਤੋਂ
ਕਦੇ ਧੀ ਦਾ ਜੋੜੇ ਦਾਜ ਵਿਚਾਰਾ ਕਦੇ ਹੱਕ ਮੰਗੇ ਸਰਕਾਰਾਂ ਤੋਂ

@pennyofficial1

ਸੱਚੀਂ ਸਾਨੂੰ ਪਾਣੀ ਦੀਆਂ ਵਾਰੀਆਂ ਦੀ ਸਹੁੰ ਲੱਗੇ
ਫਸਲਾਂ ਨੂੰ ਦੱਬੇ ਜਿਹੜਾ ਰੁੱਖ ਝਾੜ ਦਿੰਨੇ ਆਂ ।

ਮਨਵਿੰਦਰ ਮਾਨ