ਆਨੇ – ਬਹਾਨੇ,
ਤੇਰਾ ਹਾਲ ਪੁੱਛਣ ਦਾ ਮੌਕਾ ਮਿਲਜੇ,
ਆਨੇ – ਬਹਾਨੇ,
ਤੇਰਾ ਦੀਦਾਰ ਥੋੜਾ ਜਾ ਸੌਖਾ ਮਿਲਜੇ,
ਆਨੇ – ਬਹਾਨੇ,
ਤੂੰ ਮਿਲਜੇ, ਤੇ ਚੌਖਾ ਮਿਲਜੇ,
ਫਿਰ ਇਸ ਤੋਂ ਚੰਗਾ ਹੋਰ ਕੀ??
ਕਿ, ਆਨੇ – ਬਹਾਨੇ,
ਕਈ ਗੱਲਾਂ, ਅੱਲ੍ਹਾ ਨੂੰ ਪੁੱਛਾਂ,
ਆਨੇ – ਬਹਾਨੇ,
ਮੈਂ ਤੇਰੇ ਦਿਲ ਦੇ, ਰਾਹ ਨੂੰ ਪੁੱਛਾਂ,
ਆਨੇ – ਬਹਾਨੇ,
ਤੈਨੂੰ ਮਿਲ ਪਵਾਂ ਤਾਂ ਚਾਹ ਨੂੰ ਪੁੱਛਾਂ,
ਤੂੰ ਹਾਂ ਕਹੇ,
ਤਾਂ ਇਸ ਤੋਂ ਚੰਗਾ ਹੋਰ ਕੀ??
ਆਨੇ – ਬਹਾਨੇ,
ਮੇਰੇ ਮਰਦੇ ਹੋਵਣ ਚਾਅ ਜੇ ਕਿਧਰੇ,
ਆਨੇ – ਬਹਾਨੇ,
ਤੈਨੂੰ ਚੇਤਾ ਮੇਰਾ ਆਜੇ ਕਿਧਰੇ,
ਆਨੇ – ਬਹਾਨੇ,
ਤੂੰ ਮੈਂਨੂੰ, ਫਿਰ ਥਿਆਜੇ ਕਿਧਰੇ,
ਹਾਏ! ਇਸ ਤੋਂ ਚੰਗਾ ਹੋਰ ਕੀ??
ਆਨੇ – ਬਹਾਨੇ,
ਫੁੱਲਾਂ ਨੂੰ ਕਾਬੂ ਭੌਰ ਕਰ ਲਵੇ,
ਆਨੇ – ਬਹਾਨੇ,
ਤੇਰੀ ਵਾਜ ਸੁਣਾਂ, ਜੇ ਫੋਨ ਕਰ ਲਵੇ,
ਆਨੇ – ਬਹਾਨੇ,
ਤੂੰ ਲਿਖਤ ਮੇਰੀ ਤੇ ਗੌਰ ਕਰਲਵੇ,
ਹਾਏ! ਇਸ ਤੋਂ ਚੰਗਾ ਹੋਰ ਕੀ..
2 thoughts on “ਆਨੇ – ਬਹਾਨੇ”