ਅੱਖਾ ਖੋਲਾਂ ਤਾਂ ਉਹਨੂੰ ਲੱਭਾਂ
ਜਿਓ ਪੁੱਤ ਲੱਭਦੇ ਮਾਂਵਾਂ ਨੂੰ
ਕਿਰਦਾਰ ਤੋਂ ਸੋਹਣੀਆਂ ਕੁੜੀਆਂ ਨੂੰ, ਮੂੰਹ ਲਿੱਪਨ ਦੀ ਲੋੜ ਨਹੀਂ ਪੈਂਦੀ
ਜਿਸ ਨੂੰ ਤੁਸੀਂ ਬਹੁਤ ਰੁਆਓਗੇ ਉਹ ਅੰਤ ਹੱਸ ਪਵੇਗਾ ਪਾਗਲ ਹੋ ਕੇ...
ਤੂੰ ਜੋ ਮਿਲ ਜਾਵੇਂ ਬਿਮਾਰੀ ਕੁਝ ਨਹੀਂ ਉਂਝ ਖਬਰੇ ਮੈਂ ਬਚਾਂ ਕੇ ਨਾ ਬਚਾਂ ..
ਮਾਂ ਧਰਤੀਏ ! ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਘਦਾ ਰਈਂ ਵੇ ਸੂਰਜਾ ਕੰਮੀਆਂ ਦੇ ਵੇਹੜੇ
ਗੁੱਸੇ ਨੂੰ ਪਾਲਣਾ ਸਿੱਖੋ
ਠੰਡਾ ਹੋਕੇ ਇਹ ਸੋਨਾ ਬਣ ਜਾਂਦਾ
ਖੁਸ਼ਨੁਮਾ ਜ਼ਿੰਦਗੀ
ਕਿਤਿਉਂ ਲੱਭਦੀ ਨਹੀਂ,
ਸਿਰਜਣੀ ਪੈਂਦੀ ਹੈ।
ਬੇਵਜਹਾ ਹੱਸਣਾ ਸਿੱਖੋ ਜਿੰਦਗੀ ਦੀਆ ਟੈਨਸ਼ਨਾ ਤਾ ਮੁੱਕਣੀਆ ਹੀ ਨਹੀ
ਭੀਖ਼ ਤਰਸ ਦੀ ਮੰਗੀਏ ਨਾ ਜਖ਼ਮ ਦਿਖਾ ਕੇ ਅਸੀਂ ਮਹਿਫ਼ਲਾਂ ਚ' ਹੱਸੀਏ ਤੇ ਰੋਈਏ ਕੁੰਡੇ ਲਾ ਕੇ
ਭੇਤੀ ਮੈਂ ਬੜਿਆਂ ਦਾ, ਪਰ ਲੰਕਾ ਢਾਉਣ ਦਾ ਸ਼ੌਂਕੀ ਨੀ..!
ਖੁਦ ਬਣ ਰਹੇ ਹਾਂ ਤਾਂ ਵਕਤ ਲੱਗ ਰਿਹਾ, ਸਾਨੂੰ ਜਿੰਦਗੀ ਬਣੀ ਬਣਾਈ ਨਹੀਂ ਮਿਲੀ !
