
Buy Punjabi Books
ਸਫ਼ਰ ਲੰਮਾ ਹੈ, ਪਰ ਰੁਕਣਾ ਨਹੀਂ
ਮੇਰੇ ਕੋਲ਼ੇ ਆ ਲੋਕਾਂ ਦੀ ਚੰਗਿਆਈ ਦਾ ਜ਼ਿਕਰ ਨਾ ਕਰ, ਮੈਂ ਇੱਥੇ ਕਈ ਰੱਬੀ ਰੂਹਾਂ ਮਤਲਬ ਲਈ ਸ਼ੈਤਾਨ ਬਣਦੀਆ ਦੇਖੀਆ ਨੇ।
ਕੋਈ ਸੁਣੇ ਨਾ ਸੁਣੇ
ਮੇਰੇ ਦਿਲ ਦੀਆਂ ਬਾਤਾਂ ਨੂੰ
ਸਤਿਗੁਰੂ ਮੇਰੇ ਬੁੱਝ ਲੈਂਦਾ ਏ ਮੇਰੇ ਚੰਗੇ ਮਾੜੇ ਹਾਲਾਤਾਂ ਨੂੰ
ਸੜ ਜਾਂਦੇ ਜੇ ਛਾਂ ਨਾ ਹੁੰਦੀ
ਰੁਲ ਜਾਂਦੇ ਜੇ ਮਾਂ ਨਾ ਹੁੰਦੀ
ਹਾਂ …
ਚੰਗੇ ਲੋਕਾਂ ਦੀ ਵੀ ਇੱਕ ਖ਼ਾਸੀਅਤ ਹੁੰਦੀ ਏ, ਉਹ ਬੁਰੇ ਵਕਤ ਵਿੱਚ ਵੀ ਚੰਗੇ ਹੀ ਰਹਿੰਦੇ ਨੇ।
ਜਦ ਵੀ ਕਿਸੇ ਦਾ ਦੁੱਖ ਵੇਖ ਸਿੱਲ੍ਹੀ ਹੋ ਜਾਂਦੀ ਹੈ ਮੇਰੀ ਅੱਖ
ਵਧਾਈ ਦਿੰਦਾ ਹਾਂ ਆਪਣੇ ਆਪ ਨੂੰ ਮੈਂ ਅਜੇ ਪੱਥਰ ਨਹੀਂ ਹੋਇਆ ।
ਵਾਹਿਗੁਰੂ ਦੀ ਸਿਮਰਨ ਵਿਚ ਹੀ ਅਸਲ ਤਾਕਤ ਹੈ, ਜੋ ਮਨੁੱਖ ਨੂੰ ਹਰ ਕਠਿਨਾਈ ਦਾ ਸਾਹਮਣਾ ਕਰਨ ਦੀ ਹਿੰਮਤ ਦਿੰਦੀ ਹੈ।
ਪਾਣੀ ਪੁਣ-ਪੁਣ ਕੇ ਪੀਣ ਵਾਲੇ, ਲਹੂ ਅਣ-ਪੁਣਿਆ ਹੀ ਪੀ ਜਾਂਦੇ ਹਨ ।
“ਰਿਸ਼ਤਿਆਂ ‘ਚ ਪਿਆਰ ਹੋਣਾ ਲਾਜ਼ਮੀ ਨਹੀਂ, ਪਰ ਇੱਜ਼ਤ ਹੋਣੀ ਬਹੁਤ ਜ਼ਰੂਰੀ ਹੈ।”
ਇੱਜ਼ਤ ਦੇਖੀ ਹੈ ਮੈਂ ਤਾਂ ਸਿਰਫ ਰੱਬ ਦੇ ਘਰ..
ਜਿਥੇ ਰੋ ਵੀ ਲਵੋਂ ਤਂ ਕੋਈ ਤਮਾਸ਼ਾ ਨਹੀਂ ਬਣਾਉਂਦਾ..
ਕਿੰਨੀ ਸੁਥਰੀ ਸੀ ਵਫ਼ਾ ਉਹ
ਮਾਂ ਨੇ ਕਹਿਣਾ ਜਾਹ ਦਫ਼ਾ ਹੋ
ਜਿਹੜਾ ਕਰਮ ਦੂਸਰੇ ਨੂੰ ਚੋਟ ਪਹੁੰਚਾਉਂਦਾ ਹੈ, ਉਸ ਤੋਂ ਦੁੱਖ ਹੀ ਨਿਕਲੇਗਾ, ਸੁੱਖ ਨਹੀ ਨਿੱਕਲ ਸਕਦਾ ।
ਆਪਣੇ ਫੱਟ ਖੁਦ ਭਰ
ਤੂੰ ਨਾਯਾਬ ਹੈ ਇਹ ਮਹਿਸੂਸ ਕਰ
ਹੱਥ ਪੈਰ ਸਲਾਮਤ ਰੱਖੀ ਰੱਬਾ,
ਬਹੁਤ ਵੱਡੇ ਸੁਪਨੇ ਦੇਖੀ ਬੈਠਾ ਮੈ..।
ਕਿਤੇ ਇਕੱਲਾ ਨਾ ਹੋ ਜਾਵਾਂ ਮੈਂ ਆਪਣੇ ਨਾਲ ਰਹਿੰਦਾ ਹਾਂ ।
ਜੁਬਾਨੋ ਕਹੀਆਂ ਗੱਲਾ ਅਕਸਰ ਭੁੱਲ ਹੋ
ਜਾਂਦੀਆਂ ਨੇ ਪਰ ਦਿਲ ਤੇ ਲੱਗੀਆਂ ਨਈ ..
ਸਤਲੁਜ ਸ਼ਹੀਦਾਂ ਦਾ
ਬਿਆਜ ਵਜੀਦਾਂ ਦਾ
ਰਾਵੀ ਸਾਹੀ ਅਮੀਰਾਂ ਦਾ
ਚਨਾਬ ਆਸ਼ਿਕ ਫਕੀਰਾਂ ਦਾ ਜਿਹਲਮ ਜਾਲਮ ਨਸਲਾਂ ਦਾ
ਘੱਗਰ ਡੁੱਬਦੀਆਂ ਫ਼ਸਲਾਂ ਦਾ
ਹਰ ਸਫ਼ਰ ਹਰ ਕਦਮ ‘ਤੇ ਤੁਹਾਨੂੰ ਪਰਖੇਗਾ, ਹਰ ਮੋੜ ਤੇ ਤੁਸੀਂ ਟੁਣਕਾ ਕੇ ਦੇਖੇ ਜਾਓਗੇ।
ਔੜ ਦੇ ਹਿੱਸੇ ਬਾਰਿਸ਼ ਲਿਖੀ ਹੈ ਕਿੱਥੇ
ਤੇਰੇ ਆਵਣ ਦੀ ਆਸ ਬਚੀ ਹੈ ਕਿੱਥੇ
ਇਕ ਤਸਵੀਰ ਤੇਰੀ,ਪਤਨੀ ਦੇ ਡਰ ਤੋਂ
ਮੈਂ ਪਤਾ ਨਹੀਂ ਘਰ ਚ ਰੱਖੀ ਹੈ ਕਿੱਥੇ
ਫਾਇਦੇ ਦੀ ਆਸ ਦੇ ਬਗ਼ੈਰ ਹਰੇਕ ਦਾ ਸਤਿਕਾਰ ਕਰਨਾ ਚੰਗੇ ਮਨੁੱਖ ਦੀ ਪਛਾਣ ਹੈ
ਇਹ ਦਿਲ ਤਾਂ ਉਸ ਪੰਛੀ ਦੀ ਉਡੀਕ ਕਰਦਾ
ਜੋ ਆਲ੍ਹਣਾ ਤਾਂ ਪਾ ਗਿਆ
ਪਰ ਰਹਿਣਾ ਭੁੱਲ ਗਿਆ
ਇੱਕੋ ਢਾਹਣੀ ਉੱਤੇ ਖਿੜ, ਪੈਂਦੇ ਆ ਵਿਛੋੜੇ ਇਥੇ,
ਨਿੱਤ ਹੀ ਪੰਜਾਬਾਂ ਵਾਂਗਰਾਂ..
ਕਿੱਕਰਾਂ ਦੇ ਫੁੱਲਾਂ ਵਾਂਗੂ, ਪੈਰਾਂ ਚ ਨਾ ਰੋਲੀ ਰੱਖੀਂ ,
ਸਾਂਭ ਕੇ ਗੁਲਾਬਾਂ ਵਾਂਗਰਾਂ..
ਦਿਲ ਨਾ ਛੱਡੀਂ ਨਾ ਘਬਰਾਵੀਂ ,
ਲਾਉਂਦਾ ਜ਼ੋਰ ਹਨੇਰਾ ਹੁੰਦਾ..
ਰਾਤ ਕਿੰਨੀ ਵੀ ਕਾਲੀ ਹੋਵੇ,
ਉਸਦਾ ਅੰਤ ਸਵੇਰਾ ਹੁੰਦਾ..
