
Buy Punjabi Books
ਉਹ ਮੈਨੂੰ ਰਾਗ ਤੋਂ ਵੈਰਾਗ ਤੀਕਣ ਜਾਣਦਾ ਹੈ
ਮੇਰੀ ਆਵਾਜ਼ ਦਾ ਉਹ ਹਰ ਰੰਗ ਵੀ ਪਹਿਚਾਣਦਾ ਹੈ
ਜ਼ਰਾ ਹਉਕਾ ਭਰਾ ਤਾਂ ਕੰਬ ਜਾਂਦਾ, ਡੋਲ ਜਾਂਦਾ,
ਅਜੇ ਉਹ ਸਿਰਫ਼ ਮੇਰੇ ਹਾਸਿਆਂ ਦੇ ਹਾਣ ਦਾ ਹੈ ।
ਕਦੇ ਰੱਬ ਵੇਖਿਆ ਈ ?
ਮਤਲਬ ਕਦੇ ਸ਼ੀਸ਼ੇ ਚ ਤੂੰ ਆਪਣਾ ਆਪ ਵੇਖਿਆ ਈ ?
ਆਉਣ ਲੱਗ ਪਏ ਨਿਓਤੇ ਫ਼ੇਰ ਚਾਹਾਂ ਦੇ ਲੱਗਦਾ
ਗਰਜ਼ ਜਾਗ ਗਈ ਫ਼ੇਰ ਕਿਸੇ ਅਪਣੇ ਦੀ।
ਇੱਕ ਐਸਾ ਯਾਰ ਬਣਾਂ ਬੈਠੇ.. ਨਾਂ ਵਿੱਛੜ ਸਕੇ ਨਾਂ ਮੇਲ ਹੋਇਆ.. !
ਸਾਥ, ਸਬਰ, ਉਡੀਕ,ਉਮੀਦ, ਵਫਾ ਤੇ ਪਿਆਰ ਦੀ ਗੱਲ ਨਾ ਕਰ ਤੇਰੇ ਲਈ ਮੈਂ ਸਾਰੀ ਉਮਰ ਕਰ ਸਕਦਾਂ ਬਸ ਤੂੰ ਮਿਲਣ ਦੀ ਉਮੀਦ ਰੱਖੀਂ
ਜਦੋਂ ਤੂੰ ਹੀ ਖੜ ਗਿਆ, ਫਿਰ ਫ਼ਿਕਰ ਕਾਹਦੀ |
ਮੁਹੱਬਤ ਦੀ ਜ਼ਿੱਦ ਆ ਆਪਣੀ, ਕੇ ਚੁੱਪ ਕਰਾਉਣ ਲਈ ਉਹੀ ਚਾਹੀਦਾ ਜੋ ਰਵਾ ਕੇ ਗਿਆ ਹੋਵੇ..!
ਜਿਹੜੇ ਰੋਗ ਦੇਂਦੇ ਨੇਂ ਉਹ ਕਦੇ ਦਵਾ ਨਹੀਂ ਦੇਂਦੇ
ਜਿਹੜੇ ਨਜ਼ਰ ਲਾਉਂਦੇ ਨੇਂ ਉਹ ਕਦੇ ਦੁਆ ਨਹੀਂ ਦੇਂਦੇ
ਜੱਜ ! ਰੰਗ ! ਰੂਪ ! ਅੰਗ ਕਿਤੇ,
ਫਿਰ ਉਹ ਇਸ਼ਕ ਜੱਟਾ ਕਾਹਦਾ ।।
ਕਲੀਆਂ ਦੇ ਭਰਮ ਅੰਦਰ, ਸੂਲਾਂ ਨੂੰ ਪਿਆਰਦਾ ਹਾਂ।
ਹਾਂ ਤਾਂ ਮੈਂ ਭੌਰ ਹੀ ਪਰ ਅੰਧਲਾ ਬਹਾਰ ਦਾ ਹਾਂ।
ਬਲਦਾ ਹਾਂ, ਮੇਰੀ ਲੋਅ ਪਰ ਕੰਮ ਨਾ ਕਿਸੇ ਦੇ ਆਵੇ,
ਇਕ ਨਾਮੁਰਾਦ ਦੀਵਾ, ਮੈਂ ਤਾਂ ਮਜ਼ਾਰ ਦਾ ਹਾਂ।
ਇਸ ਸ਼ਰਤ ਤੇ ਖੇਡਾ ਮੈਂ ਪਿਆਰ ਦੀ ਬਾਜ਼ੀ
ਜੇ ਜਿੱਤਾ ਤਾਂ ਤੇਨੂੰ ਪਾਵਾ
ਜੇ ਹਾਰਾ ਤਾਂ ਤੇਰਾ ਹੋ ਜਾਵਾ
ਇੱਕ ਨਾ ਇੱਕ ਦਿਨ ਕਿਸੇ ਆਨੇ ਬਹਾਨੇ ਮਿਲਾਂਗੇ ਜ਼ਰੂਰ….
ਪਤਲਾ ਸ਼ਰੀਰ, ਕੋਈ ਵੇਲ ਜੋ ਅੰਗੂਰੀ,
ਅੱਖਾਂ ਰੱਜੀਆਂ ਸ਼ਰਾਬਾਂ ਵਾਂਗਰਾਂ..
ਕਿੱਕਰਾਂ ਦੇ ਫੁੱਲਾਂ ਵਾਂਗੂ, ਪੈਰਾਂ ਚ ਨਾ ਰੋਲੀ ਰੱਖੀਂ ,
ਸਾਂਭ ਕੇ ਗੁਲਾਬਾਂ ਵਾਂਗਰਾਂ..
