ਕਿਸੇ ਦੀ ਖਾਤਰ, ਜਾਨ ਕੇ, ਦੁੱਖ ਸਹੇੜੇ ਨਹੀਂ ਜਾਂਦੇ..
ਉਹ ਭੁੱਲ ਜਾਂਦੇ ਅਸੀਂ ਛੇਤੀ ਕਿਸੇ ਦੇ ਨੇੜੇ ਨਹੀਂ ਜਾਂਦੇ..
ਜੋ ਅਸੀਂ ਹਾਸੇ ਹੱਸਦੇ ਹਾਂ ਕਿ ਲਾਗਤ ਭਾਰੀ ਲਗਦੀ ਆ..
ਮੇਰੇ ਬੇਤੁਕੇ, ਸਵਾਲਾਂ ਦੀ ਆਦਤ, ਓਹਨੂੰ ਮਾੜੀ ਲਗਦੀ ਆ..
ਮੂੰਹ ਦੇ ਮਿੱਠੇ, ਉਹ ਰਹੇ ਜਿੰਨਾ ਨਾਲ, ਡੰਗ ਕੌੜੇ ਨਹੀਂ ਚੱਖੇ..
ਮੈਨੂੰ ਲਗਦਾ ਓਹਨੇ ਮਿੱਟੀ ਦੇ ਟੁੱਟਦੇ ਤੌੜੇ ਨਹੀਂ ਤੱਕੇ..
ਹੁਣ ਓਹ ਜਾ ਰਹੇ ਪਰ, ਰੋਕੇ ਮੇਰੇ ਤੋਂ ਲਾਂਘੇ ਨਹੀਂ ਜਾਂਦੇ..
ਲੋਕ ਜੋ ਬੇਸ਼ਕੀਮਤੀ ਹੁੰਦੇ ਨੇ, ਮੇਰੇ ਤੋਂ ਸਾਂਭੇ ਨਹੀਂ ਜਾਂਦੇ..
ਮੀਂਹ ਬੇਮੌਸਮਾਂ, ਤੇ ਝੱਖੜ, ਤਬਾਹੀ ਕਰ ਹੀ ਜਾਂਦੇ ਨੇ..
ਕਹਿੰਦੇ ਸੱਜਣ ਦੂਰ ਹੋਣ ਤਾਂ ਬੇਪ੍ਰਵਾਹੀ ਕਰ ਹੀ ਜਾਂਦੇ ਨੇ..
ਮੈਂ ਦੇਸੀ ਪਿੰਡ ਜਿਹਾ, ਉਹ ਵਿਦੇਸ਼ੀ, ਸ਼ਹਿਰਾਂ ਵਰਗਾ ਸੀ..
ਤੇ ਇੱਕ ਮੈਂ ਮਿੱਟੀ ਨਹੀਂ ਚੱਕੀ, ਜਿੱਥੇ ਉਹ ਪੈੜਾਂ ਧਰਦਾ ਸੀ..
ਕੀ ਅੰਦਾਜਾ, ਕਿੰਨਾ ਡੂੰਘਾ, ਇਹ ਸ਼ਾਂਤ ਸਮੁੰਦਰ ਪਾਣੀ ਦਾ..
ਸਮੇਂ ਨਾਲ ਬਦਲ ਨਹੀਂ ਸਕਿਆ, ਮੈਂ ਮੁੰਡਾ ਸੋਚ ਪੁਰਾਣੀ ਦਾ..
ਕਿ ਇਹ ਉਹਦੇ ਦਿੱਤੇ, ਲਾਹੇ ਮੇਰੇ ਤੋਂ, ਉਲਾਂਭੇ ਨਹੀਂ ਜਾਂਦੇ..
ਲੋਕ ਜੋ ਬੇਸ਼ਕੀਮਤੀ ਹੁੰਦੇ ਨੇ, ਮੇਰੇ ਤੋਂ ਸਾਂਭੇ ਨਹੀਂ ਜਾਂਦੇ..
1 thought on “ਬੇਸ਼ਕੀਮਤੀ ਲੋਕ”