ਕਰੀਬੀ ਚਿਹਰੇ ਪਿੱਛੇ ਵੀ ਸਾੜਾ ਹੁੰਦਾ ਤੇ
ਹਰ ਕਿਸੇ ਨੂੰ ਦਿੱਤਾ ਭੇਤ ਵੀ ਮਾੜਾ ਹੁੰਦਾ..
ਸਬਰ ਕਰ ਕਿਉਂਕਿ ਰੱਬ ਚਾਹੁੰਦਾ ਹੈ ਤੈਨੂੰ ਬਿਹਤਰੀਨ ਮਿਲੇ
ਚੰਗਾ ਬੋਲਣ ਨਾਲੋਂ,
ਚੰਗਾ ਕਰਕੇ ਦਿਖਾਉਣਾ ਬਿਹਤਰ ਹੈ
ਕੁਝ ਵਿਭਾਸ਼ਣ ਵੀ ਹੁੰਦੇ ਹਨ
ਅੰਤਿਮ ਧੋਖਾ ਬੇਗ਼ਾਨਾ ਨਹੀਂ ਕਰਦਾ!
ਅੱਗੇ ਨ੍ਹੇਰਾ ਕੁਫ਼ਰ ਦਾ ਤੇ ਕੰਡਿਆਲੀ ਵਾਟ
ਦੀਵਾ ਬਾਲ਼ ਈਮਾਨ ਦਾ ਉੱਚੀ ਰੱਖੀਂ ਲਾਟ
ਸਿਰ ਫੜਕੇ, ਤੇ ਗੱਲ ਨੀ ਬਣਨੀ
ਨਿੱਤ ਲੜ੍ਹਕੇ, ਤੇ ਗੱਲ ਨੀ ਬਣਨੀ
ਕੀ ਹੋਇਆ ? ਕੁੱਝ ਤੇ ਦੱਸ
ਚੁੱਪ ਕਰਕੇ, ਤੇ ਗੱਲ ਨੀ ਬਣਨੀ
ਰੋਲਾ ਕਾਂ ਪਾਓਂਦੇ ਨੇ
ਬਾਜ਼ ਚੁੱਪ ਵਿੱਚ ਯਕੀਨ ਰੱਖਦੇ ਨੇ
ਪ੍ਰੀਤ ਇਹ ਤੇ ਕੋਈ ਗੱਲ ਨਹੀਂ,
ਇਹ ਚੰਗੇ ਨੇ ਜਾਂ ਮੰਦੇ ਨੇ..
ਇਹ ਸਾਰੇ ਕਰਮਾਂ ਵਾਲੇ ਨੇ,
ਇਹ ਓਹਦੇ ਸ਼ਹਿਰ ਚ ਜੰਮੇ ਨੇ..
ਸਾਰੇ ਇਸ਼ਕ ਸਰਾਪੇ ਜਾਂਦੇ
ਏਥੇ ਕੋਈ ਹੁਸਨ ਨਾ ਪੁੱਗੇ ।
ਸੱਭੋ ਰਾਤਾਂ ਸਾਖੀ ਹੋਈਆਂ
ਅੱਖੀਆਂ ਬਹਿ ਬਹਿ ਤਾਰੇ ਚੁੱਗੇ ।
ਅੰਮ੍ਰਿਤਾ ਪ੍ਰੀਤਮ
ਭੁੱਖ ਪਿਆਸ ਲੈ ਜਾਂਦਾ ਏ ਮੇਰੀ, ਦੋ ਪੱਲ ਦਾ ਤੇਰਾ ਨਾਰਾਜ਼ ਹੋਣਾ।
ਖੁੱਲ ਜਾਣਾ ਬੂਹਾ ਇੱਕ ਦਿਨ ਆਸਾਂ ਦਾ
ਆਪੇ ਪਾਊ ਦਾਤਾਂ ਮੁੱਲ ਅਰਦਾਸਾਂ ਦਾ..
ਤੰਗ ਆਇਆ ਲੱਗਦਾ ਏ, ਵਕਤ ਕਿਹਦੇ ਕੋਲ ਨਹੀਂ!
ਮਰਦਾਂ ਦੀ ਜ਼ਿੰਦਗੀ ਸੰਘਰਸ਼ਾਂ ਚੋ ਲੰਘਦੀ
ਭੱਖੜੇ ਚੋਂ ਲੰਘੇ ਨਾ ਕੇ ਫਰਸ਼ਾਂ ਤੋਂ ਲੰਘਦੀ
ਬਾਹਰੋਂ ਚੁਪ ਹਾਂ ਕਬਰਾਂ ਵਾਂਗੂੰ
ਅੰਦਰ ਹਾਲ ਦੁਹਾਈ ਹਾਂ ਮੈਂ
ਤਰਜ਼ਾਂ ਦੀ ਥਾਂ ਧੂੰਆਂ ਨਿਕਲੇ
ਇਕ ਧੁਖਦੀ ਸ਼ਹਿਨਾਈ ਹਾਂ ਮੈਂ
ਸੁਰਜੀਤ ਪਾਤਰ
ਕਿੰਨੇ ਹੋ ਚੁੱਕੇ, ਕਿੰਨੇ ਹੋ ਰਹੇ, ਖੌਰੇ ਹੋਰ ਕਿੰਨੇ ਹੋਣੇ ਬਾਕੀ ਕਹਿਰ ਨੇ..
ਮੇਰੀ ਚੜਦੀ ਜਵਾਨੀ ਤੇ ਚਾਂਵਾਂ ਨੂੰ ਖਾ ਗਏ ਗੇੜੇ ਤੇਰੇ ਸ਼ਹਿਰ ਦੇ..
ਅਗਿਆਤ
ਐਸੀ ਇਬਾਦਤ ਕਰ ਮੁਸਾਫ਼ਿਰ
ਜੋ ਰੱਬ ਸਾਹਮਣੇ ਆਣ ਖ਼ੜੇ
ਅਗਿਆਤ
ਤੂੰ ਚਾਹੇ ਤਾਂ ਯਾਰ ਕਿਨਾਰਾ ਕਰ ਸਕਦਾ ,
ਸਾਡੀ ਫਿਤਰਤ ਹੱਥ ਕਿਸੇ ਦਾ ਛੱਡਦੇ ਨਹੀਂ।
ਅਗਿਆਤ
ਤੂੰ ਸੁਪਨੇ ‘ਚ ਆਕੇ ਮਿਹਣਾ ਕਾਹਦਾ ਮਾਰਿਆ ਵੇ ਸਾਡੀਆਂ ਅੱਖਾਂ ਵਿੱਚੋਂ ਨੀਂਦ ਉੱਡ ਗਈ
ਅਗਿਆਤ
ਜੰਗ ਜੇ ਹੋਂਦ ਲਈ ਹੋਵੇ ਤਾਂ ਜਾਇਜ਼ ਹੈ, ਜੇ ਰਾਜਨੀਤੀ ਲਈ ਹੋ ਰਹੀ ਹੋਵੇ ਫਿਰ ਤਬਾਹੀ ਹੈ।
ਅਗਿਆਤ
ਤੂੰ ਉਸ ਚੀਜ਼ ਤੋਂ ਬੜਾ ਵੱਡਾ ਆਂ, ਜੋ ਤੈਨੂੰ ਚਿੰਤਾ ਵਿੱਚ ਪਾ ਰਹੀ ਹੈ।
ਅਗਿਆਤ
ਆਪਣੀ ਅਸਲ ਕਹਾਣੀ ਉਸ ਸ਼ਖ਼ਸ ਨੂੰ ਸੁਣਾਉ ਜੋ ਪੜੀ ਹੋਈ ਕਿਤਾਬ ਨੂੰ ਸੰਭਾਲ ਕੇ ਰੱਖਦਾ ਹੋਵੇ
ਅਗਿਆਤ
ਧੰਨਵਾਦ ਹੈ..
ਓਹਲਿਆਂ ਦਾ,
ਪਰਦਿਆਂ ਦਾ,
ਭੁਲੇਖਿਆਂ ਦਾ…
ਜਿਨ੍ਹਾਂ ਕਰਕੇ ਪੁੱਗੀ ਜਾਂਦੀਆਂ ਨੇ ਸਾਂਝਾਂ..
ਨਿਭੀ ਜਾਂਦੇ ਨੇ ਰਿਸ਼ਤੇ…
ਚੱਲੀ ਜਾਂਦੀ ਆ ਦੁਨੀਆਂ..
ਅਗਿਆਤ
ਦੁਨਿਆ ਵਾਲੇ ਹਿੰਦੂ ਮੁਸਲਮਾਨ ਠਹਿਰੇ
ਔਰ ਹਮ ਕਾਫ਼ਿਰ ਇਨਸਾਨ !!
