ਤੇਰੇ ਨੇੜੇ ਰਹਿਣ ਦੀ ਕੋਸ਼ਿਸ਼ ਐ,
ਤੇ ਤੇਰੇ ਦੂਰ ਜਾਣ ਦਾ ਡਰ ਐ..
ਤੂੰ ਦਿਲਦਾਰ ਵੀ ਐਂ, ਤੇਰੇ ਮਹਿਲ ਵੀ ਨੇ,
ਤੇ ਇਥੇ ਨਾ ਦਿਲ ਮੇਰਾ, ਨਾ ਘਰ ਐ..
ਮੈਂ ਮੁਕੰਮਲ ਵੀ, ਡਰਾਉਣੀ ਮੌਤ ਜਿਹਾ,
ਤੂੰ ਅਧੂਰੀ ਵੀ ਜ਼ਿੰਦਗੀ ਸੁੰਦਰ ਐਂ..
ਤੂੰ ਨੀਲੇ, ਪਾਣੀ ਦੀ ਸੋਹਣੀ ਝੀਲ ਜਿਹੀ,
ਮੈਂ ਇਓਂ,
ਜਿਓਂ ਪਾਣੀਓਂ ਵਾਂਝਾ ਅਰਾਲ ਸਮੁੰਦਰ ਐ..
1 thought on “ਅਰਾਲ ਸਮੁੰਦਰ”