
ਕੰਮ ਭਾਵੇਂ ਮਾੜੇ ਨੇ ਵਿਚਾਰ ਚੰਗੇ ਰੱਖਦੇ,
ਜਿਓਂ ਸਿੱਖ 18ਵੀਂ ਸਦੀ ਦੇ ਕਿਰਦਾਰ ਚੰਗੇ ਰੱਖਦੇ ।
ਵੀਰ ਸੰਧੂ
ਜਿੱਤਣ ਵਾਲਾ ਹੀ ਨਹੀਂ ਕਿੱਥੇ ਕੀ ਹਾਰਨਾ ਇਹ ਜਾਣਨ ਵਾਲਾ ਵੀ ਸਿਕੰਦਰ ਹੁੰਦਾ !
ਅਗਿਆਤ
ਕੰਮ ਭਾਵੇਂ ਮਾੜੇ ਨੇ ਵਿਚਾਰ ਚੰਗੇ ਰੱਖਦੇ,
ਜਿਓਂ ਸਿੱਖ 18ਵੀਂ ਸਦੀ ਦੇ ਕਿਰਦਾਰ ਚੰਗੇ ਰੱਖਦੇ ।
ਵੀਰ ਸੰਧੂ
ਸਾਡੇ ਨਾਂ ਤੋਂ ਛਿੜਦੀ ਕਈਆਂ ਨੂੰ ਘਬਰਾਹਟ ਨੀ..
ਡਾਟ ਦੇਖੀ ਪੈਂਦਾ ਹਾਲੇ ਤਾਂ ਸ਼ੁਰੂਆਤ ਨੀ..
ਵੀਰ ਸੰਧੂ
ਸਾਡਾ ਚਾਚਾ ਵੀ ਫ੍ਰੈਂਡ ਆ ਤੇ ਕੰਮ ਕਰ ਐਂਡ ਆ ।
ਖ਼ਾਨ ਭੈਣੀ
ਹਰ ਚੀਜ਼ ਕਿਸੇ ਦਿਮਾਗ਼ ਦੀ ਉਪਜ ਨੀ ਹੋ ਸਕਦੀ,
ਤੂੰ ਜੋ ਜੋ ਲਿਖਦਾ ਹੈ ਉਸ ਚੋਂ ਕੁਝ ਤਾਂ ਘਟਦਾ ਹੋਵੇਗਾ..
ਪ੍ਰੀਤ
ਚੰਗਾ ਹੋਇਆ ਜੋ ਟੁੱਟ ਗਿਆ ਨਹੀਂ ਦਰਾਰਾਂ ਨਾ ਜਿਉਣ ਦਿੰਦੀਆਂ ਤੇ ਨਾ ਮਰਨ।
ਅਗਿਆਤ
ਆਕੜ ਨਹੀਂ,
ਮੈਂ ਸੱਚੀਓਂ ਕੱਲ੍ਹਾ ਰਹਿ ਲੈਨਾ
ਅਗਿਆਤ
ਕਿਸੇ ਸਵਾਰਥ ਤੇ ਖੜ੍ਹੇ ਰਿਸ਼ਤੇ ਬਹੁਤੀ ਦੇਰ ਨਹੀਂ ਟਿਕਦੇ ।
ਅਗਿਆਤ
ਛੱਪੜਾਂ ਵਿੱਚ ਸਮੁੰਦਰੀ ਛੱਲਾਂ ਕਿੱਥੇ ਬਣਦੀਆਂ ਨੇ,
ਦੂਜੀ ਵਾਰੀ ਪਹਿਲੀਆਂ ਗੱਲਾਂ ਕਿੱਥੇ ਬਣਦੀਆਂ ਨੇ..