ਅਗਿਆਤ
ਮੈਂ ਬੁਰਾ ਹੂੰ,ਮਾਨਤਾ ਹੂੰ
ਲੇਕਿਨ ਮੈਂ ਤੁਮੇ ਭੀ ਜਾਨਤਾ ਹੂੰ
ਅਗਿਆਤ
ਸੱਚ ਤੇ ਝੂਠ ਪਰ੍ਹਾਂ ਪਏ ਰਹਿਣ ਦੇ ਤੂੰ ਸਿਰਫ਼ ਬੋਲ
ਅਗਿਆਤ
ਵੈਸੇ ਦਿਲ ਤੋ ਤਾ ਮੇਰੇ ਨਾਲ ਕਰੇ ਨਾ ਕੋਈ
ਲੋੜ ਪੈਣ ਉਤੇ ਆਪਣਾ ਬਣਾ ਲੈਂਦੇ ਨੇ
ਚੀਮਾ
ਮਹਾਨ ਬਣਨਾ ਚੰਗੀ ਗੱਲ ਹੈ ਪਰ ਕੇਵਲ ਆਪਣੇ ਆਪ ਨੂੰ ਮਹਾਨ ਸਮਝਣਾ ਨੀਵੀ ਸੋਚ ਦਾ ਪ੍ਰਮਾਣ ਹੁੰਦਾ ਹੈ
ਅਗਿਆਤ
ਜ਼ਿੰਦਗੀ ਵਿਚ ਜਿੱਤ ਹਾਸਿਲ ਕਰਨ ਲਈ, ਪਹਿਲਾਂ ਆਪਣੇ ਮਨ ਤੇ ਜਿੱਤ ਹਾਸਿਲ ਕਰਨਾ ਜਰੂਰੀ ਹੈ।
ਅਗਿਆਤ
ਅੱਖਰ ਪਵਿੱਤਰ ਹੁੰਦੇ ਨੇ ਅੱਖਰ ਕੀਮਤੀ ਹੁੰਦੇ ਨੇ
ਡਾ. ਹਰਪਾਲ ਸਿੰਘ ਪੰਨੂ
ਹਨੇਰਾ ਨਾ ਸਮਝੇ ਕਿ ਚਾਨਣ ਡਰ ਗਿਆ ਹੈ,
ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ।
ਅਗਿਆਤ
ਭਰੋਸੇ ਵਿੱਚ “ ਮਾਫ਼ੀ “ ਨਹੀਂ ਹੂੰਦੀ, ਧਿਆਨ ਰੱਖੀਂ ॥
ਅਗਿਆਤ
ਬੇਯਕੀਨੇ ਬੰਦੇ ਨੂੰ ਮਹਿੰਗਾ ਭਰੋਸਾ ਨੀ ਦਿੰਦੇ..
ਸਮਾਂ, ਮੌਤ ਤੇ ਮਰਦ ਦੂਜਾ ਮੌਕਾ ਨੀ ਦਿੰਦੇ..
ਅਗਿਆਤ
ਕੋਈ ਥਾਲੀ ਵਿੱਚ ਧਰ ਕੇ ਤੁਹਾਨੂੰ ਆਜ਼ਾਦੀ ਨਹੀਂ ਦਿੰਦਾ, ਇਹ ਹਿੱਕ ਦੇ ਜ਼ੋਰ ਤੇ ਲੈਣੀ ਪੈਂਦੀ ਹੈ।
ਅਗਿਆਤ
ਠੱਗੀ ਕਰਨ ਲੱਗੇ ਸਭ ਤੋਂ ਪਹਿਲੀ ਠੱਗੀ ਇਨਸਾਨ ਆਪਣੇ ਜ਼ਮੀਰ ਨਾਲ ਕਰਦਾ ਹੈ
ਪ੍ਰਵਿੰਦਰ
ਵਕਤ ਸੱਚ ਝੂਠ ਦਾ ਨਬੇੜਾ ਕਰੇਗਾ।
ਅਗਿਆਤ
ਜੇਕਰ ਲੋਕ ਤੁਹਾਨੂੰ ਛੱਡ ਵੀ ਜਾਣ ਤਾਂ ਤੁਹਾਨੂੰ ਆਪਣੇ ਆਪ ਨੂੰ ਛੱਡਣਾ ਨਹੀਂ ਚਾਹੀਦਾ।
ਅਗਿਆਤ
ਜਿਸ ਦਰਵਾਜੇ ਤੇ ਕਦਰ ਨਾ ਹੋਵੇ….
ਓਹਨੂੰ ਵਾਰ ਵਾਰ ਖੜਕਾਇਆ ਨਹੀ ਕਰਦੇ….
ਅਗਿਆਤ
ਸੰਬੰਧ ਰੂਹ ਨਾਲ ਹੋਵੇ, ਤਾਂ..ਮਨ ਕਦੇ ਨੀ ਭਰਦੇ ਹੁੰਦੇ
ਅਗਿਆਤ
ਲੋਕ ਜ਼ਿੰਦਗੀ ਨੂੰ ਜ਼ਿੰਦਗੀ ਕਹਿੰਦੇ ਆ ਤੇ ਮੈਂ ਤੈਨੂੰ
ਅਗਿਆਤ
ਯਾਰਾਂ ਬਾਜੋਂ ਹੁੰਦਾ ਇੱਕ ਪਲ ਨੀ ਸੀ ਸਰਦਾ
ਤਰਸੇਮ ਜੱਸੜ
ਪਹਿਲੀ ਮਿਲਣੀ ਰੱਖ ਲੇ ਅੱਖਾਂ ਉਤੇ ਹੱਥ
ਅੱਖਾਂ ਤਲ਼ੀਆਂ ਪਾੜ ਕੇ ਲਿਆ ਸੱਜਣ ਨੂੰ ਤੱਕ
ਅਜਮੇਰ ਰੋਡੇ
ਵਫ਼ਾਦਾਰ ਔਰਤ ਰੱਬ ਦੀ ਸ਼ਾਹਕਾਰ ਰਚਨਾ ਹੁੰਦੀ ਹੈ
ਅਗਿਆਤ
ਸਭ ਤੋਂ ਤਾਕਤਵਰ ਔਰਤਾਂ ਉਹ ਲਾਪਤਾ ਔਰਤਾਂ ਨੇ, ਜਿਹੜੀਆਂ ਕਿਸੇ ਦਾ ਘਰ ਵਸਾਉਣ ਲਈ ਖ਼ੁਦ ਮਕਾਨ ਬਣ ਜਾਂਦੀਆਂ ਨੇ..
ਅਗਿਆਤ
ਐਵੇਂ ਦਿਲ ਜਿਹਾ ਛੋਟਾ ਕਰ ਬੈਠ ਜਾਨੇ
ਇਹ ਦਿਨ ਦੋ ਘੜੀਆਂ ਦੇ ਹੁੰਦੇ ਨੇ
ਇਹ ਆਏ ਤੇ ਓਹ ਗਏ
ਉਮਰਾਂ ਦਾ ਸੋਚ ਐਵੇਂ
ਘਾਬਰਿਆ ਨਾ ਕਰ
ਕਿਤਾਬ :ਮਹਿਬੂਬ ਤੋਂ ਕਾਤਲ
ਕਿਰਦਾਰ ਤੋਂ ਸੋਹਣੀਆਂ ਕੁੜੀਆਂ ਨੂੰ, ਮੂੰਹ ਲਿੱਪਨ ਦੀ ਲੋੜ ਨਹੀਂ ਪੈਂਦੀ
ਅਗਿਆਤ
ਘੱਟ ਖਾ ਲੈਣਾ ਪਰ ਖਵਾਬ ਨੀ ਛੱਡਣਾ ਅਗਲੇ ਜਨਮ ਚ ਵੀ ਮੈਂ ਪੰਜਾਬ ਨੀ ਛੱਡਣਾ
ਅਗਿਆਤ
ਕੰਮੀਂ ਪੁੱਛੇ, ਵਿਹਲਾਪਣ ਕੀ ਸ਼ੈਅ ਹੁੰਦੀ
ਸ਼ਾਹ ਨੇ ਟਿੱਚਰ ਕਰੀ, ਪਸੀਨਾ ਕੀ ਹੁੰਦੈ
Dean Warring
ਮੈਨੂੰ, ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ
ਦੱਸ ਤੇ ਤੈਨੂੰ ਦਿਆਂ, ਕਮੀਨਾ ਕੀ ਹੁੰਦੈ
Dean Warring
ਨੈਣੀਂ ਅਟਕੇ ਅੱਥਰੂ ਕੰਠ `ਚ ਅਟਕੇ ਬੋਲ
ਆਪੇ ਵਿਥਿਆ ਜਾਣ ਲੈ ਦੋ ਪਲ ਬਹਿ ਕੇ ਕੋਲ
ਨਵਤੇਜ ਭਾਰਤੀ
ਜਿਹੜੇ ਆਖਣ ਵਿਚ ਪੰਜਾਬੀ, ਵੁਸਅਤ ਨਹੀਂ ਤਹਿਜ਼ੀਬ ਨਹੀਂ..