ਇੱਕ ਦਿਨ ਘਰਦਿਆਂ ਨੇ ਬੈਠਾਕੇ ਪੁੱਛਣਾ ਐ ਮੈਨੂੰ
ਤੈਨੂੰ ਪਤਾ ਆ ਨਾ ਮੈਂ ਤੇਰਾ ਨਾਮ ਲੈਣਾ ਐ
ਜੱਜ ! ਰੰਗ ! ਰੂਪ ! ਅੰਗ ਕਿਤੇ,
ਫਿਰ ਉਹ ਇਸ਼ਕ ਜੱਟਾ ਕਾਹਦਾ ।।
ਮੁਹੱਬਤ ਦੀ ਜ਼ਿੱਦ ਆ ਆਪਣੀ, ਕੇ ਚੁੱਪ ਕਰਾਉਣ ਲਈ ਉਹੀ ਚਾਹੀਦਾ ਜੋ ਰਵਾ ਕੇ ਗਿਆ ਹੋਵੇ..!
ਅੱਖਾਂ ਵਿੱਚ ਲਾਲੀ, ਚਿਹਰੇ ਤੇ ਨੂਰ,
ਤੂੰ ਦੱਸ ਤੈਨੂੰ ਕੀ ਆਖਾਂ
ਹੀਰ ਜਾਂ ਹੂਰ ?
ਹੁਣ ਤੇਰੇ ਬਾਰੇ ਰੋਜ਼ ਨਾ ਸੋਚਾਂ ਤਾਂ ਸ਼ਰੀਰ ਟੁੱਟਦਾ ਏ..
ਇਕ ਉਮਰ ਹੋ ਗਈ ਤੇਰੀ ਯਾਦ ਦਾ ਨਸ਼ਾ ਕਰਦੇ ਕਰਦਿਆਂ
ਜਿੱਤਿਆਂ ‘ਚ ਹੋ ਗਿਆ ਮੈਂ.. ਤੈਨੂ ਦਿਲ ਹਾਰ ਕੇ
ਓਹਦਾ ਗ਼ਰੂਰ ਬਣਦਾ ਏ, ਮੇਰੀ ਮੁਹੱਬਤ ਵੀ ਤਾਂ ਵੇਖੋ।
ਨੀਂਦ ਵੀ ਤੇਰੇ ਵਰਗੀ ਬਣ ਗਈ ਹੈ ਮੇਰੀ
ਲਾਰਾ ਲਗਾ ਕੇ ਸਾਰੀ ਰਾਤ ਨੀ ਆਉਂਦੀ।
ਬੇਸ਼ੱਕ ਟੁੱਟੇ ਦਿਲ ਦੀ ਦਵਾਈ ਕੋਈ ਨਹੀਂ
ਪਰ ਪਿਆਰ ਦੇ ਦੋ ਬੋਲਾਂ ਨਾਲ ਕੁਝ ਤਾਂ ਆਰਾਮ ਹੁੰਦਾ।
ਤੇਰੇ ਰੂਪ ‘ਚ ਨਾ ਆਇਆ ਜੇ !
ਰੱਬ ਵੀ ਨਹੀਂ ਕਬੂਲ ਮੈਨੂੰ।
ਹਰ ਇੱਕ ਦੇ ਹੱਥਾਂ ਚ ਇੱਕ ਜਾਵਣ ਨੂੰ ਤਿਆਰ ਨਹੀਂ..
ਇਹ ਮੇਰਾ ਦਿਲ ਏ,
ਤੇਰੇ ਸ਼ਹਿਰ ਦਾ ਕੋਈ ਅਖਬਾਰ ਨਹੀਂ ।
ਜੱਸ
ਭਰੀ ਹੈ ਅੱਖ ਫਿਰ ਪਥਰਾਟ ਚੋਂ ਪਾਰਾ ਨਿਕਲਿਆ ਹੈ,
ਅਜੇ ਕਿੱਥੇ ਉਹ ਮੇਰੀ ਜਾਨ ਚੋਂ ਸਾਰਾ ਨਿਕਲਿਆ ਹੈ
ਗੁਰਤੇਜ ਕੋਹਾਰਵਾਲਾ
ਸੱਚੇ ਆਸ਼ਕਾਂ ਨੇ ਜਿਸਮਾਂ ਦੀ ਛੋਹ ਕਦ ਚਾਹੀ
ਉਹ ਤਾਂ ਨਜ਼ਰਾਂ ਦੀ ਖੈਰ ਨਾਲ ਰੱਜਦੇ ਰਹੇ
ਖੁਦਾ ਕਰੇ ਤੂੰ ਲੱਭੇ ਮੇਰੇ ਵਰਗਾ, ਖੁਦਾ ਕਰੇ ਤੈਨੂੰ ਮੇਰੇ ਜਿਹਾ ਨਾ ਮਿਲੇ।
ਇਸ਼ਕ ਕੋਲ ਹੁੰਦਾ ਏ, ਹੱਥ ਨੀਂ ਛੱਡਦਾ
ਤੇ ਜੇ ਦੂਰ ਹੁੰਦਾ ਏ, ਕੱਖ ਨੀਂ ਛੱਡਦਾ।
ਫੱਕਰ,ਆਸ਼ਕ ਇੱਕੋ ਮਿਕੇ ਆਪਣੇ ਰੱਬ ਲਈ ਤੜਫਦੇ ਰਹਿੰਦੇ !