ਇੱਕੋ ਜਿਹੀਆਂ ਪੁਸਤਕਾਂ ਪੜ੍ਹਨ ਵਾਲਿਆਂ ਵਿਚਕਾਰ ਜਿੰਨੀ ਜਲਦੀ ਗੂੜ੍ਹੀ ਮਿੱਤਰਤਾ ਹੁੰਦੀ ਹੈ,
ਓਨੀ ਹੋਰ ਕਿਸੇ ਢੰਗ ਨਾਲ ਵੀ ਸੰਭਵ ਨਹੀਂ..।
ਜਜਬਾਤ ਵੀ ਕੋਈ ਸ਼ੈਅ ਹੁੰਦੇ ਨੇ ਇਹ ਕਿਸੇ ਕਿਸੇ ਨੂੰ ਕਹਿ ਹੁੰਦੇ ਨੇ
ਜਦੋਂ ਤੂੰ ਹੀ ਖੜ ਗਿਆ, ਫਿਰ ਫ਼ਿਕਰ ਕਾਹਦੀ |
ਮਤਲਬ ਲਈ ਮਿਲਣ ਵਾਲੇ ਲੋਕ ਕਿ ਜਾਣਨ ਸੱਜਣਾ ਮਿਲਣ ਦਾ ਮਤਲਬ ਕਿ ਹੁੰਦਾ
ਮੈਨੂੰ ਲਿਖਣ ਦੀ ਦੇਣ ਉਸ ਤੋਂ ਨਹੀਂ ਮਿਲੀ ਉਸਨੂੰ ਵੀ ਮੇਰੀਆਂ ਲਿਖਤਾਂ ਨੇ ਹੀ ਜਨਮ ਦਿੱਤਾ ਸੀ।
ਜ਼ੁਬਾਨ ਅਤੇ ਦਿਲ, ਜਿੰਨੇ ਸਾਫ ਹੋਣ ਓਨਾ ਹੀ ਭਲਾ ।
ਕਮਲੇ ਹੀ ਇਸ਼ਕ ਕਰ ਸਕਦੇ, ਇਹ ਬਹੁਤੇ ਸਿਆਣਿਆਂ ਦੇ ਵੱਸ ਦੀ ਗੱਲ ਨਹੀਂ।
ਗੱਲ ਤਾਂ ਸਾਰੀ ਮੁਹੱਬਤ ਦੀ ਹੈ ਕੋਈ ਕਿਸੇ ਸਖ਼ਸ਼ ਨਾਲ ਕਰਦਾ ਤੇ ਕੋਈ ਓਸ ਸਖ਼ਸ਼ ਨੂੰ ਬਣਾਉਣ ਵਾਲੇ ਨਾਲ
ਨੀ ਅੱਬਰੀਏ ਕੁੜੀਏ ! ਮੇਰੀ ਮੁਹੱਬਤ ਦੀ ਫ਼ਰਦ ਤੇਰੇ ਨਾਮ ਬੋਲਦੀ ਏ ਇਸ ਮਲਕੀਅਤ 'ਤੇ ਖ਼ੁਸ਼ ਹੋਈਦੈ ਖੱਪੀਦਾ ਨਹੀਂ
ਜਿਉਂ ਚਾਨਣ ਮਿਲਦਾ ਹਨੇਰੇ ਵਿੱਚ ਐਸਾ ਯਾਰ ਮਿਲਿਆ ਮੈਨੂੰ ਤੇਰੇ ਵਿੱਚ
ਸਿਓਂਕ ਸੋਚਦੀ ਤਾਂ ਹੋਵੇਗੀ, ਮਨੁੱਖ ਕਿੰਨਾ ਮੂਰਖ ਹੈ ਜੋ ਕਿਤਾਬਾਂ ਖਾਂਦਾ ਨਹੀਂ
ਬੇਪਰਵਾਹੀ ਤਾਂ ਬਸ ਇੱਕ ਸੋਚ ਹੀ ਆ..
ਜ਼ਿੰਦਗੀ..ਦਾ ਅਸਲ ਨਾਮ ..ਤਾਂ ਫ਼ਿਕਰ ਹੀ ਆ..
ਜ਼ਿਕਰ, ਫਿਕਰ, ਧੋਖਾ ਸਭ ਯਾਦ ਹੈ ਦੁਆ ਕਰੀਂ, ਮੁਲਾਕਾਤ ਨਾ ਹੋਵੇ
ਮਰਦ ਘਰ-ਬਾਰ ਤੋਂ ਨਹੀਂ, ਕਿਰਦਾਰ ਤੋਂ ਸੋਹਣਾ ਹੋਣਾ ਚਾਹੀਦਾ..
