Search
Close this search box.

ਤੁਹਾਡੀ ਸਹਿਮਤੀ ਤੋਂ ਬਿਨਾਂ ਕੋਈ ਵੀ ਤੁਹਾਨੂੰ ਨੀਵਾਂ ਮਹਿਸੂਸ ਨਹੀਂ ਕਰਾ ਸਕਦਾ ।

ਏਲੀਨੋਰ ਰੂਜ਼ਵੈਲਟ

ਜੇਕਰ ਤੁਸੀਂ ਕਿਸੇ ਦੇ ਕਿਰਦਾਰ ਦਾ ਅੰਦਾਜ਼ਾ ਲਗਾਉਣਾ ਹੋਵੇ
ਤਾਂ ਇਹ ਵੇਖੋ ਕਿ ਉਹ ਹੱਸਦਾ ਕਿਹੜੀ ਗੱਲ ਤੇ ਹੈ । 

ਬਾਨੋ ਕੁਦਸੀਆ

ਵਾਸਨਾ ਖਿੱਚਦੀ ਹੈ
ਪ੍ਰੇਮ ਆਜ਼ਾਦ ਆਜ਼ਾਦ ਕਰਦਾ ਹੈ ।

ਪਰਵਿੰਦਰ

ਬੁਰਾ ਬੰਦਾ ਓਦੋਂ ਹੋਰ ਵੀ ਬੁਰਾ ਹੋ ਜਾਂਦਾ ਹੈ ਜਦੋਂ ਉਹ ਚੰਗੇ ਹੋਣ ਦਾ ਦਿਖਾਵਾ ਕਰਦਾ ਹੈ । 

ਫਰਾਂਸਿਸ ਬੇਕਨ

ਕਿਸੇ ਨੂੰ ਮੁਹੱਬਤ ਵਿੱਚ ਛੱਡਣਾ, ਉਸਦਾ ਕਤਲ ਕਰਨ ਦੇ ਬਰਾਬਰ ਹੁੰਦਾ ਹੈ ।

ਬਾਨੋ ਕੁਦਸੀਆ

ਇਹ ਮਰ ਮਰ ਕੇ ਜਿਉਣਾ ਛੱਡ, ਬਗ਼ਾਵਤ ਕਰ ਤੇ ਟੱਕਰ ਲੈ
ਤੇਰੇ ਹਿੱਸੇ ਦੀ ਦੁਨੀਆਂ ‘ਤੇ ਕਿਸੇ ਦਾ ਰਾਜ ਕਿਉਂ ਹੋਵੇ

ਸੁਖਵਿੰਦਰ ਅੰਮ੍ਰਿਤ

ਇਸ਼ਕ ਦੀ ਬਾਜ਼ੀ ਜਿੱਤਣ ਨਾਲੋਂ,
ਹਰ ਜਾਈਏ ਤਾਂ ਚੰਗਾ ਏ ..
ਭੱਜਣ ਨਾਲੋਂ ਵਿੱਚ ਮੈਦਾਨੇ,
ਮਰ ਜਾਈਏ ਤਾਂ ਚੰਗਾ ਏ.. 

ਬਾਬਾ ਨਜ਼ਮੀ

ਤੇਰੇ ਬਾਬਤ ਮੇਰੇ ਬਾਬਤ,
ਲਿਖ ਕੇ ਜੇ ਨਾ ਕਰਿਆ ਸਾਬਤ,
ਫਿਰ ਦੱਸ ਕਿਸ ਕੰਮ ਦਾ ਸ਼ਾਇਰ ਮੈਂ ..

ਪ੍ਰੀਤ ਸ਼ਾਇਰ

ਮਿਰਜ਼ੇ ਨੂੰ ਮਾਰਨ ਲਈ ਸਾਹਿਬਾ,
ਜਾਂ, ਰਾਂਝੇ ਨੂੰ ਯੋਗੀ ਬਣਨ ਲਈ,
ਕੋਈ ਹੀਰ ਇਜਾਜ਼ਤ ਨਹੀਂ ਦਿੰਦੀ..!
ਤੇਰੀ ਹਰ ਗਲਤੀ ਨੂੰ ਮੁਆਫ਼ੀ ਏ,
ਪਰ, ਦਿਲਾ ਇਹ ਬੇਵਫਾਈ,
ਹਾਏ ਕੀ ਕਰੀਏ,
ਸਾਡੀ, ਜ਼ਮੀਰ ਇਜਾਜ਼ਤ ਨਹੀਂ ਦਿੰਦੀ..

