ਦਿਨ ਬ ਦਿਨ

ਦਿਨ ਬ ਦਿਨ

ਦਿਨ-ਬ-ਦਿਨ ਮੈਂ ਲੁੱਟ ਰਿਹਾ ਹਾਂ,
ਦਿਨ-ਬ-ਦਿਨ ਮੈਂ ਟੁੱਟ ਰਿਹਾਂ ਹਾਂ,
ਆਪਣਾ ਆਪਾ ਖੋ ਰਿਹਾ ਹਾਂ,
ਦਿਨ-ਬ-ਦਿਨ ਜੋ ਹੋ ਰਿਹਾ ਹਾਂ,
ਰੂਹ ਜਿਸਮ ਚੋਂ ਕੱਢ ਰਿਹਾ ਹਾਂ,
ਦਿਨ-ਬ-ਦਿਨ ਹੋ ਅੱਡ ਰਿਹਾ ਹਾਂ,
ਮੈਨੂੰ ਮੈਂ ਝੁਠਲਾਉਣ ਲੱਗਾ ਹਾਂ,
ਦਿਨ-ਬ-ਦਿਨ ਤੈਨੂੰ ਚਾਹੁਣ ਲੱਗਾ ਹਾਂ,
ਤਪਦਾ ਬਾਹਰ ਤੇ ਕੱਲ੍ਹਾ ਬਹਿਣ ਲੱਗਾ ਹਾਂ,
ਦਿਨ-ਬ-ਦਿਨ ਚੁੱਪ ਰਹਿਣ ਲੱਗਾ ਹਾਂ,
ਮੈਂ ਮੰਝਿਲ ਆਪਣੀ ਭੁੱਲ ਰਿਹਾ ਹਾਂ,
ਦਿਨ-ਬ-ਦਿਨ ਮੈਂ ਡੁੱਲ ਰਿਹਾ ਹਾਂ,
ਪ੍ਰੀਤ ਮੈਂ ਅੱਜ ਕੱਲ ਡਰ ਰਿਹਾ ਹਾਂ,
ਦਿਨ-ਬ-ਦਿਨ ਤੈਨੂੰ ਪੜ੍ਹ ਰਿਹਾ ਹਾਂ,
ਬਿਪਤਾ ਨੂੰ ਸੱਦਾ ਘੱਲ ਰਿਹਾ ਹਾਂ,
ਦਿਨ-ਬ-ਦਿਨ, ਜਿੱਦਾਂ ਚੱਲ ਰਿਹਾ ਹਾਂ,
ਆਪਣੇ ਆਪ ਨਾ’ ਲੜ ਰਿਹਾ ਹਾਂ,
ਦਿਨ-ਬ-ਦਿਨ ਮੈਂ ਮਰ ਰਿਹਾਂ ਹਾਂ..

Writer - Preet Shayar / ਪ੍ਰੀਤ ਸ਼ਾਇਰ

1 thought on “ਦਿਨ ਬ ਦਿਨ

Leave a Reply

Your email address will not be published. Required fields are marked *