ਮੈਂ ਨਾਮ ਲਿਖਾ ਦਾ ਤੇਰਾ,
ਆਪਣੇ ਸਾਹਾਂ ਤੇ।
ਜਿਸ ਰਸਤੇ ਤੋਂ ਤੂੰ ਲੰਘਦੀ,
ਮੈਂ ਫੁੱਲ ਬਿਛਾ ਦਾ ਰਾਹਾਂ ਤੇ।
ਜੇ ਕਿਸੇ ਨੂੰ ਮਾਰਨਾ ਚਾਹੁੰਦੇ ਹੋ, ਉਸਦਾ ਦਿਲ ਜਿੱਤ ਲਉ, ਤੇ ਫਿਰ ਹੌਲੀ ਹੌਲੀ ਛੱਡੋ ਅਤੇ ਉਸਨੂੰ ਮੌਤ ਅਤੇ ਪਾਗਲਪਨ ਵਿਚਾਲੇ ਸੁੱਟ ਦਿਉ
ਨਿਜ਼ਾਰ ਕੱਬਾਨੀ
ਤਸਵੀਰਾਂ ਧੁੰਦਲੀਆਂ ਹੋ ਸਕਦੀਆਂ ਨੇ,ਯਾਦਾਂ ਥੋੜਾ
ਅਗਿਆਤ
ਕਿਸੇ ਇਬਾਦਤ ਤੋਂ ਘੱਟ ਨਹੀ
ਇਹ ਜੋ ਇਸ਼ਕ ਹਕੀਕੀ ਆ
ਤੇ ਰੂਹਾ ਬਾਰੇ ਜਾਣਦੇ
ਜਿੰਨਾ ਨਾਲ ਬੀਤੀ ਆ।
ਚਰਨਜੀਤ ਸਿੱਧੂ
ਜਿਸ ਦਿਨ ਮੇਰੀ ਮੁਹੱਬਤ ਦੀ ਡੂੰਘਾਈ ਦੀ ਬਾਰੀ ਖੋਲ੍ਹੇਗਾ,ਬਦ-ਦੁਆ ਨਹੀਂ, ਯਕੀਨ ਹੈ,ਰੋਜ ਸਿਰਫ਼ ਹੱਸੇਗਾ,ਜੰਮੇਗਾ ਤੇ ਰੋਵੇਂਗਾ ।
ਅੰਮ੍ਰਿਤ ਔਲਖ
ਬਸ ਇਰਾਦੇ ਕੱਚੇ ਨਾ ਹੋਣ, ਵਾਅਦੇ ਤਾਂ ਵੱਡੇ ਤੋਂ ਵੱਡੇ ਵੀ ਨਿਭ ਜਾਂਦੇ ਨੇ।
ਅਗਿਆਤ
ਬੇਸ਼ਰਮ ਜਰੂਰ ਹਾਂ ਮੈਂ ਪਰ ਸਿਰਫ ਤੇਰੇ ਨਾਲ
ਅਗਿਆਤ
ਮੈ ਤੇਰਾ ਹਾਂ ਹੁਣ ਮੈਨੂੰ ਕਦੇ ਵਾਪਸ ਨਾ ਕਰੀ
ਅਗਿਆਤ
ਪਹਿਲੀ ਵਾਰ ਯਾਦ ਨਹੀਂ ਕਦੋਂ ਕਿੱਥੇ ਮਿਲੇ ਸੀ ਪਰ ਕਦੀ ਭੁੱਲਣੀ ਨੀ ਮੁਲਾਕਾਤ ਆਖਰੀ
ਵਰੀ ਰਾਏ
ਆਲ੍ਹਣਾ ਪਾ ਛੱਡ ਜਾਣ ਵਾਲੇ ਨੂੰ ਕੀ ਪਤਾ
ਖ਼ਾਲੀ ਆਲ੍ਹਣੇ ਸੰਭਾਲਣੇ ਸੌਖੇ ਨਹੀਂ ਹੁੰਦੇ
ਅਗਿਆਤ
ਹਮਸਫਰ ਜਵਾਕਾ ਵਰਗਾ ਹੋਣਾ ਚਾਹੀਦਾ ਏ, ਜੋ ਉਂਗਲ ਫੜਕੇ ਨਾਲ ਨਾਲ ਚੱਲੇ
ਅਗਿਆਤ
ਤੇਰਾ ਹੋਣਾ ਇਸ ਤਰ੍ਹਾਂ ਹੈ ਲਾਜ਼ਮੀਂ ਜਿਵੇਂ ਬੰਦ ਕਮਰੇ ਨੂੰ ਮੇਰੀ ਜਾਨ !!
ਕਿਰਤ
ਕਿਸੇ ਤਿਆਗ ਦੇਣ ਵਾਲੇ ਨੂੰ ਲੱਭਣਾ ! ਅਪਣਾ ਲੈਣ ਵਾਲੇ ਦਾ ਅਪਮਾਨ ਹੁੰਦਾ ਹੈ…
ਅੰਮ੍ਰਿਤਾ ਪ੍ਰੀਤਮ
ਇਸ਼ਕ ਰੂਹ ਤੋਂ ਹੋਵੇ ਜੇ ਇੰਤਜ਼ਾਰ ਕਰਨ ਵਿਚ ਵੀ ਮਜ਼ਾ ਆਉਂਦਾ ਐ
ਅਗਿਆਤ
ਜੋ ਦੂਰੀਆਂ ‘ਚ ਤੜਪ ਹੈ ਉਹ ਮੇਲ ‘ਚ ਨਹੀਂ ਕੰਢੇ ਨੂੰ ਜਦ ਵੀ ਮਿਲੀ ਤਾਂ ਲਹਿਰ ਮਰ ਗਈ
ਡਾ. ਜਗਤਾਰ
ਤੈਥੋਂ ਉੱਤੇ, ਕੁੱਝ ਹੈ ਭਲਾਂ!
ਤੇਰੇ ਬਾਝ ਮੁਹੱਬਤ, ਕੁੱਝ ਹੈ ਭਲਾਂ!
