ਇਹ ਕੋਈ ਕਵਿਤਾ ਨਹੀਂ

ਇਹ ਕੋਈ ਕਵਿਤਾ ਨਹੀਂ

ਸੱਚ ਕਹਾਂ,
ਦਿਲ ਚਾਹੁੰਦਾ ਹੈ,
ਕਿ ਤੂੰ ਪੁੱਛੇ ਕਿ ਦੱਸ ਪ੍ਰੀਤ,
ਤੂੰ ਉਦਾਸ ਕਿਉਂ ਏਂ??
ਕੀ ਕੋਈ ਗੱਲ ਐ?? ਜੋ ਤੈਨੂੰ ਖਾਂਦੀ ਪਈ..
ਕੋਈ ਫ਼ਿਕਰ,
ਕੋਈ ਪ੍ਰੇਸ਼ਾਨੀ,
ਕੋਈ ਚਿੰਤਾ,
ਜੋ ਤੇਰੇ ਜ਼ਹਿਨ ਚੋਂ ਜਾਂਦੀ ਨਹੀਂ..!
ਆਖਰ…
ਇਸ ਚੁੱਪ ਦਾ ਕੋਈ ਕਾਰਨ ਤਾਂ ਹੋਵੇਗਾ..
ਕੋਈ ਚਾਰ ਗਿਆ, ਜਾਂ ਸੁਪਨੇ ਤੋੜੇ,
ਕੀਹਨੇ ਮਾਰੇ ਕਿੰਨੇ ਰੋੜੇ,
ਪੁੱਛੇਂਗਾ.. ਤਾਂ ਰੋਵੇਂਗਾ..
ਇਹ ਜੋ ਮੈਂ ਮਹਿਸੂਸ ਕਰਦਾ ਹਾਂ,
ਇਹ ਜੋ ਇੱਕ ਖਿੱਚ ਹੈ ਮੈਨੂੰ,
ਕਿ ਇਹਦੀ ਵਜ੍ਹਾ ਆਖਰ ਤੂੰ ਹੀ ਤਾਂ ਹੈ..
ਪਰ ਤੂੰ ਪੁੱਛਦੀ ਨਹੀਂ..
ਮੈਂ ਤੈਨੂੰ…
ਕੁਛ ਇਸ ਤਰਾਂ ਪਸੰਦ ਕਰਦਾ ਹਾਂ,
ਕਿ ਮੈਨੂੰ ਤੇਰੇ ਤੋਂ ਕੋਈ ਮਤਲਬ ਨਹੀਂ,
ਕੋਈ ਪਿਆਸ ਨਹੀਂ,
ਜਾਂ ਸਰੀਰ ਤੇਰੇ ਦੀ ਤਲਬ ਨਹੀਂ,
ਪਰ ਮੈਨੂੰ ਤੇਰੇ ਤੋ ਨਜ਼ਰਅੰਦਾਜ ਹੋ ਦਰਦ ਹੁੰਦਾ ਏ..
ਮੈਂ ਅੱਜ ਤੋਂ ਬਾਅਦ ਕਦੇ ਵੀ…
ਤੈਨੂੰ ਇਹ ਮਹਿਸੂਸ ਨਹੀਂ ਕਰਾਉਣਾ ਚਾਹੁੰਦਾ..
ਕਿ ਮੈਨੂੰ ਤੇਰੇ ਨਾਲ ਮੁਹੱਬਤ ਏ..
ਮੈਂ ਆਪਣੀ ਇੱਕ ਤਰਫ਼ਾ ਮੁਹੱਬਤ ਦਾ,
ਹੋਰ ਰੌਲਾ ਨਹੀਂ ਪਾਉਣਾ ਚਾਹੁੰਦਾ..
ਕਿ ਬਿਨਾ ਤੇਰੀ ਇਜਾਜ਼ਤ ਦੇ,
ਮੈਂ ਤੇਰੇ ਕੋਲ ਨਹੀਂ ਆਉਣਾ ਚਾਹੁੰਦਾ..
