ਤੂੰ ਹਾਮੀ ਭਰ,
ਮੈਂ ਤੇਰੇ ਲਈ ਅੜ ਸਕਦਾ ਹਾਂ..
ਤੇਰੀ ਖਾਤਰ,
ਦੁਨੀਆ ਦੇ ਨਾਲ ਲੜ ਸਕਦਾ ਹਾਂ..
ਪੰਜਾਬੀ ਬਿਨਾਂ,
ਮੈਨੂੰ ਹੋਰ ਕੋਈ ਬੋਲੀ ਆਉਂਦੀ ਨਹੀਂ,
ਦੱਸ ਤੇਰੀ ਅੱਖ ਦੀ ਬੋਲੀ,
ਕਿੱਦਾਂ ਪੜ ਸਕਦਾ ਹਾਂ..?
ਵੈਸੇ ਤਾਂ ਪੜਾਈ ਲਿਖਾਈ,
ਮੈਥੋਂ ਹੁੰਦੀ ਨਹੀਂ,
ਤੂੰ ਆਖੇ ਤਾਂ,
ਇਸ਼ਕ ਦੀ ਡਿਗਰੀ ਕਰ ਸਕਦਾ ਹਾਂ..
ਮੈਨੂੰ ਫ਼ਰਕ ਨੀ ਪੈਂਦਾ
ਕੀ ਹੈ? ਕੀ ਨਹੀਂ?
ਮੈਂ ਏਨਾ ਪਾਗ਼ਲ ਹਾਂ,
ਕਿ ਜੋ ਵੀ ਹੋਣ ਹਲਾਤ,
ਤੇਰੇ ਨਾਲ ਖੜ ਸਕਦਾ ਹਾਂ..
2 thoughts on “ਪਾਗਲ”