ਅਗਿਆਤ
ਜਦੋਂ ਰਿਸ਼ਤੇ ਖਤਮ ਕਰਕੇ ਵੀ ਮੋਹ ਨਾ ਘਟੇ ਉਹਨੂੰ ਹੀ ਮਹੁੱਬਤ ਕਹਿੰਦੇ ਨੇ
ਅਗਿਆਤ
ਜੇ ਮੈਂ ਤੇਰੇ ਤੋਂ ਪਿਆਰ ਬਦਲੇ ‘ ਪਿਆਰ ਦੀ ਆਸ ਰੱਖਾਂ ਫੇਰ ਏਹ ਤਾਂ ਏਹੇ ਮੇਰੇ ਲਈ ਮਤਲਬ ਦੀ ਗੱਲ ਹੋਈ ।
ਅਗਿਆਤ
ਓਹ ਤੱਕਦਾ ਏ ਤੇ ਭੁੱਲ ਜਾਂਦਾ ਏ ਅਗਲਾ ਬੰਦਾ ਰੁਲ ਜਾਂਦਾ ਏ
ਅਗਿਆਤ
ਅੱਖਾਂ ਨੂੰ ਤੇਰੀ ਸੂਰਤ ਜੱਚ ਗੀ
ਦਿਲ ਨੂੰ ਜੱਚ ਗਿਆ ਤੂੰ ਸੱਜਨਾ
ਅਗਿਆਤ
ਖੁਦਾ ਵੀ ਆਖਿਰ ਪੁੱਛੇ ਮੇਰੇ ਤੋਂ
ਮੈਨੂੰ ਪੰਜ ਵਕਤ,
ਉਸਨੂੰ ਹਰ ਵਕਤ।
ਅਗਿਆਤ
ਮੇਰੇ ਬਾਅਦ ਤੈਨੂੰ ਹਰ ਕਿਸੇ ਦੀ ਮੁਹੱਬਤ ਫਿੱਕੀ ਲੱਗਣੀ
ਕਿਉਂਕਿ ਮੈਂ ਤੈਨੂੰ ਤੇਰੀ ਮਾਂ ਵਾਂਗ ਬਿਨ ਮਤਲਬ ਪਿਆਰ ਕੀਤਾ ।
ਅਗਿਆਤ
ਜਾਨੀ
ਜਿਹੜਾ ਅੱਜ ਮੈਂ ਕੱਲਾ ਹੋਕਾ ਦੇਨਾ ਵਾਂ ਇੱਕ ਦਿਹਾੜੇ ਜੱਗ ਨੇ ਰੌਲਾ ਪਾਉਣਾ ਏਂ ।
ਆ ਜਾ ਦੋਵੇਂ ਬਹਿ ਕੇ ਨਿੱਬੜ ਲੈਨੇ ਆਂ ਹੁਣ ਅਸਮਾਨਾਂ ਉੱਤੋਂ ਕੀਹਨੇ ਆਉਣਾ ਏਂ ।
ਅਗਿਆਤ
ਜੇਬਾਂ ਦੇ ਵਿੱਚ ਕੈਸ਼ ਹੋਵੇ ਜੇ, ਇਸ਼ਕ ਦੀਆਂ ਕਿਆ ਬਾਤਾਂ..
ਪੱਕੀ ਕੁੜੀ ਜੇ ਦੇਸ਼ ਬਾਹਰਲੇ, ਕੋਈ ਨੀ ਪੁੱਛਦਾ ਜਾਤਾਂ..
ਲਵਲੀ ਨੂਰ
ਤੂੰ ਮੇਰੀ ਕੀ ਲਗਦੀ ਕਿਸੇ ਨੂੰ ਸਮਝ ਨੀ ਆ ਸਕਦੀ
ਸਾਰਿਆਂ ਦੇ ਨਾਲ ਤੇਰੀ ਗੱਲ ਕੀਤੀ ਨਹੀਂ ਜਾ ਸਕਦੀ
ਦੇਬੀ
ਤੇਰੇ ਨਾਲ ਚੱਲਦਿਆਂ ਮੰਝਿਲ ਭਾਵੇਂ ਨਾ ਮਿਲੇ ,
ਪਰ ਵਾਅਦਾ ਰਿਹਾ ਸਫ਼ਰ ਯਾਦਗਾਰ ਰਹੂਗਾ ।
ਅਗਿਆਤ
ਨਾ ਵੀ ਚਾਹਵਾਂ ਤਾਂ ਵੀ ਆ ਜਾਂਦੀਆਂ ਨੇ..
ਕੀ ਕਰਾਂ.. ?
ਤੇਰੀਆਂ ਯਾਦਾਂ ਮੇਰੇ ਤੇ ਮਿਹਰਬਾਨ ਹੀ ਬਹੁਤ ਨੇ..
ਮੇਰੇ ਮਨ ਵਿੱਚ ਖੌਫ ਬਹੁਤ ਨੇ
ਥੋੜ੍ਹੀ ਥੋੜ੍ਹੀ ਆਸ ਵੀ ਹੈ
ਕਾਲੀ ਰਾਤ ਹੈ ਪਰ ਇੱਕ
ਨਿੰਮੇ ਦੀਵੇ ਦੀ ਧਰਵਾਸ ਹੈ
ਬੜੀ ਮੁਸ਼ਕਿਲ ਦੇ ਨਾਲ ਸੁਲਾਇਆ ਰਾਤੀਂ ਇਹਨਾ ਅੱਖਾਂ ਨੂੰ
ਤੇਰੇ ਪਿਆਰੇ ਸੁਪਣਿਆਂ ਦਾ ਲਾਲਚ ਦੇ ਕੇ
ਕੁਝ ਚਿਰ ਆਇਆ ਸੀ
ਉਹਨਾਂ ਦੇ ਫੁੰਕਾਰਿਆਂ ਤੇ ਰੋਸ ਜਿਹਾ ।
ਫੇਰ ਮਨ ਦੇ ਮੋਰ ਨੇ
ਸੱਪਾਂ ਦੇ ਸਿਰਾਂ ਤੇ ਨੱਚਣਾ ਸਿੱਖ ਲਿਆ ।
ਖੁਦ ਨੂੰ ਗਵਾਉਣ ਦਾ ਤਾ ਪਤਾ ਨਹੀਂ ਦਿਲਾ
ਪਰ ਕਿਸੇ ਨੂੰ ਪਾਉਣ ਦੀ ਹੱਦ ਕਰ ਦਿੱਤੀ ਮੈਂ
ਵਕਤ ਹੰਡਾਇਆ ਕਿੱਥੇ ਭੁੱਲਦਾ,
ਚੇਤੇ ਰਹਿਣ ਅਵਾਜ਼ਾ..
