ਜੇ ਤੇਰੇ ਏਨੇ ਉੱਚੇ ਯਾਰ ਨਾ ਹੁੰਦੇ,
ਤੇ ਖੁਆਬ, ਸਮੁੰਦਰੋਂ ਪਾਰ ਨਾ ਹੁੰਦੇ,
ਤੇ ਕਿਸਮਤ ਦੇ ਮਾਰੇ ਯਾਰ ਨਾ ਹੁੰਦੇ,
ਤੈਨੂੰ ਦੱਸ ਦਿੰਦਾ, ਕਿ ਮੁਹੱਬਤ ਐ..
ਮੇਰੀ ਗੱਲ ਜੇ ਗੱਲ ਦੇ ਵਿੱਚ ਹੁੰਦੀ,
ਤੈਨੂੰ ਮੇਰੀ ਥੋੜੀ ਜੀ ਖਿੱਚ ਹੁੰਦੀ,
ਤੇ ਆਪਣੀ ਜਾਤੀ ਇੱਕ ਹੁੰਦੀ,
ਤੈਨੂੰ ਦੱਸ ਦਿੰਦਾ, ਕਿ ਮੁਹੱਬਤ ਐ..
ਜੇ ਮੈਂ ਦਿਲ ਸੁੱਟਿਆ ਨਾ ਹੁੰਦਾ,
ਕਿਸੇ ਮੈਨੂੰ ਲੁੱਟਿਆ ਨਾ ਹੁੰਦਾ,
ਮੈਂ ਸੱਜਰਾ-ਸੱਜਰਾ, ਟੁੱਟਿਆ ਨਾ ਹੁੰਦਾ,
ਤੈਨੂੰ ਦੱਸ ਦਿੰਦਾ, ਕਿ ਮੁਹੱਬਤ ਐ..
ਕਿ ਮੈਥੋਂ ਕਦੇ ਇਨਕਾਰ ਨਾ ਹੁੰਦਾ,
ਮੇਰੇ ਦਿਲ ਤੇ ਏਹੇ ਭਾਰ ਨਾ ਹੁੰਦਾ,
ਤੇ ਜੇ ਤੂੰ ਜਾਣਾ ਬਾਹਰ ਨਾ ਹੁੰਦਾ,
ਤੈਨੂੰ ਦੱਸ ਦਿੰਦਾ, ਕਿ ਮੁਹੱਬਤ ਐ..
ਕਮੀ ਮੇਰੀ ਸੰਕੋਚ ਨਾ ਹੁੰਦੀ,
ਰੂਹ ਇਸ ਤਰਾਂ ਨੋਚ ਨਾ ਹੁੰਦੀ,
ਤੇ ਮੇਰੀ ਏਨੀ ਨਕਾਰਾ ਸੋਚ ਨਾ ਹੁੰਦੀ,
ਤੈਨੂੰ ਦੱਸ ਦਿੰਦਾ, ਕਿ ਮੁਹੱਬਤ ਐ..
ਜੇ ਗੱਲ ਗੱਲ ਤੇ ਮਨ ਭਰ ਨਾ ਹੁੰਦਾ,
ਤੇਰਾ ਪੱਕਾ ਦਿਲ ਚ ਘਰ ਨਾ ਹੁੰਦਾ,
ਤੇ ਮਜ਼ਾਕ ਬਣਨ ਦਾ ਡਰ ਨਾ ਹੁੰਦਾ,
ਤੈਨੂੰ ਦੱਸ ਦਿੰਦਾ, ਕਿ ਮੁਹੱਬਤ ਐ..
ਸ਼ਰਮੀਲਾ ਜੇ ਨਾ ਬਾਹਲਾ ਹੁੰਦਾ,
ਥੋੜਾ ਜਿਹਾ ਸਬਰਾਂ ਵਾਲਾ ਹੁੰਦਾ,
ਤੇ, ਜੇ ਮੈਂ ਕਰਮਾਂ ਵਾਲਾ ਹੁੰਦਾ,
ਤੈਨੂੰ ਦੱਸ ਦਿੰਦਾ, ਕਿ ਮੁਹੱਬਤ ਐ..
ਨਾ ਦਿਲੋਂ ਥੋੜੇ ਜੇ ਵਾਲ਼ੀ ਹੁੰਦੇ,
ਪਾੜੇ ਨਾ ਵਰਕੇ ਖਾਲੀ ਹੁੰਦੇ,
ਤੇ ਬੈਠੇ ਮਾਲੀ ਬਾਗ਼ ਸੰਭਾਲੀ ਹੁੰਦੇ,
ਤੈਨੂੰ ਗੁਲਾਬ ਦਿੰਦਾ, ਤੇ ਦੱਸ ਦਿੰਦਾ, ਕਿ ਮੁਹੱਬਤ ਐ..
2 thoughts on “ਤੈਨੂੰ ਦੱਸ ਦਿੰਦਾ ਕਿ ਮੁਹੱਬਤ ਐ”