ਇੱਕ ਚਿਹਰਾ ਏ,
ਜਿਹਦੇ ਤੇ ਨੂਰ ਏ,
ਉਹ ਲੱਖਾਂ ਸੋਹਣਿਆਂ ਚ ਖੜ ਵੀ ਗੁੰਮਦਾ ਨਈਂ..
ਜਿਵੇਂ ਉਹਦਾ ਖ਼ਿਆਲ ਜਿਹਾ ਆਉਂਦਾ ਏ,
ਓਵੇਂ ਕੋਈ ਹੋਰ ਦਿਮਾਗ਼ ਚ ਘੁੰਮਦਾ ਨਈਂ..
ਤੇ ਇੱਕ ਦਿਲ ਹੈ ਕੋਈ ਪਤਾ ਨਹੀਂ,
ਉਹ ਖਾਲੀ ਹੈ,
ਜਾਂ ਕੋਈ ਕਰਮਾਂ ਵਾਲਾ ਅੰਦਰ ਹੈ..
ਉਹ ਮੰਦਰ ਹੈ ਕੁਦਰਤ ਦੇ ਨੇੜੇ,
ਤੇ ਤੂੰ ਕਿਸੇ ਦੂਰ ਬੀਆਬਾਨ ਵਿੱਚ ਖੰਡਰ ਹੈ..
ਇੱਕ ਸੀਰਤ ਹੈ, ਉਸ ਸ਼ਖਸ਼ ਦੀ,
ਉਹ ਬੜੇ ਦਿਲਚਸਪ ਖਿਆਲਾਂ ਵਾਲਾ ਹੈ..
ਉਹ ਮੂਰਤ ਹੈ, ਰੰਗ ਚਿੱਟੇ ਦੀ,
ਤੂੰ ਬਾਹਰੋਂ ਵੀ ਪੱਕਾ ਹੈ,
ਤੇ ਅੰਦਰੋਂ ਵੀ ਦਿਲ ਦਾ ਕਾਲਾ ਹੈ..
ਪ੍ਰੀਤ, ਤੂੰ ਉਹਦੇ ਲਾਇਕ ਨਈਂ,
ਓਏ ਉਹ ਸੋਹਣਾ ਈ ਬਾਹਲਾ ਐ..
1 thought on “ਸੋਹਣਾ ਈ ਬਾਹਲਾ”