ਪ੍ਰੀਤ ਸ਼ਾਇਰ

ਕਵਿਤਾ ਜੋ ਜੀਵਨ ਭਰ ਦੁਹਰਾਈ ਜਾਏਗੀ , ਇੱਕ ਵਾਰ ਵਿੱਚ ਲਿਖੀ ਜਾਂਦੀ ਏ ।

ਰਸੂਲ ਹਮਜ਼ਾਤੋਵ

ਸ਼ਾਇਦ ਆਪਣੀ ਸੋਚ ਚ ਥੋੜਾ ਫ਼ਰਕ ਹੁੰਦੈ..
ਕੋਲ ਹੋਣ ਤੇ ਕੋਲ ਹੋਣ ਚ ਫ਼ਰਕ ਹੁੰਦੈ..
ਤੈਨੂੰ ਪਤਾ? ਚਾਹੁਣ ਚਾਹੁਣ ਚ ਫ਼ਰਕ ਹੁੰਦੈ..
ਸਮਝ ਪਾਉਣ ਤੇ ਸਮਝ ਪਾਉਣ ਚ ਫ਼ਰਕ ਹੁੰਦੈ..

ਪ੍ਰੀਤ ਸ਼ਾਇਰ

ਮੁਹੱਬਤ ਤੇ ਅਜ਼ਾਦੀ ਸਮਰਪਨ ਮੰਗਦੀ ਹੈ

ਰਾਬਤੇ

ਪਿਆਰ ਨਹੀਂ ਤਾਂ ਨਫਰਤ ਹੀ ਕਰਦਾ ਰਹਿ
ਤੇਰੇ ਦਿਲ ਤੋਂ ਬਾਹਰ ਮੇਰੀ ਕੋਈ ਥਾਂ ਨਹੀਂ ।

ਨਵਤੇਜ ਭਾਰਤੀ 

ਇੱਕ ਬੁੱਧੀਜੀਵੀ ਸਾਧਾਰਣ ਗੱਲ ਨੂੰ ਔਖੇ ਸ਼ਬਦਾਂ ਵਿੱਚ ਕਹਿੰਦਾ ਹੈ
ਤੇ ਇੱਕ ਕਲਾਕਾਰ ਔਖੀ ਗੱਲ ਨੂੰ ਸਾਧਾਰਣ ਸ਼ਬਦਾਂ ਵਿੱਚ ਕਹਿੰਦਾ ਹੈ

ਚਾਰਲਸ ਬੁਕੋਸਕਿ

ਮਸਲੇ ਉਲਝਦੇ ਨੇ ਜਿਓਂ ਜਿਓਂ
ਉਹ ਤਿਓਂ ਤਿਓਂ ਮੁਸਕੁਰਾਉਂਦੀ
ਸਿਆਸਤ ਮਸਲਿਆਂ ਦੇ ਸਿਰ
ਤੇ ਹੈ ਸੱਤਾ ਚ ਆਉਂਦੀ ਹੈ । 

ਹਰਦਿਆਲ ਸਾਗਰ

ਕੁਝ ਉਲਝਣਾਂ ਦੇ ਹੱਲ ਵਕਤ ਤੇ ਛੱਡ ਦੇਣੇ ਚਾਹੀਦੇ ਨੇ,
ਬੇਸ਼ਕ ਜਵਾਬ ਦੇਰੀ ਨਾਲ ਮਿਲਣਗੇ ਪਰ ਬੇਹਤਰੀਨ ਮਿਲਣਗੇ ।

ਅਗਿਆਤ

ਇੱਕੋ ਜਿਹੀਆਂ ਪੁਸਤਕਾਂ ਪੜਨ ਵਾਲਿਆਂ ਵਿਚਕਾਰ ਜਿੰਨੀ ਜਲਦੀ ਗੂੜ੍ਹੀ ਮਿੱਤਰਤਾ ਹੁੰਦੀ ਹੈ , ਓਨੀ ਕਿਸੇ ਹੋਰ ਢੰਗ ਨਾਲ ਸੰਭਵ ਨਹੀਂ । 

ਇਰਵਿੰਗ ਸਟੋਨ

ਸ਼ਬਦ ਓਥੇ ਕੀ ਕਰਨ ਗੇ ਜਿਥੇ ਸੁਨਣ ਵਾਲੇ ਬੋਲੇ ਹੋਣ ਦਾ ਨਾਟਕ ਕਰ ਰਹੇ ਹੋਣ ।

 ਗਗਨ ਘੁੰਮਣ

ਉਹ ਮੇਰੀ ਰੱਤ ਤੇ ਪਲਿਆ ਸੀ, ਇੱਕ ਦਿਨ ਬਹੁਤ ਪਿਆਸਾ ਸੀ
ਕਿ ਬਣ ਕੇ ਤੀਰ ਮੇਰੇ ਕਾਲਜੇ ਵਿੱਚ ਖੁੱਭ ਗਿਆ ਆਖਰ । 