ਡੀਨ ਵੜਿੰਗ
ਬੇਸ਼ੱਕ ਸਬਰ ਕਰਲਾ ਬਾਅਦ ਵਿੱਚ ਸਭ ਸੰਬਲ ਜਾਂਦਾ ਏ,,
ਪਰ ਸਬਰ ਕਰਨ ਤੋਂ ਸਬਰ ਆ ਜਾਣ ਦੇ ਸਫ਼ਰ ਵਿਚ ਬੰਦਾ ਮਰ ਵੀ ਜਾਂਦਾ ਏ,,,,,
ਵਿਸ਼ੂ ਜਾਂਗਰਾ
ਓਹਨੇ ਪੁੱਛਿਆ ਕਿ ਆਖਿਰ ਮੈ ਹੀ ਪਸੰਦ ਕਿਉ ਆ ?
ਤੇ ਦਿਲ ਵਿੱਚੋ ਇਕੋ ਹੀ ਅਵਾਜ਼ ਨਿਕਲੀ ਕਿ,,!
ਮੁਹੱਬਤ ਦੇ ਬਜ਼ਾਰ ਵਿਚ ਹੁਸਨ ਦੀ ਜ਼ਰੂਰਤ ਨਹੀਂ,,,
ਦਿਲ ਜੀਹਦੇ ਤੇ ਆ ਜਾਵੇ ਓਹ ਸਭ ਤੋਂ ਹਸੀਨ ਲਗਦਾ ਹੈ,,,
ਵਿਸ਼ੂ ਜਾਂਗਰਾ
ਕੋਈ ਆਵੇ , ਰੁਲਾਵੇ , ਰੋ ਨਹੀਂ ਹੁੰਦਾ , ਮੈਂ ਰੋਣਾ ਹੈ ,
ਹੈ ਜੰਮੀ ਪੀੜ , ਕਾਈ ਜੰਮ ਗਈ ਪਾਣੀਆਂ ਅੰਦਰ |
ਕਰਨਜੀਤ
ਸੁਣ ਨਾ ਸਕੀਏ ਅੱਖਾਂ ਵਿਚਲੇ ਹੰਝੂਆਂ ਦੀ ,
ਕਹਿਣ ਨੂੰ ਦਿਲ ਵਿੱਚ ਲਿਖੀ ਇਬਾਰਤ ਪੜ੍ਹਦੇ ਹਾਂ ।
ਡ. ਜਗਤਾਰ ਸਿੰਘ
ਮੈਂ ਭਰੋਸਾ ਕਰ ਲਿਆ ਹਰ ਬਾਰ ਤੇਰੇ ਸ਼ਹਿਰ ਦਾ,
ਹਰ ਬਾਰ ਝੂਠਾ ਨਿਕਲਿਆ ਇਕਰਾਰ ਤੇਰੇ ਸ਼ਹਿਰ ਦਾ ।
ਸ਼ਿਵ ਕੁਮਾਰ
ਇਕ ਦਿਨ ਕਿਸੇ ਇਕ ਰੁੱਖ ਨਾਲੋਂ
ਇਕ ਸਾਵਾ ਪੱਤਰ ਟੁੱਟ ਗਿਆ
ਉਹ ਉਡਦਾ – ਉਡਦਾ ਥੱਕ ਗਿਆ
ਉਹ ਸੁੱਕਦਾ – ਸੁੱਕਦਾ ਸੁਕ ਗਿਆ ।
ਸ਼ਿਵ ਕੁਮਾਰ
ਕੌਣ ਮੇਰੇ ਸ਼ਹਿਰ ਆ ਕੇ ਮੁੜ ਗਿਆ
ਚੰਨ ਦਾ ਸਾਰਾ ਹੀ ਚਾਨਣ ਰੁੜ੍ਹ ਗਿਆ |
ਸ਼ਿਵ
ਤੁਹਾਡੀ ਸਹਿਮਤੀ ਤੋਂ ਬਿਨਾਂ ਕੋਈ ਵੀ ਤੁਹਾਨੂੰ ਨੀਵਾਂ ਮਹਿਸੂਸ ਨਹੀਂ ਕਰਾ ਸਕਦਾ ।