ਪੜ੍ਹ ਕੇ ਵੇਖਣ ਵਾਰਸ, ਬੁੱਲ੍ਹਾ, ਬਾਹੂ, ਲਾਲ ਪੰਜਾਬੀ ਦਾ ।
ਬਾਬਾ ਨਜਮੀ
ਇਹ ਨੇਰ੍ਹੇ ਦਾ ਜਾਦੂ ਇਕ ਦਿਨ ਟੁੱਟੇਗਾ।
ਮੇਰੇ ਜੁੱਸੇ ਵਿੱਚੋਂ ਸੂਰਜ ਫੁੱਟੇਗਾ।
ਅਗਿਆਤ
ਮੁੜ ਆਇਆ ਕਰ !
ਜੀਆਂ ਬਿਨਾਂ ਘਰ ਉੱਜੜ ਜਾਂਦੇ ਨੇ
ਅਗਿਆਤ
ਨਾਲ ਸੌਣਾ ਨਹੀਂ ਨਾਲ ਹੋਣਾ ਇਸ਼ਕ ਹੁੰਦਾ ਹੈ
ਅਗਿਆਤ
ਸਮਾਂ ਦਿਖਾਈ ਨਹੀ ਦਿੰਦਾ ਪਰ ਬਹੁਤ ਕੁਝ ਦਿਖਾ ਦਿੰਦਾ ਹੈ।
ਅਗਿਆਤ
ਜ਼ੁਬਾਨ ਤੇ ਖ਼ੁਰਾਕ, ਜਿੰਨੀ ਮਿੱਠੀ ਓਨੀ ਮਾੜੀ ਮਾੜੀ
ਅਗਿਆਤ
ਸਫ਼ਰ ਰੋਜ਼ ਦਾ ਹੈ !
ਤੇ ਜਾਣਾ ਕਿਤੇ ਵੀ ਨਹੀ !!
ਅਗਿਆਤ
ਹਿੰਮਤੀ ਲੋਕ ਕਦੇ ਕਿਸੇ ਨੂੰ ਮੁਆਫ਼ ਕਰਨ ਤੋਂ ਨਹੀਂ ਡਰਦੇ
ਨੈਲਸਨ ਮੰਡੇਲਾ
ਜਿਹੜੇ ਸਵਾਲਾਂ ਨੂੰ ਨੀਤੀਵਾਨ ਵੀ ਨਾ ਹੱਲ ਕਰ ਸਕਣ
ਉਹ ਖੂਨ ਖ਼ਰਾਬੇ ਤੇ ਗੋਲੇ ਬਾਰੂਦ ਨਾਲ ਵੀ ਹੱਲ ਨਹੀਂ ਹੁੰਦੇ।
ਲਿਓ ਟਾਲਸਟਾਏ
ਹਰ ਉਹ ਚੀਜ਼ ਜਿਸਨੂੰ ਤੁਸੀਂ ਪਿਆਰ ਕਰਦੇ ਹੋ ਇੱਕ ਦਿਨ ਖੋ ਜਾਵੇਗੀ, ਪਰ ਅੰਤ ਵਿੱਚ ਤੁਹਾਡਾ ਉਹ ਪਿਆਰ ਕਿਸੇ ਨਾ ਕਿਸੇ ਰੂਪ ਵਿੱਚ ਵਾਪਿਸ ਆ ਜਾਵੇਗਾ
ਫਰਾਂਜ਼ ਕਾਫ਼ਕਾ
ਇਹ ਧਰਤ ਬਣੀ ਇਹ ਅਸਮਾਨ ਬਣੇ ਕੁਝ ਨਾ ਕੁਝ ਤਾਂ ਹੋਇਆ ਸੀ,
ਲੱਗਦਾ ਰੱਬ ਨੂੰ ਇਸ਼ਕ ਹੋਇਆ ਸੀ
ਅਗਿਆਤ
ਲਫ਼ਜਾਂ ਦੇ ਵੀ ਜਾਇਕੇ ਹੁੰਦੇ ਪਰੋਸਣ ਤੋਂ ਪਹਿਲਾਂ ਚਖ ਵੀ ਲੈਣਾ ਚਾਹੀਦਾ
ਅਗਿਆਤ
ਜਿਸਮ ਤਾਂ ਦਿਖਾਵਾ..
ਕਿਰਦਾਰ ਤਾਂ ਰੂਹਾਂ ਹੁੰਦੀਆ ਨੇ…
ਅਗਿਆਤ
ਇੱਕ ਔਰਤ ਦਾ ਚਰਿਤਰ ਉਹਦੀ ਜ਼ਿੰਦਗੀ ਵਿੱਚ ਆਉਣ ਵਾਲਾ ਮਰਦ ਕਰਦਾ ਹੈ।
ਅਗਿਆਤ
ਉਨ੍ਹਾਂ ਨੂੰ ਸੰਭਾਲਣਾ ਜਿਨ੍ਹਾਂ ਨੇ ਕਦੇ ਸਾਨੂੰ ਸੰਭਾਲਿਆ ਸੀ
ਅਗਿਆਤ
ਘਾਟੇ ਮਿਲੇ ਜਮਾਨੇ ਤੋ ਪਰ ਦੁੱਗਣੇ ਮਿਲੇ ਤਜਰਬੇ 🖤
ਅਗਿਆਤ
ਜੇ ਕਰਨਾ ਏ ਜੇਰਾ, ਤਾਂ ਪੱਥਰ ਕਰ ਕੇ ਵੇਖ
ਤੂੰ ਜਾ ਰਿਹਾ ਏ ਜੇਕਰ, ਫਿਰ ਨਾ ਪਿੱਛੇ ਵੇਖ ।
ਅਗਿਆਤ
ਅਕਸਰ ਜਦੋਂ ਲੋਕਾਂ ਦੇ ਹੱਥ ਹਕੀਕਤ ਨਹੀਂ ਆਉਂਦੀ ਤਾਂ ਉਹ ਕਲਪਨਾ ਨੂੰ ਸੱਚ ਮੰਨ ਕੇ ਆਪਣਾ ਮਨ ਖੁਸ਼ ਕਰ ਲੈਂਦੇ ਨੇ।
ਅਗਿਆਤ
ਛੱਡ ਦੁਨੀਆਂ ਨੂੰ
ਜਿਵੇਂ ਹਾਂ ਓਦਾਂ ਹੀ ਰਹਿੰਦੇ ਹਾਂ..
ਦੁਨੀਆਂ ਤਾਂ ਚੰਗੇ ਕੰਮ ਚ ਵੀ ਨੁਕਸ ਹੀ ਲੱਭਦੀ ਹੈ..
ਅਗਿਆਤ
ਉਹ ਕੁੜੀਆਂ
ਜਿੰਨਾਂ ਨੂੰ ਕਵਿਤਾ ਵਾਂਗ ਪੜ੍ਹਿਆ ਜਾਣਾ ਚਾਹੀਦਾ
ਆਲੋਚਕਾ ਵੱਸ ਪੈ ਜਾਂਦੀਆਂ ਨੇ ।
ਨਰਿੰਦਰ ਮੰਡੇਰ
ਉਹ ਕੁੜੀਆਂ
ਜਿੰਨਾਂ ਨੂੰ ਕਵਿਤਾ ਵਾਂਗ ਪੜ੍ਹਿਆ ਜਾਣਾ ਚਾਹੀਦਾ
ਆਲੋਚਕਾ ਵੱਸ ਪੈ ਜਾਂਦੀਆਂ ਨੇ ।
ਨਰਿੰਦਰ ਮੰਡੇਰ
ਮੁੱਕੱਦਰ ਉਹ ਬਾਜ਼ ਹੈ ਜੋ ਕਿਸੇ ਪਿੰਜਰੇ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ।
ਅਗਿਆਤ
ਜੱਟ ਪੈਟਰੋਲ, ਜਵਾਨੀ ਅੱਗ..
ਨੀ ਪਾਸੇ ਰਹਿ ਨੇੜੇ ਨਾ ਲੱਗ..
ਅਰਜਨ ਢਿੱਲੋਂ
ਕੰਮ ਭਾਵੇਂ ਮਾੜੇ ਨੇ ਵਿਚਾਰ ਚੰਗੇ ਰੱਖਦੇ,
ਜਿਓਂ ਸਿੱਖ 18ਵੀਂ ਸਦੀ ਦੇ ਕਿਰਦਾਰ ਚੰਗੇ ਰੱਖਦੇ ।
ਵੀਰ ਸੰਧੂ
ਜਿੱਤਣ ਵਾਲਾ ਹੀ ਨਹੀਂ ਕਿੱਥੇ ਕੀ ਹਾਰਨਾ ਇਹ ਜਾਣਨ ਵਾਲਾ ਵੀ ਸਿਕੰਦਰ ਹੁੰਦਾ !
