ਪਾਈ ਨਾਂ ਤੂੰ ਹੱਥ ਜਾ ਕਿਸੇ ਵੀ ਬਲੈਕੀਏ ਨੂੰ
ਨਸ਼ੇ ਵਿੱਚ ਧੁੱਤ ਤੂੰ ਜਵਾਨ ਪਿਆ ਰਹਿਨ ਦੇ…
ਖਾਈ ਨਾਂ ਤੂੰ ਪੁਲਿਸ ਦੀਆਂ ਡਾਂਗਾਂ ਦਿੱਲੀ ਜਾ ਕੇ
ਮੰਡੀਆਂ ‘ਚ ਰੁਲਦਾ ਕਿਸਾਨ ਪਿਆ ਰਹਿਨ ਦੇ….
ਕਹਿ ਨਾ ਤੂੰ ਕਿਸੇ ਨੂੰ ਕੰਮ ਕਰਲੋ ਪੰਜਾਬ ‘ਚ
ਕੈਨੇਡਾ ‘ਚ ਈ ਲੱਗਿਆ ਧਿਆਨ ਪਿਆ ਰਹਿਨ ਦੇ….
ਐਨ ਐਸ ਏ ਲਾਦੂ ਜੇ ਸਰਕਾਰਾਂ ਨੂੰ ਤੂੰ ਚੁਬਿਆ
ਖ਼ਿਆਲਾਂ ‘ਚ ਈ ਬਸ ਤੂੰ ਬਿਆਨ ਪਿਆ ਰਹਿਨ ਦੇ..
ਸਮਾਜ ਨੂੰ ਤੂੰ ਛੱਡ ਜਵਾਨਾਂ ਸਾਂਭ ਘਰ ਦੀਆਂ ਜ਼ਿੰਮੇਵਾਰੀਆਂ
ਦਿਲ ਵਿਚ ਈ “ਗਰੇਵਾਲਾ” ਤੂੰ ਇਨਕਲਾਬ ਪਿਆ ਰਹਿਨ ਦੇ…