ਏਲੀਨੋਰ ਰੂਜ਼ਵੈਲਟ
ਜੇਕਰ ਤੁਸੀਂ ਕਿਸੇ ਦੇ ਕਿਰਦਾਰ ਦਾ ਅੰਦਾਜ਼ਾ ਲਗਾਉਣਾ ਹੋਵੇ
ਤਾਂ ਇਹ ਵੇਖੋ ਕਿ ਉਹ ਹੱਸਦਾ ਕਿਹੜੀ ਗੱਲ ਤੇ ਹੈ ।
ਬਾਨੋ ਕੁਦਸੀਆ
ਵਾਸਨਾ ਖਿੱਚਦੀ ਹੈ
ਪ੍ਰੇਮ ਆਜ਼ਾਦ ਆਜ਼ਾਦ ਕਰਦਾ ਹੈ ।
ਪਰਵਿੰਦਰ
ਬੁਰਾ ਬੰਦਾ ਓਦੋਂ ਹੋਰ ਵੀ ਬੁਰਾ ਹੋ ਜਾਂਦਾ ਹੈ ਜਦੋਂ ਉਹ ਚੰਗੇ ਹੋਣ ਦਾ ਦਿਖਾਵਾ ਕਰਦਾ ਹੈ ।
ਫਰਾਂਸਿਸ ਬੇਕਨ
ਕਿਸੇ ਨੂੰ ਮੁਹੱਬਤ ਵਿੱਚ ਛੱਡਣਾ, ਉਸਦਾ ਕਤਲ ਕਰਨ ਦੇ ਬਰਾਬਰ ਹੁੰਦਾ ਹੈ ।
ਬਾਨੋ ਕੁਦਸੀਆ
ਇਹ ਮਰ ਮਰ ਕੇ ਜਿਉਣਾ ਛੱਡ, ਬਗ਼ਾਵਤ ਕਰ ਤੇ ਟੱਕਰ ਲੈ
ਤੇਰੇ ਹਿੱਸੇ ਦੀ ਦੁਨੀਆਂ ‘ਤੇ ਕਿਸੇ ਦਾ ਰਾਜ ਕਿਉਂ ਹੋਵੇ
ਸੁਖਵਿੰਦਰ ਅੰਮ੍ਰਿਤ
ਇਸ਼ਕ ਦੀ ਬਾਜ਼ੀ ਜਿੱਤਣ ਨਾਲੋਂ,
ਹਰ ਜਾਈਏ ਤਾਂ ਚੰਗਾ ਏ ..
ਭੱਜਣ ਨਾਲੋਂ ਵਿੱਚ ਮੈਦਾਨੇ,
ਮਰ ਜਾਈਏ ਤਾਂ ਚੰਗਾ ਏ..
ਬਾਬਾ ਨਜ਼ਮੀ
ਤੈਨੂੰ ਪਾ ਕੇ ਜੋ ਵੀ ਖੋਵੇ,
ਓਸ ਬੰਦੇ ਤੇ ਲਾਹਨਤ ਹੋਵੇ..
ਸਿਮਰ ਗੋਜ਼ਰਾ
ਤੇਰੇ ਬਾਬਤ ਮੇਰੇ ਬਾਬਤ,
ਲਿਖ ਕੇ ਜੇ ਨਾ ਕਰਿਆ ਸਾਬਤ,
ਫਿਰ ਦੱਸ ਕਿਸ ਕੰਮ ਦਾ ਸ਼ਾਇਰ ਮੈਂ ..
ਪ੍ਰੀਤ ਸ਼ਾਇਰ
ਮਿਰਜ਼ੇ ਨੂੰ ਮਾਰਨ ਲਈ ਸਾਹਿਬਾ,
ਜਾਂ, ਰਾਂਝੇ ਨੂੰ ਯੋਗੀ ਬਣਨ ਲਈ,
ਕੋਈ ਹੀਰ ਇਜਾਜ਼ਤ ਨਹੀਂ ਦਿੰਦੀ..!