ਕਿ ਮੈਂ ਮੰਨਦਾ ਹਾਂ ਕਿ,
ਮੇਰੇ ਦਿਲ ਅੰਦਰ ਤੇਰੇ ਲਈ ਜਜ਼ਬਾਤ ਨੇ..
ਮੈਨੂੰ ਵਾਰ ਵਾਰ,
ਇਹ ਸਭ ਕਰਨਾ ਪਸੰਦ ਨਹੀਂ..
ਪਰ ਨੀਂਦ ਮੇਰੀ ਤੇ ਖੁਆਬ ਤੇਰੇ,
ਏਨਾ ਵਿੱਚ, ਕੋਈ ਕੰਧ ਨਹੀਂ..
ਜਿਓਂ ਮਕੜੀ ਤੇ ਸ਼ਿਕਾਰੀ ਦਾ,
ਸ਼ਿਕਾਰ ਤੇ ਹੁੰਦੈ,
ਤੇਰੇ ਨੈਣਾਂ ਦਾ,
ਮੇਰੇ ਉੱਤੇ ਜਾਲ ਰਿਹਾ ਏ,
ਮੈਂ ਡਰਦਾ ਹਾਂ,
ਤੂੰ ਸੋਚੇਂਗੀ,
ਕਿ ਪ੍ਰੀਤ,
ਅਟੈਂਨਸ਼ਨ ਭਾਲ ਰਿਹਾ ਏ..
ਪਰ ਸੱਚੀਂ
ਏਦਾਂ ਦਾ ਕੁਛ ਨਹੀਂ..
ਜਿਵੇਂ ਧਰਤੀ ਉੱਤੇ Zombie ਨਾਂਅ ਦੀ ਬਿਮਾਰੀ ਨਹੀਂ,
ਜਾਂ ਤੇਰੇ ਦਿਲ ਵਿੱਚ,
ਮੇਰੀ ਖਾਤਰ ਕੁਛ ਨਹੀਂ..
ਮੈਨੂੰ ਤੇਰੇ ਨਾਲ ਗੱਲ ਕਰਕੇ ਸਕੂਨ ਮਿਲਦਾ ਏ..
ਪਰ.. ਹੁਣ ਨਾ ਮੈਂ ਮਿਲ ਸਕਦਾ ਹਾਂ,
ਨਾ ਤੈਨੂੰ ਵੇਹ ਸਕਦਾ ਹਾਂ..
ਨਾ ਹੀ ਬਿਨਾਂ ਕੁਛ ਕਹੇ ਸੁਣੇ,
ਮੈਂ ਤੇਰੇ ਕੋਲੇ ਬਹਿ ਸਕਦਾ ਹਾਂ..
ਕਿ ਮੁਸ਼ਕਿਲ ਹੈ..
ਇੱਕ ਤਰਫ਼ਾ ਮੁਹੱਬਤ..
ਮੁਸ਼ਕਿਲ ਹੈ,
ਇਹ ਮੰਨ ਲੈਣਾ,
ਕਿ ਤੇਰੇ ਲਈ ਮਾਅਨੇ ਨਹੀਂ ਰੱਖਦਾ..
ਮੁਸ਼ਕਿਲ ਐ..
ਤੈਨੂੰ ਮੈਸਜ ਕਰਨ ਤੋਂ,
ਖੁਦ ਨੂੰ ਰੋਕਣਾ..
ਮੁਸ਼ਕਿਲ ਹੈ..
ਤੇਰੇ ਮੈਸੇਜ ਦਾ ਇੰਤਜਾਰ ਕਰਨਾ..
ਜਿਵੇਂ ਮੁਸ਼ਕਿਲ ਹੈ,
ਤੇਰਾ ਮੈਨੂੰ ਪਿਆਰ ਕਰਨਾ..
ਸੱਚੀਂ ਬੜਾ ਮੁਸ਼ਕਿਲ ਐ,
ਪਰ ਮੈਂ ਇਹ ਛੱਡਣਾ ਨਹੀਂ ਚਾਹੁੰਦਾ..