ਸੁਖਵਿੰਦਰ ਅੰਮ੍ਰਿਤ

ਜੋ ਮਹਿਸੂਸ ਨਹੀਂ ਕਰਦੇ,
ਉਹਨਾਂ ਨੂੰ ਸਮਝਾਉਣਾ ਸੰਭਵ ਨਹੀਂ ਹੁੰਦਾ

ਫ਼ਰਾਂਜ਼ ਕਾਫ਼ਕਾ

ਚੇਤਾ ਤੇਰਾ ਆਉਂਦਾ ਰਹਿੰਦਾ ਪਰ ਪਹਿਲਾਂ ਜਿਹੀ ਚੀਸ ਨਹੀਂ ਹੈ । 

ਦੇਬੀ ਮਖ਼ਸੂਸਪੁਰੀ

ਸੱਚ ਆਖਾਂ,
ਤਾਂ ਕੁਛ ਨੀ ਹੋਰ,
ਇਸ਼ਕ ਤਾਂ ਪੰਗਾ ਏ..
ਤੇ ਕੁਝ ਸਵਾਲ,
ਜੇ ਦਿਲ ਚ ਈ ਰਹਿਣ,
ਤਾਂ ਚੰਗਾ ਏ..।
ਦੱਸ ਇੱਕ ਤਰਫਾ ਦਰਦ ਹੰਢਾਉਣਾ,
ਕਿਹੜਾ ਸੌਖਾ ਏ??
ਨਹੀਂ ਨਹੀਂ,
ਮੇਰੇ ਵੱਸ ਦਾ ਨਹੀਂ,
ਇਸ਼ਕ ਤਾਂ ਔਖਾ ਏ..।

ਪ੍ਰੀਤ ਸ਼ਾਇਰ

ਮੈਂ ਨਹੀਂ ਕਹਿੰਦਾ, ਕਿ ਉਹ ਮੇਰੀ ਲਿਹਾਜ਼ ਕਰੇ..
ਮੈਂ ਨਹੀਂ ਚਾਹੁੰਦਾ, ਗ਼ੈਰ ਕੋਈ ਉਹਦੇ ਦਿਲ ਤੇ ਰਾਜ ਕਰੇ..
ਗੱਲ ਕਰਨੀ ਏ ਜਾਂ ਨਹੀਂ ਕਰਨੀ ਤਾਂ ਮਰਜੀ ਏ..
ਪਰ ਮੈਂ ਨਹੀਂ ਚਾਹੁੰਦਾ, ਉਹ ਮੈਨੂੰ ਹੁਣ ਨਜ਼ਰਅੰਦਾਜ਼ ਕਰੇ..

ਪ੍ਰੀਤ ਸ਼ਾਇਰ

ਬੇਹਿੰਮਤੇ ਨੇ ਜਿਹੜੇ ਬਹਿ ਕੇ
ਸ਼ਿਕਵਾ ਕਰਨ ਮੁਕੱਦਰਾਂ ਦਾ,
ਉੱਗਣ ਵਾਲੇ ਉੱਗ ਪੈਂਦੇ ਨੇ
ਸੀਨਾ ਪਾੜ ਕੇ ਪੱਥਰਾਂ ਦਾ ।

ਬਾਬਾ ਨਜ਼ਮੀ

ਜਾਗਣ ਵੇਲੇ ਜਿਹੜੇ ਜਾ ਕੇ ਸੁੱਤੇ ਨੇ,
ਲੇਖਾਂ ਉੱਤੇ ਮਿੱਟੀ ਪਾ ਕੇ ਸੁੱਤੇ ਨੇ ।

ਬਾਬਾ ਨਜ਼ਮੀ

ਪਿਆਰ ਕਰਨਾ ਤੇ ਜੀਣਾ ਉਨ੍ਹਾਂ ਨੂੰ ਕਦੇ ਨਹੀਂ ਆਉਣਾ
ਜਿੰਨ੍ਹਾਂ ਨੂੰ ਜ਼ਿੰਦਗੀ ਨੇ ਬਾਣੀਏ ਬਣਾ ਦਿੱਤਾ ।

ਪਾਸ਼

ਅੰਬਰ ਦਾ ਬੂਹਾ ਖੋਲ ਕੇ ਵੇਖਾਂਗਾ
ਰੱਬ ਦੇ ਨਾਲ ਪੰਜਾਬੀ ਬੋਲ ਕੇ ਵੇਖਾਂਗਾ। 

ਬਾਬਾ ਨਜ਼ਮੀ

Explore More