ਦਿਲ ਮਿਲਿਆ ਦੇ ਮੇਲੇ ਸੱਜ਼ਣਾ,
ਵਿਛੜ ਗਿਆ ਦੀਆ ਯਾਦਾਂ..।
ਪਹਿਲਾਂ ਮਨਾਉਣਾ, ਫਿਰ ਬੁਲਾਉਣਾ, ਫਿਰ ਚਾਉਣਾ ਛੱਡਿਆਂ ਓਹਨੇ,
ਇੱਕ ਦਮ ਅਸੀਂ ਉਸ ਤੋਂ ਜੁਦਾ ਨੀ ਹੋਏ।
ਜਦੋਂ ਅੱਖ ਚੋਂ ਲਿਹਾਜ ਮੁੱਕਦੀ ਐ, ਤਾਂ ਅੱਖ ਗਹਿਰੀ ਨੀ, ਖਾਲ਼ੀ ਹੋ ਜਾਂਦੀ ਐ ।
ਜਿਸ ਦੇ ਕੇਸੀਂ ਰਾਤ ਵੀ ਡੁੱਬ ਕੇ ਮਰਦੀ ਹੈ ਉਹ ਅੱਖੀਆਂ ਨਾਲ ਲੜਕੀ ਟੂਣੇ ਕਰਦੀ ਹੈ।
ਮਨਵਿੰਦਰ ਮਾਨ
ਤੂੰ ਮੇਰੇ ਲਈ ਪੰਜਾਬੀ ਬੋਲੀ ਵਰਗੀ ਏ ਜੇ ਤੈਨੂੰ ਹੀ ਨਾ ਪੜ੍ਹ ਪਾਇਆ ਤਾਂ, ਹੋਰ ਕੋਈ ਭਾਸ਼ਾ ਵੀ ਸਮਝ ਨੀ ਆਉਣੀ।
ਇੱਕ ਵਾਰ ਮੈਂ ਇੱਕ ਬੂਟਾ ਮਾਰਤਾ ਸੀ, ਓਹਨੂੰ ਜਿਆਦਾ ਪਾਣੀ ਦੇਣ ਕਰਕੇ।
ਨਫ਼ਰਤ ਆਕੜ ਤਿਆਗ ਕੇ ਹੀ ਮੇਲ ਹੁੰਦਾ ਰੂਹਾਂ ਦਾ ਝੁਕਣਾ ਹੀ ਪੈਂਦਾ ਸਜਨਾ ਪਾਣੀ ਪੀਣ ਲਈ ਖੂਹਾਂ ਦਾ
ਜੇ ਕਿਸੇ ਨੂੰ ਬਦਦੁਆ ਦੇਣੀ ਚਾਹੁਦੇ ਹੋ ਰੱਬ ਤੋ ਮੰਗੋ ਕੇ ਓਹਨੂੰ ਸੱਚੀ ਮੁਹੱਬਤ ਹੋ ਜਾਵੇ
ਮੈਂ ਇੱਕ ਜੰਗਲੀ ਫੁੱਲ ਆਂ ਚਾਹਕੇ ਵੀ ਤੇਰਾ ਘਰ ਨੀ ਮਹਿਕਾ ਸਕਦਾ
ਸਾਨੂੰ ਤਸਵੀਰਾਂ ਤੇ ਤਕਦੀਰਾਂ ਦੋਵਾਂ ਵਿੱਚ ਤੂੰ ਚਾਹੀਦੈਂ ।
ਕਾਲੀ ਰਾਤ ਲੰਮੇਰੀ ਏ ਜਿਸਮਾਂ ਦੇ ਕੀ ਦਾਅਵੇ ਰੂਹ ਸੱਜਣਾਂ ਵੇ ਤੇਰੀ ਏ
ਉਡਾਰੀਆਂ ਤਾਂ ਕਾਬੂ ਕਰ ਲਈਆਂ ਪਰ ਛਟਪਟਾਹਟ ਨਾਲ ਆਲ੍ਹਣਾ ਬਿਖਰ ਗਿਆ ।
ਸੁਖਵਿੰਦਰ ਅੰਮ੍ਰਿਤ
ਕਿਹੜੇ ਪੱਤਣਾਂ ਤੋਂ ਜੋਗੀ ਆਣ ਲੱਥੇ ਸਾਥੋਂ ਜਿੰਦ ਦੀ ਖ਼ੈਰ ਪਏ ਮੰਗਦੇ ਨੇ
ਅੰਮ੍ਰਿਤਾ ਪ੍ਰੀਤਮ
ਸਾਡਾ ਉਮਰਾਂ ਦਾ ਲੱਥਿਆ ਥਕੇਵਾਂ,
ਤੇਰੇ ਨਾਲ ਗੱਲ ਕਰਕੇ ।
ਤਾਹਿਰਾ ਸਰਾ
ਕਿਸਮਤ ਵਾਲਾ ਏਂ
ਦਿਲ ਦੀ ਹਵੇਲੀ ਨੂੰ
ਤੂੰ ਆਖਰੀ ਤਾਲਾ ਏਂ
ਕਿਸਮਤ ਵਾਲਾ ਏਂ।
ਤਾਹਿਰਾ ਸਰਾ
ਕਿ ਸੱਜਣਾ..
ਸੀਨੇ ਲੱਗ ਕੇ ਸੁਣੀ ਉਹ ਧੜਕਣ..
ਜਿਹੜੀ ਹਰ ਵੇਲੇ ਤੈਨੂੰ ਮਿਲਣ ਦੀ ਜ਼ਿੱਦ ਕਰਦੀ ਐ ।
ਅਗਿਆਤ
ਇਹ ਇਸ਼ਕ ਦਾ ਸ਼ੁਰੂਆਤੀ ਦੌਰ ਆ ਬੀਬਾ ਤੈਨੂੰ ਮੇਰੇ ਚ’ ਸਭ ਚੰਗਾਂ ਤਾਂ ਆਪੇ ਲੱਗਣਾ ।
ਅਗਿਆਤ
ਮੈਂ ਨਹੀਂ ਕਹਿੰਦਾ, ਕਿ ਉਹ ਮੇਰੀ ਲਿਹਾਜ਼ ਕਰੇ..