ਤੇਰੀ ਹਰ ਗਲਤੀ ਨੂੰ ਮੁਆਫ਼ੀ ਏ,
ਪਰ, ਦਿਲਾ ਇਹ ਬੇਵਫਾਈ,
ਹਾਏ ਕੀ ਕਰੀਏ,
ਸਾਡੀ, ਜ਼ਮੀਰ ਇਜਾਜ਼ਤ ਨਹੀਂ ਦਿੰਦੀ..
ਪ੍ਰੀਤ ਸ਼ਾਇਰ
ਕਵਿਤਾ ਜੋ ਜੀਵਨ ਭਰ ਦੁਹਰਾਈ ਜਾਏਗੀ , ਇੱਕ ਵਾਰ ਵਿੱਚ ਲਿਖੀ ਜਾਂਦੀ ਏ ।
ਰਸੂਲ ਹਮਜ਼ਾਤੋਵ
ਸ਼ਾਇਦ ਆਪਣੀ ਸੋਚ ਚ ਥੋੜਾ ਫ਼ਰਕ ਹੁੰਦੈ..
ਕੋਲ ਹੋਣ ਤੇ ਕੋਲ ਹੋਣ ਚ ਫ਼ਰਕ ਹੁੰਦੈ..
ਤੈਨੂੰ ਪਤਾ? ਚਾਹੁਣ ਚਾਹੁਣ ਚ ਫ਼ਰਕ ਹੁੰਦੈ..
ਸਮਝ ਪਾਉਣ ਤੇ ਸਮਝ ਪਾਉਣ ਚ ਫ਼ਰਕ ਹੁੰਦੈ..
ਪ੍ਰੀਤ ਸ਼ਾਇਰ
ਮੁਹੱਬਤ ਤੇ ਅਜ਼ਾਦੀ ਸਮਰਪਨ ਮੰਗਦੀ ਹੈ
ਰਾਬਤੇ
ਪਿਆਰ ਨਹੀਂ ਤਾਂ ਨਫਰਤ ਹੀ ਕਰਦਾ ਰਹਿ
ਤੇਰੇ ਦਿਲ ਤੋਂ ਬਾਹਰ ਮੇਰੀ ਕੋਈ ਥਾਂ ਨਹੀਂ ।
ਨਵਤੇਜ ਭਾਰਤੀ
ਇੱਕ ਬੁੱਧੀਜੀਵੀ ਸਾਧਾਰਣ ਗੱਲ ਨੂੰ ਔਖੇ ਸ਼ਬਦਾਂ ਵਿੱਚ ਕਹਿੰਦਾ ਹੈ
ਤੇ ਇੱਕ ਕਲਾਕਾਰ ਔਖੀ ਗੱਲ ਨੂੰ ਸਾਧਾਰਣ ਸ਼ਬਦਾਂ ਵਿੱਚ ਕਹਿੰਦਾ ਹੈ
ਚਾਰਲਸ ਬੁਕੋਸਕਿ
ਪਿਆਰ ਕਰਨਾ ਤੇ ਜੀਣਾ ਉਨ੍ਹਾਂ ਨੂੰ ਕਦੇ ਨਹੀਂ ਆਉਣਾ
ਜਿੰਨ੍ਹਾਂ ਨੂੰ ਜ਼ਿੰਦਗੀ ਨੇ ਬਾਣੀਏ ਬਣਾ ਦਿੱਤਾ ।
ਪਾਸ਼
ਅੰਬਰ ਦਾ ਬੂਹਾ ਖੋਲ ਕੇ ਵੇਖਾਂਗਾ
ਰੱਬ ਦੇ ਨਾਲ ਪੰਜਾਬੀ ਬੋਲ ਕੇ ਵੇਖਾਂਗਾ।
ਬਾਬਾ ਨਜ਼ਮੀ
ਕੋਈ ਦਰ ਤੇ ਫ਼ਕੀਰ ਆਇਆ ਭੁੱਖਾ ਮੁੜ੍ਹਜੇ,
ਸਾਡੇ ਪਿੰਡ ਪਾਪ ਮੰਨਦੇ..
