ਜਦ ਉਹ ਮੈਨੂੰ ਤੱਕਦਾ ਏ
ਕਸਮੇਂ ਸਾਹਵਾਂ ਡੱਕਦਾ ਏ
ਝੂਠਾ ! ਸੱਚਾ ਹੋਵਣ ਦੇ ਲਈ
ਮੇਰੀਆਂ ਕਸਮਾਂ ਚੱਕਦਾ ਏ
ਜਗ ‘ਤੇ ਜਿੰਨਾ ਰੌਲਾ ਏ
ਰੌਲਾ ਸਾਰਾ ਨੱਕ ਦਾ ਏ
ਅਚਨਚੇਤ ਨਾ ਆਇਆ ਕਰ
ਬੰਦਾ ਮਰ ਵੀ ਸਕਦਾ ਏ
ਪਿਆਰ ਤੇ ਓਹਨੂੰ ਹੈ “ਬੁਸ਼ਰਾ”
ਬਸ ਉਹ ਕਹਿਣ ਤੋਂ ਝਕਦਾ ਏ
ਜਦ ਉਹ ਮੈਨੂੰ ਤੱਕਦਾ ਏ
ਕਸਮੇਂ ਸਾਹਵਾਂ ਡੱਕਦਾ ਏ
ਝੂਠਾ ! ਸੱਚਾ ਹੋਵਣ ਦੇ ਲਈ
ਮੇਰੀਆਂ ਕਸਮਾਂ ਚੱਕਦਾ ਏ
ਜਗ ‘ਤੇ ਜਿੰਨਾ ਰੌਲਾ ਏ
ਰੌਲਾ ਸਾਰਾ ਨੱਕ ਦਾ ਏ
ਅਚਨਚੇਤ ਨਾ ਆਇਆ ਕਰ
ਬੰਦਾ ਮਰ ਵੀ ਸਕਦਾ ਏ
ਪਿਆਰ ਤੇ ਓਹਨੂੰ ਹੈ “ਬੁਸ਼ਰਾ”
ਬਸ ਉਹ ਕਹਿਣ ਤੋਂ ਝਕਦਾ ਏ