ਔਰਤ ਗਰੀਬੀ ਸਹਿ ਸਕਦੀ ਆ, ਬਦਤਮੀਜ਼ੀ ਨਹੀਂ..
ਗਰੀਬੀ ਮਰਦ ਨੂੰ ਨੰਗਾਂ ਕਰ ਦਿੰਦੀ ਏ ਤੇ ਪੈਸਾ ਔਰਤ ਨੂੰ
ਚੱਲੋ ਵਾਧੂ ਪਾਸਾ ਵੱਟ ਗਏ ਇੱਕ ਦੀ ਹੋਰ ਤਿਆਰੀ ਸੀ..
ਮੇਰੀ ਪਸੰਦ ਤਾ ਵਧੀਆ ਸੀ ਪਰ ਉਹਦੀ ਬਾਲੀ ਮਾੜੀ ਸੀ..
ਔਰਤ ਗਾਲਾਂ ਸਹਿ ਲੈਂਦੀ ਹੈ,ਕੁੱਟ ਵੀ ਸਹਿ ਲੈਂਦੀ ਹੈ, ਪਰ ਮਾਪਿਆਂ ਦੀ ਨਿੰਦਾ ਉਹਦੇ ਤੋਂ ਨਹੀਂ ਸਹੀ ਜਾਂਦੀ
ਆਸਥਾ ਪਿਸ਼ਾਬ ਤੱਕ ਪਿਲਾ ਦਿੰਦੀ ਹੈ ਤੇ ਜਾਤ ਪਾਣੀ ਤੱਕ ਨ੍ਹੀ ਪੀਣ ਦਿੰਦੀ !
ਜਾਂ ਤਾਂ ਜ਼ੁਬਾਨ ਨਾ ਦੇਈਏ, ਜਾਂ ਫਿਰ ਜਵਾਬ ਨਾ ਦੇਈਏ ।
ਚੰਗੇ ਹੋਣਾ ਜਰੂਰੀ ਹੈ ਚੰਗੇ ਦਿਖਣਾ ਨਹੀਂ ।
ਹਰ ਗੱਲ ਦਾ ਜਵਾਬ ਦੇਣਾ ਵੀ ਅਕਲਮੰਦੀ ਨਹੀਂ ਹੈ ।
ਚੰਗੇ ਹੋਣਾ ਜਰੂਰੀ ਹੈ ਚੰਗੇ ਦਿਖਣਾ ਨਹੀਂ ।
ਹਰ ਮੁਸ਼ਕਲ ਦਾ ਹੱਲ ਹੈ। ਪਰ ਹੋਰਾਂ ਨੂੰ ਦੋਸ਼ ਦੇਣ ਵਿੱਚ ਕੋਈ ਹੱਲ ਨਹੀਂ ਹੈ ।
ਪਤਾ ਸੀ ਪੈਰਾਂ ਤੇ ਛਾਲੇ ਪੈਣਗੇ, ਕਿਉਂਕਿ ਮੇਰਾ ਰਸਤਾ ਮੁਹੱਬਤ ਦੇ ਸ਼ਹਿਰ ਨੂੰ ਜਾਂਦਾ ਸੀ
ਕੱਲ੍ਹ ਜਿਨ੍ਹਾਂ ਨੂੰ ਰੋਟੀ ਨਾ ਵਸਤਰ ਮਿਲੇ ਅੱਜ ਉਹਨਾਂ ਦੇ ਹੱਥਾਂ 'ਚੋਂ ਸ਼ਸਤਰ ਮਿਲੇ
