ਜੁਲਫਾਂ ਦੀ ਛਾਂ ਯਾਦ ਨੀ ਆਉਣੀ ਜਿੰਨਾ ਚਿਰ ਹਾੜ੍ਹ ਹੰਢਾ ਨੀ ਲੈਂਦਾ,
ਤੂੰ ਵੀ ਅੜਿਆ ਕਦਰ ਨੀ ਪਾਉਣੀ ਜਦ ਤੱਕ ਮੈਨੂੰ ਗਵਾ ਨੀ ਲੈਂਦਾ ।
ਅਰਜਨ
ਕਾਮ ਦੀ ਕਮੀ ਨਾਲ ਕੋਈ ਨਹੀਂ ਮਰਦਾ
ਅਸੀਂ ਸਿਰਫ਼ ਪਿਆਰ ਦੀ ਕਮੀ ਨਾਲ ਮਰਦੇ ਹਾਂ।
ਖਲੀਲ ਗਿਬਰਾਨ
‘ਤੇਰੇ ਬਾਝੋਂ ਮਰ ਜਾਵਾਂਗਾ’ ਕਹਿੰਦਾ ਸੀ ,
ਮਰ ਜਾਣੇ ਨੂੰ ਵੇਖੋ ਤੇ ਸਈ, ਮਰਿਆ ਏ ?
ਤਾਹਿਰਾ ਸਰਾ
ਤੇਰੇ ਨਾਲ ਚੱਲਦਿਆਂ ਮੰਝਿਲ ਭਾਵੇਂ ਨਾ ਮਿਲੇ ,
ਪਰ ਵਾਅਦਾ ਰਿਹਾ ਸਫ਼ਰ ਯਾਦਗਾਰ ਰਹੂਗਾ ।
ਅਗਿਆਤ
ਕਿਆਮਤ ਤੱਕ ਵੀ ਖ਼ਤਮ ਨਹੀਂ ਹੋਣੀ , ਸਹੁੰ ਤੇਰੀ
ਏਨੀ ਮੁਹੱਬਤ ਕਰੀ ਆ ਤੈਨੂੰ ।
ਅਗਿਆਤ
ਸਾਨੂੰ ਤਸਵੀਰਾਂ ਤੇ ਤਕਦੀਰਾਂ ਦੋਵਾਂ ਵਿੱਚ ਤੂੰ ਚਾਹੀਦੈਂ ।
ਅਗਿਆਤ
ਮੈਂ ਸਬਰ ਕਰ ਲਊਂ ਤੈਨੂੰ ਪਾਉਣ ਲਈ
ਤੂੰ ਵਾਅਦਾ ਕਰ ਕਿਸੇ ਹੋਰ ਦਾ ਨੀ ਹੋਏਂਗਾ ।
ਅਗਿਆਤ
ਵਾਸਨਾ ਖਿੱਚਦੀ ਹੈ
ਪ੍ਰੇਮ ਆਜ਼ਾਦ ਆਜ਼ਾਦ ਕਰਦਾ ਹੈ ।
ਪਰਵਿੰਦਰ
ਤੇਰੇ ਬਾਬਤ ਮੇਰੇ ਬਾਬਤ,
ਲਿਖ ਕੇ ਜੇ ਨਾ ਕਰਿਆ ਸਾਬਤ,
ਫਿਰ ਦੱਸ ਕਿਸ ਕੰਮ ਦਾ ਸ਼ਾਇਰ ਮੈਂ ..
ਪ੍ਰੀਤ ਸ਼ਾਇਰ
ਮੁਹੱਬਤ ਤੇ ਅਜ਼ਾਦੀ ਸਮਰਪਨ ਮੰਗਦੀ ਹੈ
ਰਾਬਤੇ
ਸਾਡਾ ਉਮਰਾਂ ਦਾ ਲੱਥਿਆ ਥਕੇਵਾਂ,
ਤੇਰੇ ਨਾਲ ਗੱਲ ਕਰਕੇ ।
ਤਾਹਿਰਾ ਸਰਾ
ਕਿਸਮਤ ਵਾਲਾ ਏਂ
ਦਿਲ ਦੀ ਹਵੇਲੀ ਨੂੰ
ਤੂੰ ਆਖਰੀ ਤਾਲਾ ਏਂ
ਕਿਸਮਤ ਵਾਲਾ ਏਂ।
ਤਾਹਿਰਾ ਸਰਾ
ਕਿ ਸੱਜਣਾ..
ਸੀਨੇ ਲੱਗ ਕੇ ਸੁਣੀ ਉਹ ਧੜਕਣ..
ਜਿਹੜੀ ਹਰ ਵੇਲੇ ਤੈਨੂੰ ਮਿਲਣ ਦੀ ਜ਼ਿੱਦ ਕਰਦੀ ਐ ।
ਅਗਿਆਤ
ਲੁੱਕ ਛਿੱਪ ਕੇ ਗੁਨਾਹ ਹੁੰਦੇ ਨੇ
ਮੁਹੱਬਤ ਨਹੀਂ ।
ਅਗਿਆਤ
ਚੇਤਾ ਤੇਰਾ ਆਉਂਦਾ ਰਹਿੰਦਾ ਪਰ ਪਹਿਲਾਂ ਜਿਹੀ ਚੀਸ ਨਹੀਂ ਹੈ ।
ਦੇਬੀ ਮਖ਼ਸੂਸਪੁਰੀ
ਮੈਂ ਨਹੀਂ ਕਹਿੰਦਾ, ਕਿ ਉਹ ਮੇਰੀ ਲਿਹਾਜ਼ ਕਰੇ..
ਮੈਂ ਨਹੀਂ ਚਾਹੁੰਦਾ, ਗ਼ੈਰ ਕੋਈ ਉਹਦੇ ਦਿਲ ਤੇ ਰਾਜ ਕਰੇ..
ਗੱਲ ਕਰਨੀ ਏ ਜਾਂ ਨਹੀਂ ਕਰਨੀ ਤਾਂ ਮਰਜੀ ਏ..
ਪਰ ਮੈਂ ਨਹੀਂ ਚਾਹੁੰਦਾ, ਉਹ ਮੈਨੂੰ ਹੁਣ ਨਜ਼ਰਅੰਦਾਜ਼ ਕਰੇ..
ਪ੍ਰੀਤ ਸ਼ਾਇਰ
ਸ਼ਾਇਦ ਆਪਣੀ ਸੋਚ ਚ ਥੋੜਾ ਫ਼ਰਕ ਹੁੰਦੈ..
ਕੋਲ ਹੋਣ ਤੇ ਕੋਲ ਹੋਣ ਚ ਫ਼ਰਕ ਹੁੰਦੈ..
ਤੈਨੂੰ ਪਤਾ? ਚਾਹੁਣ ਚਾਹੁਣ ਚ ਫ਼ਰਕ ਹੁੰਦੈ..
ਸਮਝ ਪਾਉਣ ਤੇ ਸਮਝ ਪਾਉਣ ਚ ਫ਼ਰਕ ਹੁੰਦੈ..
ਪ੍ਰੀਤ ਸ਼ਾਇਰ