ਮੈਂ ਨਹੀਂ ਚਾਹੁੰਦਾ, ਗ਼ੈਰ ਕੋਈ ਉਹਦੇ ਦਿਲ ਤੇ ਰਾਜ ਕਰੇ..
ਗੱਲ ਕਰਨੀ ਏ ਜਾਂ ਨਹੀਂ ਕਰਨੀ ਤਾਂ ਮਰਜੀ ਏ..
ਪਰ ਮੈਂ ਨਹੀਂ ਚਾਹੁੰਦਾ, ਉਹ ਮੈਨੂੰ ਹੁਣ ਨਜ਼ਰਅੰਦਾਜ਼ ਕਰੇ..
ਪ੍ਰੀਤ ਸ਼ਾਇਰ
ਲੁੱਕ ਛਿੱਪ ਕੇ ਗੁਨਾਹ ਹੁੰਦੇ ਨੇ
ਮੁਹੱਬਤ ਨਹੀਂ ।
ਅਗਿਆਤ
ਲੋਕੀਂ ਤੇਰਾ ਨਾਮ ਪੁੱਛਦੇ ਨੇ ਉਮੀਦ ਕਹਿ ਦਿਆਂ?
ਅਗਿਆਤ
ਚੇਤਾ ਤੇਰਾ ਆਉਂਦਾ ਰਹਿੰਦਾ ਪਰ ਪਹਿਲਾਂ ਜਿਹੀ ਚੀਸ ਨਹੀਂ ਹੈ ।
ਦੇਬੀ ਮਖ਼ਸੂਸਪੁਰੀ
ਸਾਡਾ ਤਾਂ ਹਾਲ ਸੋਹਣਿਆ ਭੱਠੀ ਵਿੱਚ ਖਿੱਲ ਵਰਗਾ..
ਜਾ ਫਿਰ ਕੋਈ ਸ਼ਾਮ ਢਲੀ ਤੋਂ ਆਸ਼ਿਕ ਦੇ ਦਿਲ ਵਰਗਾ..
ਮਨਵਿੰਦਰ ਮਾਨ
‘ਤੇਰੇ ਬਾਝੋਂ ਮਰ ਜਾਵਾਂਗਾ’ ਕਹਿੰਦਾ ਸੀ ,
ਮਰ ਜਾਣੇ ਨੂੰ ਵੇਖੋ ਤੇ ਸਈ, ਮਰਿਆ ਏ ?
ਤਾਹਿਰਾ ਸਰਾ
ਕਿਆਮਤ ਤੱਕ ਵੀ ਖ਼ਤਮ ਨਹੀਂ ਹੋਣੀ , ਸਹੁੰ ਤੇਰੀ
ਏਨੀ ਮੁਹੱਬਤ ਕਰੀ ਆ ਤੈਨੂੰ ।
ਅਗਿਆਤ
ਵਾਸਨਾ ਖਿੱਚਦੀ ਹੈ
ਪ੍ਰੇਮ ਆਜ਼ਾਦ ਆਜ਼ਾਦ ਕਰਦਾ ਹੈ ।
ਪਰਵਿੰਦਰ
ਫ਼ਲ ਨੂੰ ਜਨਮ ਦੇਣ ਲਈ ਫੁੱਲ ਮਰ ਜਾਂਦਾ ਇਹੋ ਜਿਹਾ ਹੁੰਦਾ ਪਿਆਰ
ਅਗਿਆਤ
ਮੁਹੱਬਤ ਤੇ ਅਜ਼ਾਦੀ ਸਮਰਪਨ ਮੰਗਦੀ ਹੈ
ਰਾਬਤੇ
ਤੂੰ ਤੱਕਿਆ ਤਾਂ ਰੁੱਖਾਂ ਨੂੰ ਫੁੱਲ ਪੈ ਗਏ ਸਨ ਮੇਰੇ ਤੱਕਦੇ ਤੱਕਦੇ ਕਰਾਮਾਤ ਹੋਈ..
ਸੁਰਜੀਤ ਪਾਤਰ
ਕਾਮ ਦੀ ਕਮੀ ਨਾਲ ਕੋਈ ਨਹੀਂ ਮਰਦਾ
ਅਸੀਂ ਸਿਰਫ਼ ਪਿਆਰ ਦੀ ਕਮੀ ਨਾਲ ਮਰਦੇ ਹਾਂ।
ਖਲੀਲ ਗਿਬਰਾਨ
ਸ਼ਾਇਦ ਆਪਣੀ ਸੋਚ ਚ ਥੋੜਾ ਫ਼ਰਕ ਹੁੰਦੈ..
ਕੋਲ ਹੋਣ ਤੇ ਕੋਲ ਹੋਣ ਚ ਫ਼ਰਕ ਹੁੰਦੈ..
ਤੈਨੂੰ ਪਤਾ? ਚਾਹੁਣ ਚਾਹੁਣ ਚ ਫ਼ਰਕ ਹੁੰਦੈ..
ਸਮਝ ਪਾਉਣ ਤੇ ਸਮਝ ਪਾਉਣ ਚ ਫ਼ਰਕ ਹੁੰਦੈ..