ਅਗਿਆਤ
ਆਕੜ ਨਹੀਂ,
ਮੈਂ ਸੱਚੀਓਂ ਕੱਲ੍ਹਾ ਰਹਿ ਲੈਨਾ
ਅਗਿਆਤ
ਕਿਸੇ ਸਵਾਰਥ ਤੇ ਖੜ੍ਹੇ ਰਿਸ਼ਤੇ ਬਹੁਤੀ ਦੇਰ ਨਹੀਂ ਟਿਕਦੇ ।
ਅਗਿਆਤ
ਛੱਪੜਾਂ ਵਿੱਚ ਸਮੁੰਦਰੀ ਛੱਲਾਂ ਕਿੱਥੇ ਬਣਦੀਆਂ ਨੇ,
ਦੂਜੀ ਵਾਰੀ ਪਹਿਲੀਆਂ ਗੱਲਾਂ ਕਿੱਥੇ ਬਣਦੀਆਂ ਨੇ..
ਡੀਨ ਵੜਿੰਗ
ਬੇਸ਼ੱਕ ਸਬਰ ਕਰਲਾ ਬਾਅਦ ਵਿੱਚ ਸਭ ਸੰਬਲ ਜਾਂਦਾ ਏ,,
ਪਰ ਸਬਰ ਕਰਨ ਤੋਂ ਸਬਰ ਆ ਜਾਣ ਦੇ ਸਫ਼ਰ ਵਿਚ ਬੰਦਾ ਮਰ ਵੀ ਜਾਂਦਾ ਏ,,,,,
ਵਿਸ਼ੂ ਜਾਂਗਰਾ
ਸੁਣ ਨਾ ਸਕੀਏ ਅੱਖਾਂ ਵਿਚਲੇ ਹੰਝੂਆਂ ਦੀ ,
ਕਹਿਣ ਨੂੰ ਦਿਲ ਵਿੱਚ ਲਿਖੀ ਇਬਾਰਤ ਪੜ੍ਹਦੇ ਹਾਂ ।
ਡ. ਜਗਤਾਰ ਸਿੰਘ
ਤੂੰ ਮੰਗ ਕੇ ਤੇ ਵੇਖ ਸੱਚੇ ਦਿਲੋਂ ਜੇ ਤੇਰੀ ਦੁਨੀਆਂ ਨਾ ਬਦਲਤੀ ਫਿਰ ਗੱਲ ਕਰੀਂ
ਉਹ ਆਪੇ ਆਵੇਗਾ ਤੂੰ ਬਸ ਸਿਮਰਿਆ ਕਰ
“ਮਨੁੱਖ ਨੂੰ ਹਰ ਹਾਲਤ ‘ਚ ਸਚ ਨੂੰ ਸਵੀਕਾਰ ਕਰਨ ਦੀ ਹਿੰਮਤ ਰੱਖਣੀ ਚਾਹੀਦੀ ਹੈ।”
ਦੋ ਅਲਫਾਜ ਵਿੱਚ ਲੰਘ ਰਹੀ ਹੈ ਜ਼ਿੰਦਗੀ ਇੱਕ “ਆਸ ”ਤੇ ਦੂਜਾ “ਕਾਸ਼ “
ਕੋਈ ਵੀ ਮੁਕਾਮ ਬਸ ਉਦੋਂ ਤੱਕ ਵੱਡਾ ਲੱਗਦਾ ਹੈ ਜਦ ਤੱਕ ਤੁਸੀਂ ਉਸ ਨੂੰ ਸਰ ਨਹੀਂ ਕਰ ਲੈਂਦੇ।
ਹੋਰਾਂ ਦੇ ਬਦਲਣ ਦਾ ਕੀ ਸ਼ਿਕਵਾ ਕਰਨਾ
ਤੁਸੀਂ ਖੁਦ ਵੀ ਬੀਤੇ ਕੱਲ੍ਹ ਵਰਗੇ ਨਹੀਂ ਰਹੇ
ਗੁਮਨਾਮੀ ਦੀ ਜਿੰਦਗੀ ਇਹ, ਗੁਮਨਾਮੀ ਦਾ ਰਾਸਤਾ
ਇੰਤਜ਼ਾਰ ਵਿੱਚ ਲੰਘਾ ਰਿਹਾ, ਇਹ ਜਾਨ ਤੇਰਾ ਰਾਸਤਾ
ਤੁੰ ਹੀ ਬੇਸਬਰਾ ਹੈ
ਬਾਕੀ ਜੋ ਵੀ ਹੋ ਰਿਹਾ
ਸਹੀ ਸਮੇਂ ਤੇ ਹੋ ਰਿਹਾ
ਮੇਰਾ ਕਿਸੇ ਨਾਲ ਨੀ ਵੈਰ
ਮੈਂ ਕੱਲਾ ਲੇਖਾਂ ਨਾਲ ਲੜਦਾ ਹਾਂ!
ਕੱਲ੍ਹਾ ਸ਼ੇਰ ਨੀ ਚਿਖ਼ਾ ਦੇ ਵਿਚ ਸੜਿਆ
ਸੜ੍ਹ ਗਈ ਨਾਲ ਤਕਦੀਰ ਪੰਜਾਬੀਆਂ ਦੀ
ਜਾ ਦੁਕਾਨ ਤੇ ਚਲਾ ਜਾ, ਤੇ ਮੇਰਾ ਨਾਂ ਲੈਲੀ!!
ਇੱਕ ਜਮਾਨੇ ਚ ” ਪਿਓ” ਦੇ ਇਹ ਸ਼ਬਦ ਵੀ “ਕ੍ਰੈਡਿਟ” ਕਾਰਡ” ਦਾ ਕੰਮ ਕਰਦੇ ਸੀ
ਗੁਲਾਬ ਨੂੰ ਖਿੜਨ ਲਈ ਮਜਬੂਰ ਨਾ ਕਰੋ। ਇਹ ਸੂਰਜ ਦੇ ਚੁੰਮਣ ‘ਤੇ ਹੀ ਖਿੜੇਗਾ।
ਮੌਲਾਨਾ ਰੂਮ
ਆਪਣੇ ਦਰਦ ਵਿੱਚ ਗੁੰਮ ਨਾ ਹੋਵੋ, ਜਾਣ ਲਵੋ ਕਿ ਇੱਕ ਦਿਨ ਤੁਹਾਡਾ ਦਰਦ ਹੀ ਦਵਾ ਬਣੇਗਾ।
ਮੌਲਾਨਾ ਰੂਮ
ਕਿਸੇ ਦਾ ਇਸਕ ਕਿਸੇ ਦਾ ਖਿਆਲ ਸੀ ਮੈਂ
ਲੰਘ ਗਏ ਸਮੇਂ ਚ ਬੜਾ ਕਮਾਲ ਸੀ ਮੈਂ।
ਕਮਲੇ ਪਾਗਲ ਝੱਲੇ ਸਿਧਰੇ ਡਰ ਜਾਂਦੇ ਨੇ ਕਦੇ ਕਦੇ,
ਪੂਰੇ ਹੋਣ ਤੋਂ ਪਹਿਲਾਂ ਸੁਪਨੇ ਮਰ ਜਾਂਦੇ ਨੌ ਕਦੇ ਕਦੇ।
ਜੇ ਕੁੱਤੇ ਕਪਾਹ ਦਾ ਖੇਤ ਟੱਪ ਜਾਣ ਤਾਂ ਉਹ ਰਜਾਈਆਂ ਨੀ
ਭਰਾ ਲੈਂਦੇ
ਮੁਆਫ਼ ਕਰ ਦੇਣਾ, ਸ਼ਿਕਵਿਆਂ ਦਾ ਭਾਰ ਢੋਣ ਤੋਂ ਚੰਗਾ ਹੈ।
ਹੱਸਦਿਆਂ ਚਿਹਰਿਆਂ ਦੇ ਪਿੱਛੇ ਜੰਗਾਂ ਚੱਲਦੀਆਂ ਨੇ, ਇਨਸਾਨ ਨਹੀਂ,ਅੱਜਕਲ ਰੂਹਾਂ ਥੱਕ ਗਈਆਂ ਨੇ।
ਮੰਨਿਆ ਕਿ ਵਕਤ ਸਤਾ ਰਿਹਾ ,,
ਪਰ ਕਿਵੇਂ ਜੀਣਾ ਹੈ
ਇਹ ਵੀ ਤਾਂ ਸਿਖਾ ਰਿਹਾ..!
ਅਗਿਆਤ
ਚੁੱਪ ਰਹੋ ਜਾਂ ਫਿਰ ਅਜਿਹੇ ਸ਼ਬਦ ਬੋਲੋ ਜੋ ਚੁੱਪ ਤੋਂ ਕੀਮਤੀ ਹੋਣ।
ਅਗਿਆਤ
ਛੱਡ ਦਈਏ ਨਾਮ ਪਿੱਛੇ ਸਿੰਘ ਲਿਖਣਾ ਜੇ ਅਸੀ ਏਦਾ ਦੇ ਈ ਭੇਸ ਰੱਖਣੇ
ਪੁੱਤ ਦਾ ਜੁਝਾਰ ਸਿੰਘ ਨਾਓ ਰੱਖਕੇ ਮਾ ਕਹਿੰਦੀ ਸਿਰ ਤੇ ਨੀ ਕੇਸ ਰੱਖਣੇ
ਰੂਬੀ ਚੱਠਾ
ਡਰ ਕੇ ਲਏ ਗਏ ਫੈਸਲੇ ਤਾਕਤ ਨਹੀਂ ਦੇ ਸਕਦੇ।
ਅਗਿਆਤ
ਹੁਣ ਹੌਲੀ ਹੌਲੀ ਸਭ ਹਾਸਿਲ ਹੋਊਗਾ ਦੋਸਤ,
ਕਿਉਂਕਿ ਇਸ ਵਾਰ ਭਰੋਸਾ ਖੁਦ ਤੇ ਆ..