ਵੈਰੀ ਚੜ੍ਹ ਕੇ ਆਵੇ ਤੇ ਫਿਰ ਸੁੱਕਾ ਮੁੜ੍ਹਜੇ,
ਸਾਡੇ ਪਿੰਡ ਪਾਪ ਮੰਨਦੇ..
ਵੀਰ ਸੰਧੂ
ਫੈਨ ਇੱਕੋ ਨਾਰ ਦਾ ਮੈਂ , 10 ਵਾਰੀ ਵਾਰਦਾ ਮੈਂ,
ਉਹਦੇ ਉੱਤੇ 100-100 ਦਿਆਂ ਗੱਠੀਆਂ।
ਕਰਨ ਔਜਲਾ
ਕਰਜ਼ੇ ਤੋਂ ਕਿਤੇ ਜ਼ਿਆਦਾ ਔਖਾ ਏ ਚੁਕਾਉਣਾ ਹੁੰਦਾ,
ਏਸੇ ਲਈ ਕਿਸੇ ਦਾ ਅਹਿਸਾਨ ਨਹੀਓਂ ਲਈਦਾ..
ਵੀਰ ਸੰਧੂ
ਸੋਨੇ ਦੀਆਂ ਡਲੀਆਂ ਨੇ, ਚੰਦਨ ਵਿੱਚ ਰਲੀਆਂ ਨੇ ਕਾਬੁਲ ਦੀਆਂ ਨੀਹਾਂ ਨੇ, ਮੇਰੇ ਪਿੰਡ ਦੀਆਂ ਧੀਆਂ ਨੇ।
ਜੰਗ ਢਿੱਲੋਂ
ਬਾਪੂ ਜਿੰਨਾ ਕਰਾਂ ਸਤਿਕਾਰ ਵੱਡੇ ਭਾਈ ਦਾ,
ਇੱਕ ਵਾਰੀ ਮਿਲ ਕੇ ਕੋਈ ਜਾਨ ਨੀ ਬਣਾਈਦਾ।
ਖ਼ਾਨ ਭੈਣੀ
ਪੈਸਾ ਜਰੂਰੀ ਹੈ ਪਰ ਇੱਜਤ ਤੋਂ ਵਧੇਰੇ ਨਹੀਂ..
@anmullevichaar
ਉਹ ਕੀ ਚੰਗਾ ਕਰੇਗਾ ਜਿਸਨੇ ਕਤਲ ਕੀਤਾ ਹੈ ਜਾਂ ਉਸ ਨਾਲ ਕੀ ਚੰਗਾ ਹੋਵੇ ਗਾ ਜਿਸ ਦਾ ਕਤਲ ਹੋਇਆ ਹੈ..।
ਸਭ ਕੁਛ ਤਾਂ ਚੰਗੇ ਲਈ ਨੀ ਹੁੰਦਾ ਹਨਾ..?
ਅਗਿਆਤ
ਹਰ ਸ਼ਹਿ ਅੰਦਰ ਖੂਬਸੂਰਤੀ ਹੈ ਬੱਸ ਤੁਹਾਨੂੰ ਦੇਖਣਾ ਆਉਂਦਾ ਹੋਵੇ..
@anmullevichaar
ਸੰਭਲ ਕੇ ਏਥੇ ਹਰ ਕੋਈ ਮਿੱਤਰ ਨਹੀਂ ਹੈ ।
@anmullevichaar
ਅੱਧ ਚ ਜੱਟਾਂ ਨੇ ਕਦੇ ਵੈਰ ਛੱਡੇ ਨਾ
ਦੇਖੀ ਐ ਗਰੀਬੀ ਤਾਂਹੀ ਪੈਰ ਛੱਡੇ ਨਾ ।
ਖ਼ਾਨ ਭੈਣੀ
ਤੁਹਾਡੇ ਨਾਲ ਜਾਂ ਤੁਸੀਂ ਖੁਦ ਹੋ ਜਾਂ ਤੁਹਾਡਾ ਖੁਦਾ..