ਪ੍ਰੀਤ ਸ਼ਾਇਰ
ਜੁਲਫਾਂ ਦੀ ਛਾਂ ਯਾਦ ਨੀ ਆਉਣੀ ਜਿੰਨਾ ਚਿਰ ਹਾੜ੍ਹ ਹੰਢਾ ਨੀ ਲੈਂਦਾ,
ਤੂੰ ਵੀ ਅੜਿਆ ਕਦਰ ਨੀ ਪਾਉਣੀ ਜਦ ਤੱਕ ਮੈਨੂੰ ਗਵਾ ਨੀ ਲੈਂਦਾ ।
ਅਰਜਨ
ਨੀ ਓ ਸਾਕਾਂ ਤੇ ਸਕੀਰੀਆਂ ਦੇ ਮੋਹ ਵਰਗਾ ਗਿੱਲੇ ਵਿਹੜਿਆਂ ‘ਚੋਂ ਆਉਂਦੀ ਖੁਸ਼ਬੋ ਵਰਗਾ
ਅਗਿਆਤ
ਹਮਸਫਰ ਜਵਾਕਾ ਵਰਗਾ ਹੋਣਾ ਚਾਹੀਦਾ ਏ, ਜੋ ਉਂਗਲ ਫੜਕੇ ਨਾਲ ਨਾਲ ਚੱਲੇ
ਅਗਿਆਤ
ਸੂਰਜ ਡੁੱਬਕੇ ਮਰ ਜਏਗਾ ਜੇ ਤੂੰ ਵਾਲ਼ ਖਿਲਾਰੇ ਤੇ
ਸਾਬਿਰ ਅਲੀ ਸਾਬਿਰ
ਤੈਨੂੰ ਵੇਖ ਵੇਖ ਜੀਅ ਲੈਂਦੇ ਹਾਂ
ਹੋਰ ਦੱਸ ਤੇਰਾ ਕੀ ਲੈਂਦੇ ਹਾਂ
ਅਗਿਆਤ
ਮਸਲਾ ਇਸ਼ਕ ਸੀ ਸੋ ਭੁਲਾ ਨਾ ਸਕੇ,
ਨਹੀਂ ਪਰਵਾਹ ਨਹੀਂ ਸੀ ਕੀਤੀ ਮੈਂ ਛੱਡਣ ਵਾਲਿਆਂ ਦੀ।
ਅਗਿਆਤ
ਮੋਰ ਨੱਚ ਉੱਠਦੇ ਨੇ ਬਰਸਾਤ ਆਉਣ ਤੇ,
ਤੂੰ ਚਾਉਂਦਾ ਏ ਮੇਰੀ ਖੁਸ਼ੀ, ਤਾਂ ਮੁਸਕੁਰਾ ਦਿਆ ਕਰ।
ਅਗਿਆਤ
ਸਾਰੇ ਭਾਂਡੇ ਖ਼ਾਲੀ ਨੇਂ ਹੌਕਾ ਵੀ ਨਹੀਂ ਭਰਦਾ ਮੈਂ।
ਖ਼ੁਦ ਮਰਿਆ ਵਾਂ ਤੇਰੇ ‘ਤੇ ਤੈਥੋਂ ਨਹੀ ਸਾਂ ਮਰਦਾ ਮੈਂ।
ਤਜੱਮੁਲ ਕਲੀਮ
ਮਹਿਕ ਤੋਂ ਜਿਵੇਂ ਗੁਲਾਬ ਦੇ ਵਰਗੀ ਸੋਹਣੀ ਸੋਹਣੇ ਖੁਆਬ ਦੇ ਵਰਗੀ ਚਾਹ ਕੇ ਵੀ ਨਾ ਸਾਡੀ ਹੋਈ ਉਹ ਪਰਲੇ ਪੰਜਾਬ ਦੇ ਵਰਗੀ
ਅਗਿਆਤ
ਇੱਜ਼ਤ ਮਹਿੰਗੀ ਜਾਨ ਨਾਲੋਂ ਤੇ ਵਫ਼ਾ ਮਹਿੰਗੀ ਪਿਆਰ ਨਾਲੋਂ
ਅਗਿਆਤ
ਇਹ ਸਾਂਝ ਪਈ ਤੇਰੇ ਨਾਲ ਹੀ, ਉਂਝ ਫਿਰਨ ਮੂਰਤਾਂ ਲੱਖ..
ਸੀ ਇਸ਼ਕ ਤੇਰੇ ਦੀਆਂ ਗੁੱਗਲਾਂ, ਗਈਆਂ ਹੌਲੀ-ਹੌਲੀ ਭੱਖ..।
ਕਰਨਜੀਤ ਕੋਮਲ
ਜਾਨੀ
ਤੇਰੇ ਬਾਬਤ ਮੇਰੇ ਬਾਬਤ,
ਲਿਖ ਕੇ ਜੇ ਨਾ ਕਰਿਆ ਸਾਬਤ,
ਫਿਰ ਦੱਸ ਕਿਸ ਕੰਮ ਦਾ ਸ਼ਾਇਰ ਮੈਂ ..
ਪ੍ਰੀਤ ਸ਼ਾਇਰ
ਮੈਂ ਸਬਰ ਕਰ ਲਊਂ ਤੈਨੂੰ ਪਾਉਣ ਲਈ
ਤੂੰ ਵਾਅਦਾ ਕਰ ਕਿਸੇ ਹੋਰ ਦਾ ਨੀ ਹੋਏਂਗਾ ।
ਅਗਿਆਤ
ਬੇਈਮਾਨ, ਉਹ ਕੁਰਬਾਨੀਆਂ ਕਰਦੇ ਹਨ, ਜਿਨ੍ਹਾਂ ਦੀ ਲੋੜ ਨਹੀਂ ਹੁੰਦੀ ਤਾਂ ਕਿ ਉਹ, ਉਹ ਕੁਰਬਾਨੀਆਂ ਕਰਨ ਤੋਂ ਬਚ ਜਾਣ, ਜਿਨ੍ਹਾਂ ਦੀ ਲੋੜ ਹੁੰਦੀ ਹੈ ।
ਅਗਿਆਤ
Shop Punjabi Books
❤️ Best Punjabi Love Shayari & Two-Line Status 2025 | Express Emotions Through Poetry
💖 Feel the Magic of Love Through Punjabi Shayari
ove has no language—but when it’s expressed in Punjabi, it becomes a soulful melody of words. Whether you’re feeling deeply romantic, playfully flirty, or just want to express pure affection, Punjabi Love Shayari brings those emotions to life.