ਲੋਕਾਂ ਤੇ ਨਹੀਂ..!!
ਅਗਿਆਤ
ਪਹਿਲਾ ਪੜਾਅ ਸਖ਼ਤ ਮਿਹਨਤ ਦਾ ਹੁੰਦਾ ਹੈ ਜਿੱਥੇ ਤੁਹਾਨੂੰ ਬਿਨਾਂ ਨਤੀਜੇ ਤੋਂ ਲਗਾਤਾਰ ਕੰਮ ਕਰਨਾ ਪੈਂਦਾ ਹੈ।
ਅਗਿਆਤ
ਵਕਤ ਤੇ ਸਮਝੀ ਗੱਲ ਤਜਰਬਾ ਬਣ ਜਾਂਦੀ ਹੈ, ਵਕਤ ਲੰਘੇ ਤੋਂ ਸਮਝੀ ਤਾਂ ਅਫਸੋਸ ।
ਅਗਿਆਤ
ਨਾ ਜਾ ਮੇਰੀਆ ਗੱਲਾਂ ਤੇ, ਔਗੁਣ ਮੇਰੇ ਚ”ਵੀ ਬਹੁਤ ਨੇ
ਅਗਿਆਤ
ਲਾਲਚ ਇੱਕ ਖੋਖਲਾ ਮਹਿਲ ਹੈ, ਜੋ ਇੱਕ ਦਿਨ ਆਪਣੇ ਉਪਰ ਹੀ ਆ ਡਿੱਗਦਾ ਹੈ।
ਅਗਿਆਤ
ਜੋ ਦਿਓਗੇ ਓਹ ਵਾਪਸ ਆਵੇਗਾ ਹੀ ਆਵੇਗਾ ਚਾਹੇ ਉਹ ਇੱਜ਼ਤ ਹੋਵੇ ਜਾਂ ਫਿਰ ਧੋਖਾ
ਅਗਿਆਤ
ਲਾਚਾਰੀ ਉਹ ਜੰਜੀਰ ਹੈ ਜੋ ਵੱਡੇ ਵੱਡੇ ਮੱਲ ਮੂਧੇ ਮੂੰਹ ਸੁੱਟ ਲੈਂਦੀ ਹੈ।
ਅਗਿਆਤ
ਕੋਈ ਦਰ ਤੇ ਫ਼ਕੀਰ ਆਇਆ ਭੁੱਖਾ ਮੁੜ੍ਹਜੇ,
ਸਾਡੇ ਪਿੰਡ ਪਾਪ ਮੰਨਦੇ..
ਵੈਰੀ ਚੜ੍ਹ ਕੇ ਆਵੇ ਤੇ ਫਿਰ ਸੁੱਕਾ ਮੁੜ੍ਹਜੇ,
ਸਾਡੇ ਪਿੰਡ ਪਾਪ ਮੰਨਦੇ..
ਵੀਰ ਸੰਧੂ
ਫੈਨ ਇੱਕੋ ਨਾਰ ਦਾ ਮੈਂ , 10 ਵਾਰੀ ਵਾਰਦਾ ਮੈਂ,
ਉਹਦੇ ਉੱਤੇ 100-100 ਦਿਆਂ ਗੱਠੀਆਂ।
ਕਰਨ ਔਜਲਾ
ਕਰਜ਼ੇ ਤੋਂ ਕਿਤੇ ਜ਼ਿਆਦਾ ਔਖਾ ਏ ਚੁਕਾਉਣਾ ਹੁੰਦਾ,
ਏਸੇ ਲਈ ਕਿਸੇ ਦਾ ਅਹਿਸਾਨ ਨਹੀਓਂ ਲਈਦਾ..
ਵੀਰ ਸੰਧੂ
ਸੋਨੇ ਦੀਆਂ ਡਲੀਆਂ ਨੇ, ਚੰਦਨ ਵਿੱਚ ਰਲੀਆਂ ਨੇ ਕਾਬੁਲ ਦੀਆਂ ਨੀਹਾਂ ਨੇ, ਮੇਰੇ ਪਿੰਡ ਦੀਆਂ ਧੀਆਂ ਨੇ।
ਜੰਗ ਢਿੱਲੋਂ
ਬਾਪੂ ਜਿੰਨਾ ਕਰਾਂ ਸਤਿਕਾਰ ਵੱਡੇ ਭਾਈ ਦਾ,
ਇੱਕ ਵਾਰੀ ਮਿਲ ਕੇ ਕੋਈ ਜਾਨ ਨੀ ਬਣਾਈਦਾ।
ਖ਼ਾਨ ਭੈਣੀ
ਪੈਸਾ ਜਰੂਰੀ ਹੈ ਪਰ ਇੱਜਤ ਤੋਂ ਵਧੇਰੇ ਨਹੀਂ..
@anmullevichaar
ਉਹ ਕੀ ਚੰਗਾ ਕਰੇਗਾ ਜਿਸਨੇ ਕਤਲ ਕੀਤਾ ਹੈ ਜਾਂ ਉਸ ਨਾਲ ਕੀ ਚੰਗਾ ਹੋਵੇ ਗਾ ਜਿਸ ਦਾ ਕਤਲ ਹੋਇਆ ਹੈ..।
ਸਭ ਕੁਛ ਤਾਂ ਚੰਗੇ ਲਈ ਨੀ ਹੁੰਦਾ ਹਨਾ..?
ਅਗਿਆਤ
ਹਰ ਸ਼ਹਿ ਅੰਦਰ ਖੂਬਸੂਰਤੀ ਹੈ ਬੱਸ ਤੁਹਾਨੂੰ ਦੇਖਣਾ ਆਉਂਦਾ ਹੋਵੇ..
@anmullevichaar
ਸੰਭਲ ਕੇ ਏਥੇ ਹਰ ਕੋਈ ਮਿੱਤਰ ਨਹੀਂ ਹੈ ।
@anmullevichaar
ਅੱਧ ਚ ਜੱਟਾਂ ਨੇ ਕਦੇ ਵੈਰ ਛੱਡੇ ਨਾ
ਦੇਖੀ ਐ ਗਰੀਬੀ ਤਾਂਹੀ ਪੈਰ ਛੱਡੇ ਨਾ ।
ਖ਼ਾਨ ਭੈਣੀ
ਤੁਹਾਡੇ ਨਾਲ ਜਾਂ ਤੁਸੀਂ ਖੁਦ ਹੋ ਜਾਂ ਤੁਹਾਡਾ ਖੁਦਾ..
@anmullevichaar
ਗਲਤੀਆਂ ਨੂੰ ਦੁਹਰਾਉਣਾ ਆਪਣੇ ਆਪ ਨਾਲ ਬੇਵਫ਼ਾਈ ਹੈ..
@anmullevichaar
ਸਾਡਾ ਚਾਚਾ ਵੀ ਫ੍ਰੈਂਡ ਆ ਤੇ ਕੰਮ ਕਰ ਐਂਡ ਆ ।
ਖ਼ਾਨ ਭੈਣੀ
ਸੱਚ ਦਾ ਰਾਹ ਪੱਥਰਾਂ ਨਾਲ ਭਰਿਆ ਹੋਇਆ ਹੈ ਕੀ ਤੁਸੀਂ ਪੱਥਰ ਚੁਣਨ ਲਈ ਤਿਆਰ ਹੋ ??
@anmullevichaar
ਸ਼ਾਨਦਾਰ ਮੌਤ ਮਰਨਾ, ਨਮੋਸ਼ੀ ਭਰੇ ਜੀਵਨ ਤੋਂ ਕੀਤੇ ਚੰਗਾ ਹੈ..
@anmullevichaar
ਔਕਾਤਾਂ ਮਿਣਦੇ ਨੇ ਸਾਡੀਆਂ,
ਜਿੰਨਾ ਦਾ ਆਪਣਾ ਕੋਈ ਸਟੈਂਡ ਨੀ..
ਅਗਿਆਤ
ਬੇਹੱਦ ਕੀਤਾ ਸੀ ਕਿਸੇ ਦਾ,
ਹੱਦ ਚ ਰਹਿਣਾ ਸਿੱਖ ਗਿਆ ਮੈਂ..