@anmullevichaar
ਗਲਤੀਆਂ ਨੂੰ ਦੁਹਰਾਉਣਾ ਆਪਣੇ ਆਪ ਨਾਲ ਬੇਵਫ਼ਾਈ ਹੈ..
@anmullevichaar
ਸੱਚ ਦਾ ਰਾਹ ਪੱਥਰਾਂ ਨਾਲ ਭਰਿਆ ਹੋਇਆ ਹੈ ਕੀ ਤੁਸੀਂ ਪੱਥਰ ਚੁਣਨ ਲਈ ਤਿਆਰ ਹੋ ??
@anmullevichaar
ਸ਼ਾਨਦਾਰ ਮੌਤ ਮਰਨਾ, ਨਮੋਸ਼ੀ ਭਰੇ ਜੀਵਨ ਤੋਂ ਕੀਤੇ ਚੰਗਾ ਹੈ..
@anmullevichaar
ਔਕਾਤਾਂ ਮਿਣਦੇ ਨੇ ਸਾਡੀਆਂ,
ਜਿੰਨਾ ਦਾ ਆਪਣਾ ਕੋਈ ਸਟੈਂਡ ਨੀ..
ਅਗਿਆਤ
ਬੇਹੱਦ ਕੀਤਾ ਸੀ ਕਿਸੇ ਦਾ,
ਹੱਦ ਚ ਰਹਿਣਾ ਸਿੱਖ ਗਿਆ ਮੈਂ..
ਅਗਿਆਤ
ਹਰ ਗੱਲ ਸੱਚ ਨਹੀਂ ਹੁੰਦੀ ,
ਹਰ ਸੱਚ ਦਸਿਆ ਨਹੀਂ ਜਾਂਦਾ ,,
ਰਣਦੀਪ ਸਿੰਘ
ਮੇਰੀ ਵਿਆਖਿਆ ਤੂੰ ਆਪਣੇ
ਮੁਤਾਬਿਕ ਕਰ ਰਿਹਾਂ ,
ਤੈਨੂੰ ਨੀ ਲਗਦਾ ?
ਕਿ…
ਮੇਰੇ ਅਰਥ ਕੁਝ ਹੋਰ ਨੇ ।
ਦੀਪ ਕੱਕੜ
ਕਤਲ ਨਹੀਂ ਤਾਂ ਇਰਾਦਾ ਕਤਲ ਤਾਂ ਸੀ ,
ਸਜ਼ਾ ਨਹੀਂ ਤਾਂ ,
ਸ਼ਰਮਿੰਦਗੀ ਤਾਂ ਮਹਿਸੂਸ ਕਰ ।
ਦੀਪ ਕੱਕੜ
ਜੁੜਦੇ ਦਾ ਪਤਾ ਨਾ ਹੁੰਦਾ ,
ਟੁੱਟ ਕੇ ਜੇ ਚੂਰ ਨਾ ਹੁੰਦਾ ,
ਖ਼ੁਦ ਨੂੰ ਦੱਸ ਕਿੱਦਾਂ ਮਿਲਦਾ ?
