ਇੱਕ ਦੋ ਨਹੀਂ, ਕਿੰਨੇ ਈ ਜਾਣੇ,
ਤੈਨੂੰ ਚਾਹੁੰਦੇ ਦੇਖੇ ਮੈਂ..
ਕਲਾਕਾਰ, ਤੇਰੇ ਦਿਲ ਲੱਗਣ ਨੂੰ,
ਤੇਰੀਆਂ ਤਸਵੀਰਾਂ ਵਾਹੁੰਦੇ ਦੇਖੇ ਮੈਂ..
ਮੇਰੇ ਵਿੱਚ ਤੇ ਉਨ੍ਹਾਂ ਵਿੱਚ,
ਕੀ ਫ਼ਰਕ ਹੈ,
ਜੇਕਰ ਕਹਿ ਲਾਂ ਮੈਂ..
ਕੁਝ ਗ਼ਲਤ ਤੇ ਨਹੀਂ ਹੋਜੂਗਾ,
ਜੇ ਕਵਿਤਾ ਦਾ ਸਹਾਰਾ ਲੈਲਾਂ ਮੈਂ..
ਕਿ ਮੇਰੇ ਅੰਦਰ,
ਐਸੀ ਕੋਈ ਕਲਾਕਾਰੀ ਨਹੀਂ,
ਹਾਂ ਇਸ਼ਕ ਐ ਚੰਦਰਾ,
ਹੋਰ ਕੋਈ ਬਿਮਾਰੀ ਨਹੀਂ..
ਮੈਂ ਨੱਚ ਨਹੀਂ ਸਕਦਾ
ਤੇ ਮੈਂ ਗਾ ਨਹੀਂ ਸਕਦਾ..
ਮੈਂ ਤੈਨੂੰ ਲਿਖ ਤਾਂ ਸਕਦਾ ਹਾਂ,
ਪਰ ਤੈਨੂੰ ਵਾਹ ਨਹੀਂ ਸਕਦਾ..
ਮੈਂ ਰਾਹੀ ਹਾਂ, ਮੈਂ ਪਾਂਧੀ ਹਾਂ,
ਕਿੱਥੇ ਇੱਕ ਜਗ੍ਹਾ ਤੇ ਟਿਕਦਾ ਹਾਂ..
ਅੱਜ ਕੱਲ ਮੈਂ, ਲੋਕਾਂ ਨੂੰ,
ਡੂੰਘੀਆਂ ਸੋਚਾਂ ਦੇ ਵਿੱਚ ਦਿਖਦਾ ਹਾਂ..
ਮੈਨੂੰ ਡੁੱਲਣਾ ਆਉਂਦਾ ਏ,
ਪਰ ਤੈਨੂੰ ਭੁੱਲਣਾ ਨਹੀਂ ਆਉਂਦਾ..
ਦੁਨੀਆ ਵਾਂਗੂੰ ਦੁਨੀਆ ਦੇ ਵਿੱਚ,
ਖੁੱਲ੍ਹਣਾ ਨਹੀਂ ਆਉਂਦਾ..
ਮੈਂ ਵੇਂਹਦਾ, ਪੜ੍ਹਦਾ, ਸੁਣਦਾ ਹਾਂ,
ਪੜ ਸੁਣ ਕੇ ਹੀ ਸਿੱਖਦਾ ਹਾਂ..
ਤੈਨੂੰ ਓਹੋ ਨਹੀਂ ਫੱਬਣਾ,
ਮੈਂ ਜੋ ਸੋਚਦਾ ਹਾਂ, ਜੋ ਲਿਖਦਾ ਹਾਂ..
ਮੈਂ ਲੋਕਾਂ ਨੂੰ ਮੱਤ ਨਹੀਂ ਦਿੰਦਾ,
ਚੁੱਪ ਕਰਕੇ ਵੇਖਦਾ ਰਹਿੰਦਾ ਹਾਂ..
ਮੇਰੀ ਕਵਿਤਾ ਸ਼ਾਇਰੀ ਨਹੀਂ ਵਿਕਦੀ,
ਮੈਂ ਜਜ਼ਬਾਤ ਵੇਚਦਾ ਰਹਿੰਦਾ ਹਾਂ..
ਤੇਰੇ ਦਿਲ ਨੂੰ ਨਹੀਂ ਲੱਗਿਆ,
ਬੀ ਵਿਅਰਥ ਹੀ ਮੱਥੇ ਟੇਕੇ ਮੈਂ..
ਤੇ ਕਲਾਕਾਰ ਤੇਰੇ ਦਿਲ ਲੱਗਣ ਨੂੰ,
ਤੇਰੀਆਂ ਤਸਵੀਰਾਂ ਵਾਹੁੰਦੇ ਦੇਖੇ ਮੈਂ..
1 thought on “ਮੈਂ ਤੇ ਕਲਾਕਾਰ”