ਆਖਰ ਤੈਨੂੰ ਰੋਕਾਂ,
ਤਾਂ ਕਿਸ ਹੱਕ ਨਾਲ ਰੋਕਾਂ..
ਆਪਣਾ ਹਾਲ ਸੁਣਾਵਾਂ,
ਤਾਂ ਕਿਸ ਹੱਕ ਨਾਲ ਸੁਣਾਵਾਂ..
ਮੈਂ ਮੁਹੱਬਤ ਕਰਦਾ ਹਾਂ ਤੈਨੂੰ..
ਤੇ ਕਰਦਾ ਰਹਾਂਗਾ..
ਤੇ ਮੈਂ ਇਸ ਅਹਿਸਾਸ ਨੂੰ ਮਹਿਸੂਸ ਕਰਦਾ ਹਾਂ,
ਮੇਰੀ ਕਿਮਸਤ ਨਾਲ,
ਮੇਰੇ ਲੇਖਾਂ ਨਾਲ,
ਮੇਰੀ ਸੋਚ ਨਾਲ,
ਮੈਂ ਹਰ ਰੋਜ ਲੜਾਈ ਕਰਦਾ ਹਾਂ..
ਤੇ ਲੜਦਾ ਰਹਾਂਗਾ..
ਜਾਣੇ ਅਣਜਾਣੇ ਹੀ ਸਹੀ,
ਪਰ ਇਹ ਸੁੱਚੇ ਜਜ਼ਬਾਤ,
ਮੈਨੂੰ ਤੇਰੇ ਕਾਬਿਲ ਹੋਣ ਦਾ ਅਹਿਸਾਸ ਕਰਾਉਂਦੇ ਨੇ..
ਪਰ……
ਮੈਂ ਤੇਰੇ ਕਾਬਿਲ ਨਹੀਂ ਹੋ ਸਕਦਾ..
ਮੈਂ ਬੋਰਿੰਗ ਹਾਂ,
ਆਖਰ ਤੇਰਾ ਮਨ ਵੀ ਮੇਰੇ ਤੋਂ ਉਕਤਾ ਹੀ ਜਾਵੇਗਾ..
ਮੈਂ ਨਹੀਂ ਚਾਹੁੰਦਾ..
ਕਿ ਤੂੰ ਕਦੇ ਇਹ ਸਮਝੇ,
ਕਿ ਪ੍ਰੀਤ ਤੇਰੇ ਲਾਇਕ ਏ..
ਹਾਂ ਤੈਨੂੰ ਚਾਹੁੰਦਾ ਏ,
ਪਰ ਤੇਰੀ ਕਹਾਣੀ ਦਾ,
ਤਾਂ ਖ਼ਲਨਾਇਕ ਏ..
ਮੇਰੇ ਤੋਂ ਬਿਹਤਰ,
ਤੇਰੀ ਜ਼ਿੰਦਗੀ ਚ ਕਈ ਇਨਸਾਨ ਨੇ..
ਮੈਂ ਤੇਰੇ ਲਾਇਕ ਹੋ ਹੀ ਨਹੀਂ ਸਕਦਾ..
ਤੇ ਮੇਰੀ ਇਹੀ ਸੋਚ,
ਮੈਨੂੰ ਦਰਦ ਦਿੰਦੀ ਐ..
ਏਨਾ, ਕਿ ਦਿਲ ਤੜਫ ਉੱਠਦਾ ਹੈ..
ਏਨਾ, ਕਿ ਲਗਦਾ ਹੈ,
ਖੂਨ ਧਤੀਰੀਆਂ ਮਾਰ ਰਗਾਂ ਨੂੰ ਖਾਲੀ ਕਰ ਰਿਹਾ ਹੈ,
ਏਨਾ ਕਿ ਕੋਈ ਮਹਿਸੂਸ ਕਰੇ,
ਤਾਂ ਓਸੇ ਪਲ ਘੁੱਟ ਘੁੱਟ ਮਰ ਜਾਵੇ..
