ਮੇਰੇ ਦੇਸ ਪੰਜਾਬ ਦੀ ਅਵਾਮ ਉੱਤੇ
ਫੌਜ ਹਿੰਦ ਦੀ ਕਹਿਰ ਰਹੀ ਢਾਹ ਮੀਆਂ..
ਸੁਣ ਵੱਜਦੇ ਜੈਕਾਰੇ ਸਿੰਘ ਗੱਜਦੇ
ਪਏ ਲੜਦੇ ਨੇ ਯੋਧੇ ਹਿੱਕਾਂ ਡਾਹ ਮੀਆਂ..
ਫਿਰੇ ਦਿੱਲੀ ਹੋਈ ਚੂਰ ਹੰਕਾਰ ਅੰਦਰ
ਲਾ ਬਾਡਰ ਤੇ ਬੰਨ ਦਿਨ ਚਾਰ ਮੀਆਂ..
ਫੜ ਕੇ ਬੰਦੂਕਾਂ ਖੜ੍ਹ ਦੂਰ ਕੰਧਾਂ ਓਹਲੇ,
ਟਿੱਚਰ ਕਰਦੀ ਐ ਫੌਜ ਫਟਕਾਰ ਮੀਆਂ..
ਕਰ ਕੇ ਤਿਆਰੀ ਵੱਟਸੱਪ ਉੱਤੋਂ
ਫਿਰੇ ਭੌਂਕਦੀ ਕਈ ਲੰਡੂਆ ਦੀ ਡਾਰ ਮੀਆਂ..
ਓਹੋ ਦਿੰਦੇ ਸਾਨੂੰ ਟੈਗ ਅੱਤਵਾਦੀ ਦਾ
ਜਿਹਨੂੰ ਪੁੱਛਦਾ ਨੀ ਕੁੱਤਾ ਘਰੋਂ ਬਾਹਰ ਮੀਆਂ..
ਗੋਲੀ ਚੱਲੇ ਕਾਹਨੂੰ, ਕਾਹਨੂੰ ਧੂੰਏ ਉੱਡ ਦੇ
ਕਿਉਂ ਕਿ ਚੁੱਬਦੀ ਇਨ੍ਹਾਂ ਨੂੰ ਦਸਤਾਰ ਮੀਆਂ..
ਜਜ਼ਬੇ ਨੇ ਪੰਜਾਬ ਦਿਆਂ ਜੰਮਿਆਂ ਦੇ
ਜਿਹੜੇ ਮੋੜਦੇ ਨੇ ਮੁੱਲ ਸਿਰ ਵਾਰ ਮੀਆਂ..
ਗੋਲੀ ਚੱਲਦੀ ਚ ਲੰਗਰ ਪਏ ਚੱਲਦੇ
ਪਰ ਚਵਲਾਂ ਤਾਂ, ਤਾਂ ਵੀ ਖਾਣ ਖਾਰ ਮੀਆਂ..
ਤੂੰ ਵਰਤਦੇ ਦੇਖ ਵਰਤਾਰਿਆਂ ਨੂੰ
ਬਾਜ਼ ਅੰਬਰ ਦੀ ਹਿੱਕ ਰਹੇ ਪਾੜ ਮੀਆਂ..
ਮਰਜਾਂ ਗੇ ਪਰ ਪਿੱਛੇ ਨਹੀਓਂ ਹਟਦੇ,
ਅਸੀਂ ਲੜਾਂਗੇ, ਕਰਾਂਗੇ ਆਰ ਪਾਰ ਮੀਆਂ..
ਅੜਨਾ ਜਾਣਦੇ ਆਂ ਅਸੀਂ ਸਰਕਾਰ ਮੂਹਰੇ
ਬਾਗ਼ੀ ਖੂਨ ਸਾਡੀ ਕੌਮ ਸਰਦਾਰ ਮੀਆਂ..