ਅਗਿਆਤ
ਹਰ ਗੱਲ ਸੱਚ ਨਹੀਂ ਹੁੰਦੀ ,
ਹਰ ਸੱਚ ਦਸਿਆ ਨਹੀਂ ਜਾਂਦਾ ,,
ਰਣਦੀਪ ਸਿੰਘ
ਮੇਰੀ ਵਿਆਖਿਆ ਤੂੰ ਆਪਣੇ
ਮੁਤਾਬਿਕ ਕਰ ਰਿਹਾਂ ,
ਤੈਨੂੰ ਨੀ ਲਗਦਾ ?
ਕਿ…
ਮੇਰੇ ਅਰਥ ਕੁਝ ਹੋਰ ਨੇ ।
ਦੀਪ ਕੱਕੜ
ਕਤਲ ਨਹੀਂ ਤਾਂ ਇਰਾਦਾ ਕਤਲ ਤਾਂ ਸੀ ,
ਸਜ਼ਾ ਨਹੀਂ ਤਾਂ ,
ਸ਼ਰਮਿੰਦਗੀ ਤਾਂ ਮਹਿਸੂਸ ਕਰ ।
ਦੀਪ ਕੱਕੜ
ਜੁੜਦੇ ਦਾ ਪਤਾ ਨਾ ਹੁੰਦਾ ,
ਟੁੱਟ ਕੇ ਜੇ ਚੂਰ ਨਾ ਹੁੰਦਾ ,
ਖ਼ੁਦ ਨੂੰ ਦੱਸ ਕਿੱਦਾਂ ਮਿਲਦਾ ?
ਖ਼ੁਦ ਤੋਂ ਜੇ ਦੂਰ ਨਾ ਹੁੰਦਾ ।
ਦੀਪ ਕੱਕੜ
ਬੁੱਲ੍ਹਿਆ ਆਸ਼ਿਕ ਹੋਇਓਂ ਰੱਬ ਦਾ , ਮਲਾਮਤ ਹੋਈ ਲਾਖ ,
ਲੋਕ ‘ਕਾਫ਼ਰ ਕਾਫ਼ਰ’ ਆਖਦੇ , ਤੂੰ ‘ਆਹੋ ਆਹੋ’ ਆਖ ।
ਬੁੱਲ੍ਹੇ ਸ਼ਾਹ
ਮਸਲੇ ਉਲਝਦੇ ਨੇ ਜਿਓਂ ਜਿਓਂ
ਉਹ ਤਿਓਂ ਤਿਓਂ ਮੁਸਕੁਰਾਉਂਦੀ
ਸਿਆਸਤ ਮਸਲਿਆਂ ਦੇ ਸਿਰ
ਤੇ ਹੈ ਸੱਤਾ ਚ ਆਉਂਦੀ ਹੈ ।
ਹਰਦਿਆਲ ਸਾਗਰ
ਕੁਝ ਉਲਝਣਾਂ ਦੇ ਹੱਲ ਵਕਤ ਤੇ ਛੱਡ ਦੇਣੇ ਚਾਹੀਦੇ ਨੇ,
ਬੇਸ਼ਕ ਜਵਾਬ ਦੇਰੀ ਨਾਲ ਮਿਲਣਗੇ ਪਰ ਬੇਹਤਰੀਨ ਮਿਲਣਗੇ ।
ਅਗਿਆਤ
ਇੱਕੋ ਜਿਹੀਆਂ ਪੁਸਤਕਾਂ ਪੜਨ ਵਾਲਿਆਂ ਵਿਚਕਾਰ ਜਿੰਨੀ ਜਲਦੀ ਗੂੜ੍ਹੀ ਮਿੱਤਰਤਾ ਹੁੰਦੀ ਹੈ , ਓਨੀ ਕਿਸੇ ਹੋਰ ਢੰਗ ਨਾਲ ਸੰਭਵ ਨਹੀਂ ।
ਇਰਵਿੰਗ ਸਟੋਨ
ਸ਼ਬਦ ਓਥੇ ਕੀ ਕਰਨ ਗੇ ਜਿਥੇ ਸੁਨਣ ਵਾਲੇ ਬੋਲੇ ਹੋਣ ਦਾ ਨਾਟਕ ਕਰ ਰਹੇ ਹੋਣ ।
ਗਗਨ ਘੁੰਮਣ
ਉਹ ਮੇਰੀ ਰੱਤ ਤੇ ਪਲਿਆ ਸੀ, ਇੱਕ ਦਿਨ ਬਹੁਤ ਪਿਆਸਾ ਸੀ
ਕਿ ਬਣ ਕੇ ਤੀਰ ਮੇਰੇ ਕਾਲਜੇ ਵਿੱਚ ਖੁੱਭ ਗਿਆ ਆਖਰ ।
ਸੁਖਵਿੰਦਰ ਅੰਮ੍ਰਿਤ
ਉਹਨਾਂ ਨੂੰ ਸਮਝਾਉਣਾ ਸੰਭਵ ਨਹੀਂ ਹੁੰਦਾ
ਫ਼ਰਾਂਜ਼ ਕਾਫ਼ਕਾ
ਚੇਤਾ ਤੇਰਾ ਆਉਂਦਾ ਰਹਿੰਦਾ ਪਰ ਪਹਿਲਾਂ ਜਿਹੀ ਚੀਸ ਨਹੀਂ ਹੈ ।
ਦੇਬੀ ਮਖ਼ਸੂਸਪੁਰੀ
ਸੱਚ ਆਖਾਂ,
ਤਾਂ ਕੁਛ ਨੀ ਹੋਰ,
ਇਸ਼ਕ ਤਾਂ ਪੰਗਾ ਏ..
ਤੇ ਕੁਝ ਸਵਾਲ,
ਜੇ ਦਿਲ ਚ ਈ ਰਹਿਣ,
ਤਾਂ ਚੰਗਾ ਏ..।
ਦੱਸ ਇੱਕ ਤਰਫਾ ਦਰਦ ਹੰਢਾਉਣਾ,
ਕਿਹੜਾ ਸੌਖਾ ਏ??
ਨਹੀਂ ਨਹੀਂ,
ਮੇਰੇ ਵੱਸ ਦਾ ਨਹੀਂ,
ਇਸ਼ਕ ਤਾਂ ਔਖਾ ਏ..।
ਪ੍ਰੀਤ ਸ਼ਾਇਰ
ਬੁਰਾ ਬੰਦਾ ਓਦੋਂ ਹੋਰ ਵੀ ਬੁਰਾ ਹੋ ਜਾਂਦਾ ਹੈ ਜਦੋਂ ਉਹ ਚੰਗੇ ਹੋਣ ਦਾ ਦਿਖਾਵਾ ਕਰਦਾ ਹੈ ।
ਫਰਾਂਸਿਸ ਬੇਕਨ
ਮੈਂ ਨਹੀਂ ਕਹਿੰਦਾ, ਕਿ ਉਹ ਮੇਰੀ ਲਿਹਾਜ਼ ਕਰੇ..
ਮੈਂ ਨਹੀਂ ਚਾਹੁੰਦਾ, ਗ਼ੈਰ ਕੋਈ ਉਹਦੇ ਦਿਲ ਤੇ ਰਾਜ ਕਰੇ..
ਗੱਲ ਕਰਨੀ ਏ ਜਾਂ ਨਹੀਂ ਕਰਨੀ ਤਾਂ ਮਰਜੀ ਏ..
ਪਰ ਮੈਂ ਨਹੀਂ ਚਾਹੁੰਦਾ, ਉਹ ਮੈਨੂੰ ਹੁਣ ਨਜ਼ਰਅੰਦਾਜ਼ ਕਰੇ..
ਪ੍ਰੀਤ ਸ਼ਾਇਰ
ਸ਼ਿਕਵਾ ਕਰਨ ਮੁਕੱਦਰਾਂ ਦਾ,
ਉੱਗਣ ਵਾਲੇ ਉੱਗ ਪੈਂਦੇ ਨੇ
ਸੀਨਾ ਪਾੜ ਕੇ ਪੱਥਰਾਂ ਦਾ ।
ਬਾਬਾ ਨਜ਼ਮੀ
ਤੈਨੂੰ ਪਾ ਕੇ ਜੋ ਵੀ ਖੋਵੇ,
ਓਸ ਬੰਦੇ ਤੇ ਲਾਹਨਤ ਹੋਵੇ..
ਸਿਮਰ ਗੋਜ਼ਰਾ
ਜਾਗਣ ਵੇਲੇ ਜਿਹੜੇ ਜਾ ਕੇ ਸੁੱਤੇ ਨੇ,
ਲੇਖਾਂ ਉੱਤੇ ਮਿੱਟੀ ਪਾ ਕੇ ਸੁੱਤੇ ਨੇ ।
ਬਾਬਾ ਨਜ਼ਮੀ
ਇਹ ਮਰ ਮਰ ਕੇ ਜਿਉਣਾ ਛੱਡ, ਬਗ਼ਾਵਤ ਕਰ ਤੇ ਟੱਕਰ ਲੈ
ਤੇਰੇ ਹਿੱਸੇ ਦੀ ਦੁਨੀਆਂ ‘ਤੇ ਕਿਸੇ ਦਾ ਰਾਜ ਕਿਉਂ ਹੋਵੇ
ਸੁਖਵਿੰਦਰ ਅੰਮ੍ਰਿਤ
ਤੇਰੇ ਬਾਬਤ ਮੇਰੇ ਬਾਬਤ,
ਲਿਖ ਕੇ ਜੇ ਨਾ ਕਰਿਆ ਸਾਬਤ,
ਫਿਰ ਦੱਸ ਕਿਸ ਕੰਮ ਦਾ ਸ਼ਾਇਰ ਮੈਂ ..