From the eternal tales of Heer-Ranjha and Sohni-Mahiwal to the modern expressions of love in reels and status updates, Punjabi poetry has always had a way of connecting hearts.
💬 Why Punjabi Love Status Is So Special
1. Emotionally Deep: Punjabi has a way of blending raw emotions with lyrical beauty.
2. Social Media Ready: Two-line Punjabi Shayari is short, shareable, and impactful—perfect for WhatsApp, Instagram, and Facebook.
3. Culturally Rich: It connects back to legendary love stories while still feeling modern and relatable.
📱 Top Categories: Punjabi Love Shayari & Status
💌 1. Punjabi Love Status for WhatsApp & Facebook
Update your status with romantic lines that speak directly to the heart. Whether it’s for your partner, crush, or silent admirer—these statuses express it all.
Examples:
ਮੇਰੇ ਦਿਲ ਦੀ ਰਾਜਗੱਦੀ ਤੇ ਸਿਰਫ਼ ਤੂੰ ਹੀ ਬੈਠੀ ਏ।
(Only you sit on the throne of my heart.)
ਤੂੰ ਹੱਸਦੀ ਏ ਤਾਂ ਜਿੰਦਗੀ ਵੀ ਮਿੱਠੀ ਲੱਗਦੀ ਏ।
(When you smile, life tastes sweeter.)
💕 2. Two-Line Punjabi Shayari for Instagram
Want a caption for your romantic photo? These two-line Punjabi Shayari are perfect for Instagram reels, story highlights, or heartfelt posts.
Examples:
ਮੁਹੱਬਤ ਕਦੇ ਵੀ ਆਸਾਨ ਨਹੀਂ ਹੁੰਦੀ,
ਪਰ ਜੇ ਤੂੰ ਹੋਵੇਂ ਤਾਂ ਹਰ ਮੁਸ਼ਕਲ ਵੀ ਸੋਹਣੀ ਲੱਗਦੀ ਏ।
ਸਾਡੀ ਪ੍ਰੇਮ ਕਹਾਣੀ ਵੀ ਕਦੇ ਲਿਖੀ ਜਾਵੇਗੀ,
ਹੀਰ ਰਾਂਝੇ ਤੋਂ ਘੱਟ ਨਹੀਂ ਲੱਗਦੀ।
📝 3. Shayari Inspired by Classic Punjabi Love Stories
Bring timeless romance into today’s world with Shayari inspired by the iconic love stories of Punjab.
Heer-Ranjha Style:
ਰਾਂਝਾ ਵਾਂਗ ਤੇਰੇ ਲਈ ਸਭ ਕੁਝ ਛੱਡ ਸਕਦਾ ਹਾਂ,
ਪਰ ਤੈਨੂੰ ਛੱਡਣਾ ਮੇਰੇ ਵੱਸ ਦੀ ਗੱਲ ਨਹੀਂ।
Sohni-Mahiwal Style:
ਜੇ ਤੂੰ ਦਰਿਆ ਵੀ ਹੋਵੇਂ,
ਤਾ ਮੈਂ ਸੋਹਣੀ ਵਾਂਗ ਤੈਰ ਜਾਵਾਂਗਾ।
Mirza-Sahiban Style:
ਮਿਰਜ਼ਾ ਵਾਂਗ ਕਮਾਨ ਚੁਕਾਂਗਾ,
ਪਰ ਤੇਰੇ ਪਿਆਰ ਤੋਂ ਪਿੱਛੇ ਨਹੀਂ ਹਟਾਂਗਾ।
🌍 Trending in 2025: Punjabi Love Quotes for Every Mood
Whether you’re:
In a long-distance relationship
Falling for someone secretly
Celebrating years of togetherness
These love quotes in Punjabi will reflect your feelings beautifully.
Examples:
ਤੂੰ ਮੇਰੇ ਦਿਲ ਦੀ ਸ਼ਾਂਤੀ ਵੀ ਏ, ਤੇ ਤੂਫ਼ਾਨ ਵੀ।
(You are both my peace and my storm.)
ਮੇਰੇ ਖ਼ਵਾਬ ਵੀ ਤੈਨੂੰ ਚਾਹੁੰਦੇ ਨੇ, ਜਾਗਦੇ ਵੀ ਤੇ ਸੌਂਦੇ ਵੀ।
🗓️ Bonus: Use These Shayari All Year—Not Just on Valentine’s Day
While these Shayari work wonderfully on Valentine’s Day, they’re equally powerful for:
Anniversaries
Proposal days
Birthday wishes for your partner
Random love notes that spark romance again
Pro Tip: Pair them with cute photos, couple reels, or voice recordings to make them unforgettable.
📤 How to Share These Shayari in 2025
📲 WhatsApp Status: Add romantic Punjabi music behind it.
📸 Instagram Captions: Match it with a couple’s photo or aesthetic background.
🎥 Reels or Shorts: Narrate it yourself or use a trending Punjabi song.
💌 Messages: Turn it into a morning or late-night text surprise.
📈 Rank Higher with These Long-Tail Keywords:
Punjabi 2 line Shayari for girlfriend
Love status in Punjabi for boyfriend
Romantic Punjabi quotes for couples
Best Punjabi love status for Instagram 2025
Emotional Shayari in Punjabi language
Punjabi love Shayari download
🎯 Final Thoughts: Let Punjabi Shayari Tell Your Love Story
Love is more than feelings—it’s a story you live every day. With Punjabi love Shayari, you can turn those silent moments into timeless poetry. Whether inspired by the tales of Heer-Ranjha or written for your own real-life love story, these Shayari make your emotions unforgettable.
📌 Bookmark this page to stay updated with the latest Punjabi Shayari & status trends in 2025.
📤 Share it. Feel it. Live it. Because every love deserves words that touch the soul.