ਖ਼ੁਦ ਤੋਂ ਜੇ ਦੂਰ ਨਾ ਹੁੰਦਾ ।
ਦੀਪ ਕੱਕੜ
ਬੁੱਲ੍ਹਿਆ ਆਸ਼ਿਕ ਹੋਇਓਂ ਰੱਬ ਦਾ , ਮਲਾਮਤ ਹੋਈ ਲਾਖ ,
ਲੋਕ ‘ਕਾਫ਼ਰ ਕਾਫ਼ਰ’ ਆਖਦੇ , ਤੂੰ ‘ਆਹੋ ਆਹੋ’ ਆਖ ।
ਬੁੱਲ੍ਹੇ ਸ਼ਾਹ
ਮਸਲੇ ਉਲਝਦੇ ਨੇ ਜਿਓਂ ਜਿਓਂ
ਉਹ ਤਿਓਂ ਤਿਓਂ ਮੁਸਕੁਰਾਉਂਦੀ
ਸਿਆਸਤ ਮਸਲਿਆਂ ਦੇ ਸਿਰ
ਤੇ ਹੈ ਸੱਤਾ ਚ ਆਉਂਦੀ ਹੈ ।
ਹਰਦਿਆਲ ਸਾਗਰ
ਕੁਝ ਉਲਝਣਾਂ ਦੇ ਹੱਲ ਵਕਤ ਤੇ ਛੱਡ ਦੇਣੇ ਚਾਹੀਦੇ ਨੇ,
ਬੇਸ਼ਕ ਜਵਾਬ ਦੇਰੀ ਨਾਲ ਮਿਲਣਗੇ ਪਰ ਬੇਹਤਰੀਨ ਮਿਲਣਗੇ ।
ਅਗਿਆਤ
ਇੱਕੋ ਜਿਹੀਆਂ ਪੁਸਤਕਾਂ ਪੜਨ ਵਾਲਿਆਂ ਵਿਚਕਾਰ ਜਿੰਨੀ ਜਲਦੀ ਗੂੜ੍ਹੀ ਮਿੱਤਰਤਾ ਹੁੰਦੀ ਹੈ , ਓਨੀ ਕਿਸੇ ਹੋਰ ਢੰਗ ਨਾਲ ਸੰਭਵ ਨਹੀਂ ।
ਇਰਵਿੰਗ ਸਟੋਨ
ਸ਼ਬਦ ਓਥੇ ਕੀ ਕਰਨ ਗੇ ਜਿਥੇ ਸੁਨਣ ਵਾਲੇ ਬੋਲੇ ਹੋਣ ਦਾ ਨਾਟਕ ਕਰ ਰਹੇ ਹੋਣ ।
ਗਗਨ ਘੁੰਮਣ
ਉਹ ਮੇਰੀ ਰੱਤ ਤੇ ਪਲਿਆ ਸੀ, ਇੱਕ ਦਿਨ ਬਹੁਤ ਪਿਆਸਾ ਸੀ
ਕਿ ਬਣ ਕੇ ਤੀਰ ਮੇਰੇ ਕਾਲਜੇ ਵਿੱਚ ਖੁੱਭ ਗਿਆ ਆਖਰ ।
ਸੁਖਵਿੰਦਰ ਅੰਮ੍ਰਿਤ
ਫ਼ਰਾਂਜ਼ ਕਾਫ਼ਕਾ
ਚੇਤਾ ਤੇਰਾ ਆਉਂਦਾ ਰਹਿੰਦਾ ਪਰ ਪਹਿਲਾਂ ਜਿਹੀ ਚੀਸ ਨਹੀਂ ਹੈ ।
ਦੇਬੀ ਮਖ਼ਸੂਸਪੁਰੀ
ਸੱਚ ਆਖਾਂ,
ਤਾਂ ਕੁਛ ਨੀ ਹੋਰ,
ਇਸ਼ਕ ਤਾਂ ਪੰਗਾ ਏ..
ਤੇ ਕੁਝ ਸਵਾਲ,
ਜੇ ਦਿਲ ਚ ਈ ਰਹਿਣ,
ਤਾਂ ਚੰਗਾ ਏ..।
ਦੱਸ ਇੱਕ ਤਰਫਾ ਦਰਦ ਹੰਢਾਉਣਾ,
ਕਿਹੜਾ ਸੌਖਾ ਏ??
ਨਹੀਂ ਨਹੀਂ,
ਮੇਰੇ ਵੱਸ ਦਾ ਨਹੀਂ,
ਇਸ਼ਕ ਤਾਂ ਔਖਾ ਏ..।
ਪ੍ਰੀਤ ਸ਼ਾਇਰ
ਮੈਂ ਨਹੀਂ ਕਹਿੰਦਾ, ਕਿ ਉਹ ਮੇਰੀ ਲਿਹਾਜ਼ ਕਰੇ..