ਇਹ ਬੁਰਾ ਹੈ, ਬਹੁਤ ਬੁਰਾ ਹੈ..
ਉਸ ਇਨਸਾਨ ਨਾਲ ਏਨਾ ਗਹਿਰਾਈ ਨਾਲ ਜੁੜ ਜਾਣਾ,
ਜਿਸ ਦੇ ਅੰਦਰ ਤੁਹਾਡੇ ਲਈ ਕੁਛ ਵੀ ਨਹੀਂ..
ਉਸ ਇਨਸਾਨ ਦੀ ਫ਼ਿਕਰ ਕਰਨਾ,
ਜਿਸ ਨੂੰ ਥੋਡੇ ਮਰਨ ਦੀ ਖਬਰ ਸੁਣ ਕੇ ਵੀ ਫ਼ਰਕ ਨਾ ਪਵੇ..
ਸੋਚ…
ਉਸ ਇਨਸਾਨ ਨੂੰ ਦਿਲ ਦੇ ਦੇਣਾ,
ਜਿਸ ਦੇ ਕੋਲ ਕੱਚ ਦਾ ਭਰਿਆ ਬਸਤਾ ਹੋਵੇ..
ਤੇ ਉਹ ਥੋਡਾ ਦਿਲ ਓਸੇ ਬਸਤੇ ਪਾ ਕੇ ਰੱਖ ਦੇਵੇ..
ਇੱਕ ਦਿਨ ਕਿਸੇ ਹੋਰ ਨਾਲ ਗੱਲ ਕਰਦੇ ਕਰਦੇ,
ਜਾਣੇ-ਅਣਜਾਣੇ ਹੀ ਉਹ ਬਸਤਾ ਓਹਦੇ ਹੱਥੋਂ ਛੁੱਟ ਜਾਵੇਗਾ..
ਨਾ ਚਾਹੁੰਦੇ ਹੋਏ ਵੀ ਥੋਡੇ ਦਿਲ ਅੰਦਰ ਕੱਚ ਦੇ ਅਣਗਿਣਤ ਟੋਟੇ ਖੁੱਭ ਜਾਣਗੇ..
ਬਸ ਇਸੇ ਤਰਾਂ..
ਮੈਨੂੰ ਜੋ ਦਰਦ ਹੁੰਦਾ ਹੈ..
ਓਹ ਤੂੰ ਨਹੀਂ ਦਿੱਤਾ..
ਮੈਂ ਖੁਦ ਸਹੇੜਿਆ ਹੈ..
ਸੁਣ…
ਇਹ ਜੋ ਤੇਰੇ ਕੋਲ ਤੇਰੀਆਂ ਬੁਰੀਆਂ ਯਾਦਾਂ ਦਾ ਬਸਤਾ ਏ..
ਇਸਨੂੰ ਮੇਰੇ ਹਵਾਲੇ ਕਰ,
ਮੈਂ ਯਕੀਨਨ ਆਪਣੀ ਮੁਹੱਬਤ ਨਾਲ ਇਸਨੂੰ ਮਚਾ ਦਵਾਂਗਾ..
ਮੈਂ ਤੈਨੂੰ ਇਹ ਕਹਿਣਾ ਚਾਹੁੰਦਾ ਹਾਂ..
ਪਰ ਇਹ ਹੁਣ ਮੇਰੇ ਅੰਦਰ ਹੀ ਰਹੇਗਾ..
ਕਹਿ ਨਹੀਂ ਪਾਵਾਂਗਾ..
ਮੈਨੂੰ ਲਗਦਾ ਹੈ ਮੈਂ ਮਰ ਜਾਵਾਂਗਾ..
ਬਹੁਤ ਜਲਦ..
ਪਰ ਮੈਂ ਮਰਨਾ ਨਹੀਂ ਚਾਹੁੰਦਾ..
ਮੈਂ ਮੇਰੇ ਪਰਿਵਾਰ ਲਈ,
ਮੇਰੀ ਮਾਂ ਲਈ,
ਮੇਰੇ ਬਾਪ ਲਈ,
ਬੜਾ ਕੁਛ ਕਰਨਾ ਹੈ..
