ਯਕੀਨ ਮੰਨ,
ਝੂਠ ਨਹੀਂ ਬੋਲਦਾ,
ਮੈਂ ਪੁੱਛਣਾ ਚਾਹੁੰਦਾ ਹਾਂ, ਤੇਰਾ ਹਾਲ
ਪਰ ਨਹੀਂ, ਮੈਂ ਬੱਸ ਸਮਝ ਨਹੀਂ ਪਾਉਂਦਾ,
ਕਿ ਕਿਸ ਤਰਾਂ…
ਤੇਰੇ ਨਾਲ ਗੱਲ ਕਰਾਂ,
ਕਿਸ ਤਰਾਂ..?
ਮੈਂ ਇਹਦਾ ਹੱਲ ਕਰਾਂ,
ਮੈਂ ਸਮਝਦਾ ਹਾਂ, ਤੇਰੀ ਖਮੋਸ਼ੀ ਨੂੰ..
ਕੀ ਤੂੰ ਸਮਝੇਂ ਗੀ? ਮੇਰੀ ਹਾਲਤ ਨੂੰ,
ਇਸ ਨਮੋਸ਼ੀ ਨੂੰ,
ਬੇਹੋਸ਼ੀ ਨੂੰ..
ਮੈਂ ਜਾਣਨਾ ਚਾਹੁੰਦਾ ਹਾਂ,
ਕਾਰਨ ਤੇਰੀ ਉਦਾਸੀ ਦਾ..
ਪਰ ਡਰ ਲਗਦੈ,
ਤੂੰ ਜਿਕਰ ਨਾ ਕਰਦੇ,
ਤੇਰੇ ਦਿਲ ਦੇ ਵਾਸੀ ਦਾ..
ਪਰ ਫਿਰ ਵੀ,
ਜੋ ਕੁਝ ਵੀ ਹੈ,
ਤੂੰ ਕਹਿ ਸਕਦੀ ਏਂ,
ਜਦੋਂ ਵੀ ਤੇਰਾ ਮਨ ਨਹੀਂ ਲਗਦਾ,
ਤੂੰ ਮੇਰੇ ਕੋਲੇ ਆ ਕੇ ਬਹਿ ਸਕਦੀ ਏਂ..
ਤੇ ਇੱਕ ਗੱਲ ਤੇ ਦੱਸ,
ਕੀ ਤੂੰ ਸਭ ਦੇ ਮੂਹਰੇ ਮੈਨੂੰ,
ਤੇਰਾ, ਇੱਕ ਚੰਗਾ ਦੋਸਤ ਕਹਿ ਸਕਦੀ ਏਂ..?
ਮੈਨੂੰ ਪਤਾ ਵੀ ਤੂੰ ਸਿਆਣੀ ਏਂ, ਪਰ..
ਮੈਂ ਵੀ ਪਾਗ਼ਲ ਨਹੀਂ..
ਤੂੰ ਹੱਸ ਕੇ ਮਿਲ ਲੇ ਮੈਨੂੰ,
ਕੀ ਮੈਂ ਇਸ ਦੇ ਵੀ ਕਾਬਲ ਨਹੀਂ..
ਸੱਚੀਂ ਫ਼ਰਕ ਤਾਂ ਜ਼ਿਆਦੈ,
ਜਿਵੇਂ ਮਹਿਲ ਤੇ ਬਸਤੀ ਦਾ..
ਇੱਕ ਤਾਂ, ਤੇਰੀ ਜਾਤੀ ਉੱਚੀ,
ਉੱਤੋਂ, ਮੇਰੀ ਜੇਬ ਦੀ ਹਾਲਤ ਖਸਤੀ ਆ..
ਜਦ ਕੋਈ ਆਉਂਦੈ,
ਜਦ ਕੋਈ ਜਾਂਦੈ,
ਕਿੰਝ ਲੰਘਦੀ ਮੈਂ ਰਾਤ ਨੂੰ ਚੇਤੇ ਰੱਖਦਾ ਹਾਂ..
ਜੋ ਅੱਖ ਤੇਰੀ ਵਿੱਚ,
ਕਿਸੇ ਲਈ,
ਉਸ ਜ਼ਜ਼ਬਾਤ ਨੂੰ ਚੇਤੇ ਰੱਖਦਾ ਹਾਂ..
ਮੈਂ ਹੁੰਗਾਰਾ, ਭਰਨਾ ਚਾਹੁੰਦਾ ਹਾਂ,
ਤੇਰੇ ਹਰੇਕ ਸੁਨੇਹੇ ਦਾ,
ਤੇਰੇ ਕਰੀਬ ਵੀ ਜਾਣਾ ਚਾਹੁੰਦਾ ਹਾਂ,
ਪਰ.. ਆਪਣੀ ਔਕਾਤ ਨੂੰ ਚੇਤੇ ਰੱਖਦਾ ਹਾਂ..
1 thought on “ਯਕੀਨ ਮੰਨ”