ਪ੍ਰੀਤ ਸ਼ਾਇਰ
ਤੁਹਾਡੀ ਸਹਿਮਤੀ ਤੋਂ ਬਿਨਾਂ ਕੋਈ ਵੀ ਤੁਹਾਨੂੰ ਨੀਵਾਂ ਮਹਿਸੂਸ ਨਹੀਂ ਕਰਾ ਸਕਦਾ ।
ਏਲੀਨੋਰ ਰੂਜ਼ਵੈਲਟ
ਕੋਈ ਆਵੇ , ਰੁਲਾਵੇ , ਰੋ ਨਹੀਂ ਹੁੰਦਾ , ਮੈਂ ਰੋਣਾ ਹੈ ,
ਹੈ ਜੰਮੀ ਪੀੜ , ਕਾਈ ਜੰਮ ਗਈ ਪਾਣੀਆਂ ਅੰਦਰ |
ਕਰਨਜੀਤ
ਸਾਡੇ ਨਾਂ ਤੋਂ ਛਿੜਦੀ ਕਈਆਂ ਨੂੰ ਘਬਰਾਹਟ ਨੀ..
ਡਾਟ ਦੇਖੀ ਪੈਂਦਾ ਹਾਲੇ ਤਾਂ ਸ਼ੁਰੂਆਤ ਨੀ..
ਵੀਰ ਸੰਧੂ
ਕੰਮ ਭਾਵੇਂ ਮਾੜੇ ਨੇ ਵਿਚਾਰ ਚੰਗੇ ਰੱਖਦੇ,
ਜਿਓਂ ਸਿੱਖ 18ਵੀਂ ਸਦੀ ਦੇ ਕਿਰਦਾਰ ਚੰਗੇ ਰੱਖਦੇ ।
ਵੀਰ ਸੰਧੂ
ਮੈਂ ਭਰੋਸਾ ਕਰ ਲਿਆ ਹਰ ਬਾਰ ਤੇਰੇ ਸ਼ਹਿਰ ਦਾ,
ਹਰ ਬਾਰ ਝੂਠਾ ਨਿਕਲਿਆ ਇਕਰਾਰ ਤੇਰੇ ਸ਼ਹਿਰ ਦਾ ।
ਸ਼ਿਵ ਕੁਮਾਰ
ਇਸ਼ਕ ਦੀ ਬਾਜ਼ੀ ਜਿੱਤਣ ਨਾਲੋਂ,
ਹਰ ਜਾਈਏ ਤਾਂ ਚੰਗਾ ਏ ..
ਭੱਜਣ ਨਾਲੋਂ ਵਿੱਚ ਮੈਦਾਨੇ,
ਮਰ ਜਾਈਏ ਤਾਂ ਚੰਗਾ ਏ..
ਬਾਬਾ ਨਜ਼ਮੀ
ਹਰ ਚੀਜ਼ ਕਿਸੇ ਦਿਮਾਗ਼ ਦੀ ਉਪਜ ਨੀ ਹੋ ਸਕਦੀ,
ਤੂੰ ਜੋ ਜੋ ਲਿਖਦਾ ਹੈ ਉਸ ਚੋਂ ਕੁਝ ਤਾਂ ਘਟਦਾ ਹੋਵੇਗਾ..
ਪ੍ਰੀਤ
ਮਿਰਜ਼ੇ ਨੂੰ ਮਾਰਨ ਲਈ ਸਾਹਿਬਾ,
ਜਾਂ, ਰਾਂਝੇ ਨੂੰ ਯੋਗੀ ਬਣਨ ਲਈ,
ਕੋਈ ਹੀਰ ਇਜਾਜ਼ਤ ਨਹੀਂ ਦਿੰਦੀ..!
ਤੇਰੀ ਹਰ ਗਲਤੀ ਨੂੰ ਮੁਆਫ਼ੀ ਏ,
ਪਰ, ਦਿਲਾ ਇਹ ਬੇਵਫਾਈ,
ਹਾਏ ਕੀ ਕਰੀਏ,
ਸਾਡੀ, ਜ਼ਮੀਰ ਇਜਾਜ਼ਤ ਨਹੀਂ ਦਿੰਦੀ..
ਪ੍ਰੀਤ ਸ਼ਾਇਰ
ਵਫ਼ਾਦਾਰੀ ਬੇਸ਼ਕੀਮਤੀ ਰਤਨ ਹੈ, ਹਰ ਕਿਸੇ ਕੋਲ ਨਹੀਂ ਹੁੰਦਾ।
ਅਗਿਆਤ
ਸਾਡੇ ਕੋਲ ਅਸਲਾ ਤੇਰੇ ਕੋਲ ਨਖਰੇ..
ਨੀ ਤੂੰ ਆਂ ਅੱਲੜ੍ਹ ਤੇ ਚੋਬਰ ਅੱਥਰੇ..।
ਅਰਜਨ ਢਿੱਲੋਂ
Punjabi Shayari, Status & Poetry: Feel the Words That Speak to the Soul
What is Punjabi Shayari?
Punjabi Shayari is not just poetry—it’s a deep emotional experience. Rooted in love, heartbreak, joy, and cultural pride, Punjabi Shayari captures life’s highs and lows with unmatched depth and rhythm. Whether you’re expressing heartfelt love or silent pain, Shayari in Punjabi adds soul to your emotions.
Punjabi Status: Express Yourself Every Day
In today’s fast-paced digital world, your mood changes often—and your social media should reflect that. With a Punjabi Status, you can express exactly how you feel in seconds. Whether it’s for WhatsApp, Instagram, or Facebook, our curated Punjabi statuses help you share your thoughts with style and emotion.
✨ Trending Categories:
Punjabi Sad Status – For silent heartbreak
Punjabi Attitude Status – Bold and confident expressions
Punjabi Love Status – Pure emotions for your special someone
Punjabi Two-Line Shayari: Short, Sweet & Powerful
Less is more—and nothing proves that better than Punjabi Two-Line Shayari. Perfect for captions or reels, these short lines pack a big emotional punch. Whether romantic, motivational, or thoughtful, our two-liners deliver instant impact.
🔥 Popular Searches:
Best Punjabi 2 Line Shayari
Short Punjabi Shayari for Status
Two-Line Punjabi Poetry for Captions
Punjabi Quotes: Words of Wisdom That Last Forever
Looking for something meaningful? Punjabi Quotes offer timeless wisdom from legendary Punjabi thinkers and poets. From spiritual reflections to motivational lines, these quotes stay with you for life.
💡 Includes:
Guru-inspired quotes
Life quotes in Punjabi
Love and heartbreak sayings
Quotes for Instagram bios
Why Punjabi Shayari & Status Are So Popular?
❤️ Emotional Impact: Every line carries deep feelings that connect with everyone.
🌾 Cultural Pride: Reflects the spirit, strength, and traditions of Punjab.
📱 Social Media Ready: Perfectly sized for Instagram captions, WhatsApp updates, and Facebook posts.
🌍 Global Appeal: Loved by Punjabi speakers in Canada, USA, UK, Australia, and India.
💻 PanjabiShayari.com
A one-stop destination for poetry lovers. Explore daily updates of Punjabi Shayari, Punjabi Status, Two-Liners, and emotional quotes.
📱 Social Media Channels
Follow top Punjabi Shayari pages on Instagram, Facebook, and YouTube Shorts for trending content.
📚 Legendary Punjabi Poetry
Dive into timeless verses by Shiv Kumar Batalvi, Amrita Pritam, Waris Shah, and more.
Punjabi Sad Shayari – Deep, emotional, and touching
Punjabi Attitude Shayari – Bold and expressive
Punjabi Romantic Shayari – Feelings from the heart
Punjabi Motivational Shayari – Inspire yourself and others
Punjabi Friendship Status – True bond in beautiful words
Whether you’re posting a powerful Punjabi status, reading soulful Shayari, or looking for inspiration in a quote—Punjabi poetry has something for every heart. It’s more than just words; it’s emotion, tradition, and expression rolled into rhythm.
✅ Visit PanjabiShayari.com daily for new updates.
✅ Copy, share, and post on your favorite social platforms.
✅ Bookmark us to always stay in touch with heartfelt words.
Best Punjabi Shayari for Instagram
Heart touching Punjabi Status
Sad Shayari in Punjabi 2 lines
Punjabi Attitude Shayari for Boys/Girls
Latest Punjabi Poetry 2025
Punjabi Status for WhatsApp/Facebook