ਜਨਮਦੇ ਦੁੱਲੇ ਵੀ ਲਾਜ਼ਮ ਧਰਤ 'ਤੇ ਦਰੜਦੇ ਪਿੰਡੀ ਨੂੰ ਜੇ ਅਕਬਰ ਮਿਲੇ
ਮੁਰਦਿਆਂ ਦੇ ਉੱਤੋਂ ਕੱਫਣ ਲਾਹ ਲਓ ਜਿਉਂਦਿਆਂ ਨੂੰ ਤਾਂ ਕੋਈ ਚਾਦਰ ਮਿਲੇ
ਇੱਕ ਤਰਫ਼ਾ ਮੁਹੱਬਤ
ਜਿਵੇਂ ਖ਼ਤ ਲਿਖਿਆ ਹੋਵੇ ਕੋਈ ਬੜੀਆਂ ਰੀਝਾਂ ਨਾਲ ਉਮਰਾਂ ਤੱਕ ਜਾਗ ਕੇ
ਤੇ ਪਤਾ ਗੁੰਮ ਜਾਵੇ
ਸਮਰਪਣ
“ਉਸ ਪਿਆਰ ਨੂੰ, ਜੋ ਸਿਰਫ਼ ਦੋਸਤ ਰਿਹਾ"।
ਮੈਂ ਪਾਗਲ ਹਾਂ ਜੋ ਲਿਖਦਾ ਹਾਂ, ਮੈਨੂੰ ਤੂੰ ਫ਼ਨਕਾਰ ਨਾ ਸਮਝੀ।
ਬਸ ਕਿਹਾ ਤੂੰ ਚੰਗੀ ਲੱਗੇ, ਇਹਨੂੰ ਤੂੰ ਇਜ਼ਹਾਰ ਨਾ ਸਮਝੀ।
ਜਦੋ ਲੱਗੇ ਜ਼ਿੰਦਗੀ ਬਾਹਲ਼ੀ ਅੜਦੀ ਪਈ ਆ ਓਦੋਂ ਹੌਸਲਾ ਜਿਆ ਕਰਕੇ ਮਿਹਨਤ ਆਲਾ 4*4 ਲਾ ਦਿਆ ਕਰੋ
ਭਰਮਾਂ ਦਾ ਭਾਰ ਨਾ ਚੁੱਕ, ਫ਼ਿਕਰਾਂ ਦੇ ਨਾਲ ਨਾ ਸੁੱਕ, ਦਿਲ ਵਿੱਚ ਕੋਈ ਪ੍ਰੀਤ ਜਗਾ, ਬੰਦਿਆ ਦਸਤੂਰ ਦਿਆ !
ਜਿਸ ਨਜ਼ਰ ਨਾਲ ਸਾਨੂੰ ਸਾਡੀ ਮਾਂ ਵੇਖਦੀ ਹੈ 'ਉਹ ਨਜ਼ਰ' ਦੁਨੀਆ ਦੀ ਕਿਸੇ ਹੋਰ ਬੰਦੇ ਕੋਲ ਨਹੀਂ ਹੁੰਦੀ
ਅਸੀ ਇੱਕ ਦੂਜੇ ਦਾ ਭਲਾ ਸੋਚਕੇ ਯਾਰੀ ਤੋੜ ਲਈ
ਕਾਨੂੰਨ ਮੋਮ ਦਾ ਨੱਕ, ਰਾਜ ਨੰਗੀ ਤਲਵਾਰ ਦਾ, ਏ ਅਸੂਲ ਨਈ ਸੀ, ਰਣਜੀਤ ਦੇ ਦਰਬਾਰ ਦਾ..!
ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ,
ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ ।
ਝੋਰਾ ਕਰੀਂ ਨਾ ਕਿਲ੍ਹੇ ਅਨੰਦਪੁਰ ਦਾ,
ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ ।
ਮੈਨੂੰ ਅੱਧ ਪਚੱਧਾ ਕੁੱਝ ਨਹੀਂ ਆਉਂਦਾ ਮੈਂ ਜਦੋਂ ਟੁੱਟਦਾ ਹਾਂ ਅੰਦਰੋਂ ਬਾਹਰੋਂ ਬਰਾਬਰ ਟੁੱਟਦਾ ਹਾਂ
ਬੰਦਾ ਓਨਾ ਹੀ ਵਗੜਦਾ ਹੈ ਜਿੰਨਾ ਉਹ ਆਪਣੇ ਆਪ ਨੂੰ ਵਿਗੜਨ ਦਿੰਦਾ ਹੈ।
ਇੱਕ ਵਾਰ ਮੈਂ ਇੱਕ ਬੂਟਾ ਮਾਰਤਾ ਸੀ, ਓਹਨੂੰ ਜਿਆਦਾ ਪਾਣੀ ਦੇਣ ਕਰਕੇ।
ਦੁਨੀਆਂ ਜਿੱਤ ਕੇ ਦੱਸ ਕੀ ਕਰਲੇਂਗਾ ? ਦਿਲ ਜਿੱਤਿਆ ਕਰ ਭੋਲਿਆ ਤਰਜੇਂਗਾਂ।
ਮੇਰੇ ਲਈ ਕੰਮ ਉਹ ਬੜਾ ਖਾਸ ਕਰਦੇ ਆ ਮੇਰੀ ਪਿੱਠ ਦੇ ਪਿੱਛੇ ਜੋ ਬਕਵਾਸ ਕਰਦੇ ਆ
ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ, ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ |
ਖ਼ਤਮ ਹੋ ਜਾਏ ਆਦਤ ਇਕ ਦੂਜੇ ਨੂੰ ਭੰਡਣ ਦੀ ਸਭ ਨੂੰ ਦੇਈਂ ਲਿਆਕਤ ਬਾਬਾ ਖੁਸ਼ੀਆਂ ਵੰਡਣ ਦੀ
ਇੱਜਤਾਂ ਕਮਾਈਆਂ ਜਾਂਦੀਆਂ ਨੇ ਸੱਜਣਾ ਖਰੀਦੀਆਂ ਨੀ ਜਾਂਦੀਆਂ ।
ਬੁਲੰਦੀਆਂ ਨੂੰ ਛੂਹਣ ਦੀ ਚਾਹਤ ਮਾੜੀ ਨਹੀਂ ਹੈ । ਪਰ ਇਸ ਚਾਹਤ ਲਈ ਗਲਤ ਰਾਹਾਂ ਤੇ ਨਿੱਕਲ ਪੈਣਾ ਬੜਾ ਮਾੜਾ ਹੈ।
ਵਫਾਦਾਰ ਸ਼ਖਸ ਹੁਸਨ ਤੇ ਜਿਸਮਾਂ ਨਾਲ ਨਈ ਮੋਹੇ ਜਾਂਦੇ
ਰੱਥਾ ਉਹਦੀ ਯਾਦ ਗਲਾ ਸੁੱਕਾ ਰਹੀ ਏ
ਕੀ ਇਸ਼ਕ ਦੀ ਘਾਟ ਵੀ ਪਾਣੀ ਵਰਗੀ ਹੁੰਦੀ ਏ?
ਲੋਕ ਨੇਕੀ ਵੀ ਓਸੇ ਉਮਰ ਵਿੱਚ ਕਰਦੇ ਹਨ, ਜਦੋਂ ਉਹ ਗੁਨਾਹ ਕਰਨ ਦੇ ਲਾਇਕ ਨਹੀਂ ਰਹਿੰਦੇ
ਲਫ਼ਜਾਂ ਦੇ ਵੀ ਜਾਇਕੇ ਹੁੰਦੇ ਪਰੋਸਣ ਤੋਂ ਪਹਿਲਾਂ ਚਖ ਵੀ ਲੈਣਾ ਚਾਹੀਦਾ
ਸਲੀਕਾ ਹੋਵੇ ਜੇ,
ਭਿੱਜੀਆਂ ਅੱਖਾ ਪੜਨੇ ਦਾ..
ਤਾਂ ਵਹਿੰਦੇ ਅੱਥਰੂ ਵੀ,
ਅਕਸਰ ਗੱਲਾ ਕਰਦੇ ਨੇ..