ਮੈਂ ਨਹੀਂ ਚਾਹੁੰਦਾ, ਗ਼ੈਰ ਕੋਈ ਉਹਦੇ ਦਿਲ ਤੇ ਰਾਜ ਕਰੇ..
ਗੱਲ ਕਰਨੀ ਏ ਜਾਂ ਨਹੀਂ ਕਰਨੀ ਤਾਂ ਮਰਜੀ ਏ..
ਪਰ ਮੈਂ ਨਹੀਂ ਚਾਹੁੰਦਾ, ਉਹ ਮੈਨੂੰ ਹੁਣ ਨਜ਼ਰਅੰਦਾਜ਼ ਕਰੇ..
ਪ੍ਰੀਤ ਸ਼ਾਇਰ
ਬਾਬਾ ਨਜ਼ਮੀ
ਜਾਗਣ ਵੇਲੇ ਜਿਹੜੇ ਜਾ ਕੇ ਸੁੱਤੇ ਨੇ,
ਲੇਖਾਂ ਉੱਤੇ ਮਿੱਟੀ ਪਾ ਕੇ ਸੁੱਤੇ ਨੇ ।
ਬਾਬਾ ਨਜ਼ਮੀ
Punjabi Shayari is more than just poetry; it’s a heartfelt reflection of emotions, culture, and life’s profound experiences. With its rhythmic flow and deep-rooted sentiments, Punjabi Shayari has the power to touch hearts and souls. Whether it’s love, heartbreak, friendship, or the ups and downs of life, Punjabi Shayari beautifully captures the essence of human emotions, making it a cherished art form for poetry lovers.
In today’s digital age, social media has become a canvas for expressing emotions, and Punjabi Status updates are the perfect brushstrokes. Whether you’re feeling joyful, reflective, or inspired, a well-crafted Punjabi status can convey your mood effortlessly. From profound philosophical thoughts to playful and lighthearted lines, Punjabi statuses are widely shared on platforms like WhatsApp, Instagram, and Facebook, helping people connect with their friends and followers on a deeper level.
Sometimes, less is more. Punjabi Two-Line Status is a testament to this idea. These short yet powerful lines pack a punch, delivering deep emotions and meaningful messages in just a few words. Perfect for quick social media captions or heartfelt updates, two-line Punjabi Shayari is a favorite among those who appreciate concise yet impactful expressions.
Punjabi Quotes are a treasure trove of wisdom, offering insights into life, love, and spirituality. Rooted in Punjabi culture and traditions, these quotes reflect the teachings of legendary poets and contemporary thinkers alike. Whether you’re seeking motivation, guidance, or a fresh perspective, Punjabi quotes have a timeless appeal that resonates across generations.
Emotional Depth: Punjabi Shayari beautifully articulates emotions like love, pain, joy, and longing, making it relatable to everyone.
Cultural Richness: It celebrates Punjabi traditions, values, and the vibrant spirit of Punjab.
Social Media-Friendly: Short, impactful, and easy to share, Punjabi statuses and Shayari are perfect for platforms like Instagram, WhatsApp, and Facebook.
Universal Connection: The themes of Punjabi Shayari transcend boundaries, connecting with people from all walks of life.
PanjabiShayari.com – A dedicated hub for Punjabi poetry enthusiasts, offering a vast collection of Shayari, quotes, and statuses.
Social Media Pages – Instagram and Facebook pages regularly share fresh and trending Punjabi Shayari.
YouTube & TikTok – Creative creators bring Punjabi Shayari to life through expressive videos and visuals.
Books & Anthologies – Explore works by legendary Punjabi poets like Shiv Kumar Batalvi, Amrita Pritam, and Waris Shah for timeless Shayari.
Punjabi Shayari is more than just words; it’s an emotion, a connection, and a celebration of life. Whether you’re looking to express love, share a thought, or simply find inspiration, Punjabi Shayari and status updates offer the perfect medium. So, dive into the world of Punjabi poetry, discover your favorite lines, and share them with the world to spread the magic of heartfelt words!