ਮੈਂ ਇੱਕ ਵਧੀਆ ਜ਼ਿੰਦਗੀ ਜੀਣੀ ਹੈ..
ਤੈਨੂੰ ਖੁਸ਼ ਦੇਖਣਾ ਹੈ..
ਯਕੀਨ ਕਰ..
ਮੈਂ ਆਪਣੇ ਆਖਰੀ ਪਲ ਆਪਣੇ ਪਰਿਵਾਰ ਤੇ ਮੁਹੱਬਤ ਤੋਂ ਵਾਰ ਦਵਾਂਗਾ..
ਤੇ ਮੇਰੇ ਜਜ਼ਬਾਤ,
ਤੇਰੇ ਤੱਕ ਪਹੁੰਚਣ ਨਹੀਂ ਦਿੰਦਾ,
ਮੈਂ ਇਹਨਾਂ ਨੂੰ ਆਪਣੇ ਅੰਦਰ ਹੀ ਮਾਰ ਲਵਾਂਗਾ..
ਕਦੇ ਤੈਨੂੰ ਦੱਸਾਂ ਗਾ ਨਹੀਂ,
ਕਿ ਮੈਂ ਤੈਨੂੰ ਕਿਸ ਹੱਦ ਤੱਕ ਜਾ ਕੇ ਚਾਹਿਆ ਏ..
ਮੈਂ ਤੇਰਾ ਇੱਕ ਵਧੀਆ ਦੋਸਤ ਬਣਨਾ ਚਾਹੁੰਦਾ ਹਾਂ..
ਤੇਰੇ ਨਾਲ ਖੜਨਾ ਚਾਹੁੰਦਾ ਹਾਂ,
ਤੇਰੇ ਲਈ ਲਿਖਣਾ ਚਾਹੁੰਦਾ ਹਾਂ..
ਤੈਨੂੰ ਦੇਖਣਾ ਚਾਹੁੰਦਾ ਹਾਂ,
ਤੇ ਤੈਨੂੰ ਦਿਖਣਾ ਚਾਹੁੰਦਾ ਹਾਂ..
ਮੈਨੂੰ ਇਸ਼ਕ਼ ਹੋ ਗਿਐ ਤੇਰੇ ਨਾਲ..
ਮੰਨਦਾ ਹਾਂ ਕਿ ਤੇਰੇ ਲਾਇਕ ਨਹੀਂ..
ਪਰ ਇਸ਼ਕ ਤਾਂ ਇਸ਼ਕ ਐ..
ਜਮਾਂ ਅੰਨਾ..
ਪਰ ਤੂੰ ਪ੍ਰੇਸ਼ਾਨ ਨਾ ਹੋਈਂ..
ਇਹ ਸਭ ਜੋ ਮੈਂ ਲਿਖ ਰੱਖਿਆ ਏ..
ਤੇਰੇ ਤੱਕ ਕਦੇ ਵੀ,
ਕਿਸੇ ਵੀ ਤਰਾਂ ਨਹੀਂ ਪਹੁੰਚੇਗਾ..
ਸੱਚ ਮੁੱਚ ਮੈਂ ਕੱਲਾ ਹੀ ਸਭ ਕੁਝ ਸਹਾਰ ਲਵਾਂਗਾ..
ਇਹ ਜੋ ਮੇਰੇ ਜਜ਼ਬਾਤ ਨੇ,
ਮੈਂ ਇਹਨਾਂ ਨੂੰ ਆਪਣੇ ਅੰਦਰ ਹੀ ਮਾਰ ਲਵਾਂਗਾ..

Writer - Preet Shayar / ਪ੍ਰੀਤ ਸ਼ਾਇਰ

1 thought on “ਇਹ ਕੋਈ ਕਵਿਤਾ ਨਹੀਂ

Leave a Reply

Your email address will not be published. Required fields are marked *