ਮੈਨੂੰ ਲਿਖਣ ਦੀ ਦੇਣ ਉਸ ਤੋਂ ਨਹੀਂ ਮਿਲੀ
ਉਸਨੂੰ ਵੀ ਮੇਰੀਆਂ ਲਿਖਤਾਂ ਨੇ ਹੀ ਜਨਮ ਦਿੱਤਾ ਸੀ
ਫੁੱਲਾਂ ਦੀ ਪੀੜ ਨਾ ਸਮਝੇ ਕੋਈ ਟੁੱਟੇ ਤਾਰਿਆਂ ਦੀ ਪੀੜ ਨਾ ਸਮਝੇ ਕੋਈ
ਲੋਕੀ ਅਕਸਰ ਮਜਾਕ ਬਣਾਉਂਦੇ ਦਿਲੋਂ ਹਾਰਿਆਂ ਦੀ ਪੀੜ ਨਾ ਸਮਝੇ ਕੋਈ
ਅੰਦਰੋਂ ਤਾਂ ਸਾਰੇ ਟੁੱਟੇ ਹੀ ਪਏ, ਹਾਸਾ ਤਾਂ ਬੱਸ ਲੋਕਾਂ ਨੂੰ ਵਿਖਾਉਣ ਲਈ ਹੈ
ਹੀਰਿਆਂ ਭੁਲੇਖੇ ਅਸੀਂ ਕੱਖ ਰਹੇ ਗਿਣਦੇ .. ਬੇਗਾਨਿਆਂ ਨੂੰ ਆਪਣੇ ਹੀ ਪੱਖ ਰਹੇ ਗਿਲਦੇ ।
ਦੁਨੀਆ ਤੇ ਦੋਸਤੀ ਦੀ ਕਮੀ ਹੈ ਦੋਸਤਾਂ ਦੀ ਨਹੀਂ
ਮਰਨਾ ਪਵੇ ਤਾਂ ਕਈ ਉਹਨਾਂ ਲਈ ਮਰੇ ਜਿਹੜੇ ਮਨਾਂ ਦੇ ਮਹਿਰਮ ਹੋਣ ਜਿਹਨਾਂ ਨੇ ਮਨਾਂ ਨੂੰ ਪਛਾਣਿਆ ਹੀ ਨਾ ਉਹਨਾਂ ਲਈ ਕੀ ਮਰਨਾ
ਮਰਦ ਆਪਣੇ ਬਲੀਦਾਨਾਂ ਦਾ ਢਿੱਡੋਰਾ ਪਿੱਟਦਾ ਏ
ਔਰਤ ਆਪਣੇ ਬਲੀਦਾਨ ਨਿੱਗਲ ਲੈਂਦੀ ਏ
ਬਦਲਾ ਮੇਰੀ ਫ਼ਿਤਰਤ ਨਹੀਂ, ਮੈਂ ਹੱਸਣਾ ਤੇ ਤੂੰ ਮਰ ਜਾਣਾ ਈ
ਨਾ ਜਾ ਮੇਰੀਆ ਗੱਲਾਂ ਤੇ, ਔਗੁਣ ਮੇਰੇ 'ਚ”ਵੀ ਬਹੁਤ ਨੇ
ਮੁਹੱਬਤ ਜਿਦ ਬਣ ਜਾਏ ਤਾਂ ਤਮਾਸ਼ਾ ਬਣਨ 'ਚ ਦੇਰ ਨਹੀਂ ਲੱਗਦੀ
ਅੱਖਾਂ ਨੂੰ ਤੇਰੀ ਸੂਰਤ ਜੱਚ ਗੀ
ਦਿਲ ਨੂੰ ਜੱਚ ਗਿਆ ਤੂੰ ਸੱਜਨਾ
People Also Read – Punjabi Love Status, Punjabi Attitude Status, Punjabi Quotes, Punjabi Sad Status