ਸੋਚ ਕੋਈ ਮਿਹਣਾ ਜੋ ਜਾਇਜ ਲੱਗੇ,
ਮੇਰੀ ਮੁਹੱਬਤ ਚ ਕਮੀ ਸੀ ਇਹ ਮੈਂ ਨੀ ਮੰਨਦਾ ।
ਅਗਿਆਤ
ਆਪਣਾ ਸੱਚ ਬੰਦਾ ਆਪ ਲੱਭਦਾ ਏ ।
ਬਲਵੰਤ ਗਰਗੀ
ਨੀਵੀਂ ਸੁੱਟੀ ਫਿਰਦਾ ਏ
ਇੱਜ਼ਤ ਵਾਲਾ ਲਗਦਾ ਏ ।
ਤਜੱਮੁਲ ਕਲੀਮ
ਸ਼ੁਕਰ ਕਰੋ ਉਹ ਨਕਾਬ ਵਿੱਚ ਏ
ਨਈਂ ਤੇ ਮਹਿਫ਼ਲ ਫੜਕ ਨਾ ਜਾਵੇ ।
ਤਜੱਮੁਲ ਕਲੀਮ
ਜੁਲਫਾਂ ਦੀ ਛਾਂ ਯਾਦ ਨੀ ਆਉਣੀ ਜਿੰਨਾ ਚਿਰ ਹਾੜ੍ਹ ਹੰਢਾ ਨੀ ਲੈਂਦਾ,
ਤੂੰ ਵੀ ਅੜਿਆ ਕਦਰ ਨੀ ਪਾਉਣੀ ਜਦ ਤੱਕ ਮੈਨੂੰ ਗਵਾ ਨੀ ਲੈਂਦਾ ।
ਅਰਜਨ
ਫਿਰ ਘੁੰਮ ਘੁੰਮਾ ਕੇ ਮੇਰੇ ਤੇ ਇੰਝ ਬਰਸੀ ਤੂੰ,
ਜਿਓਂ ਸਦੀਆਂ ਪਿੱਛੋਂ ਮੀਂਹ ਪੈਂਦਾ ਏ ਟਿੱਬਿਆਂ ਤੇ ।
ਸਿੱਧੂ ਮੂਸੇਵਾਲਾ
‘ਤੇਰੇ ਬਾਝੋਂ ਮਰ ਜਾਵਾਂਗਾ’ ਕਹਿੰਦਾ ਸੀ ,
ਮਰ ਜਾਣੇ ਨੂੰ ਵੇਖੋ ਤੇ ਸਈ, ਮਰਿਆ ਏ ?
ਤਾਹਿਰਾ ਸਰਾ
ਹੁਣ ਨਹੀਂ ਸਮਝਿਆ ਸਮਝਾਇਆ ਜਾਂਦਾ
ਕਿਸੇ ਨੂੰ ਹੁਣ ਤਾਂ ਦਿਲ ਚਾਹੁੰਦਾ ਏ ਕਿ
ਕੋਈ ਸੁਣੇ ਤੇ ਬੱਸ ਸੰਭਾਲ ਲਵੇ ।
ਖੁਸ਼ਪ੍ਰੀਤ ਕੌਰ
ਅੱਗੇ ਵਧਕੇ ਪਿਛਲਾ ਭੁੱਲਣਾ ਏਦਾਂ ਜਿਉਂ
ਵਰਾ ਕਿਸੇ ਤੋਂ ਪੁੱਛੇ ਮਹੀਨਾ ਕੀ ਹੁੰਦਾ ।
ਡੀਨ
ਮੋਹ ਚ ਫਸਿਆ ਹੋਇਆ ਸ਼ਖਸ਼ ਕਦੇ ਮੁਹੱਬਤ ਨਹੀਂ ਕਰ ਸਕਦਾ ।
ਅਗਿਆਤ
ਮੈਂ ਸਬਰ ਕਰ ਲਊਂ ਤੈਨੂੰ ਪਾਉਣ ਲਈ
ਤੂੰ ਵਾਅਦਾ ਕਰ ਕਿਸੇ ਹੋਰ ਦਾ ਨੀ ਹੋਏਂਗਾ ।
ਅਗਿਆਤ
ਵਾਸਨਾ ਖਿੱਚਦੀ ਹੈ
ਪ੍ਰੇਮ ਆਜ਼ਾਦ ਆਜ਼ਾਦ ਕਰਦਾ ਹੈ ।
ਪਰਵਿੰਦਰ
ਮੈਨੂੰ ਮੁਹੱਬਤ ਦੀ ਨਜ਼ਰ ਨਾਲ ਨਹੀਂ ਦੇਖਦਾ
ਝੱਟ ਫੇਰ ਲੈਂਦਾ ਅੱਖਾਂ ਮੈਨੂੰ ਸਬਰ ਨਾਲ ਨਹੀਂ ਦੇਖਦਾ ।
ਅਨਮੋਲਪ੍ਰੀਤ
ਆਸ਼ਕਾਂ ਦੇ ਬਿਨਾ ਕਾਹਦੇ ਹੁਸਨਾਂ ਦੇ ਰੁਤਬੇ
ਕਰੇ ਨਾ ਤਰੀਫ਼ ਕੋਈ ਦੇਖ ਲਿਓ ਪੁੱਛ ਕੇ ।
ਅਰਜਨ
ਜੁਦਾ ਜਦ ਵੀ ਕਰੇਂਗਾ ਤੂੰ ਕਰੇਂਗਾ,
ਇਹ ਇਲਜ਼ਾਮ ਮੇਰੇ ਸਿਰ ਨੀ ਆਉਣਾ ਕਦੇ ।
ਅਗਿਆਤ
ਦੁਖੀ ਮਨੁੱਖ ਦਾ
ਸੰਸਾਰ ਵੀ ਦੁਖੀ ਹੁੰਦਾ ਹੈ ।
Wittgenstein
ਧੋਖੇ ਦੀ ਇੱਕ ਖਾਸੀਅਤ ਏ,
ਇਹਨੂੰ ਦੇਣ ਵਾਲਾ ਤੁਹਾਡਾ ਕੋਈ ਖ਼ਾਸ ਹੈ ਹੁੰਦਾ ।
ਕਿਤਾਬ – ਸਿਆਣੇ ਕਹਿੰਦੇ ਨੇ
ਲੋਕ
ਜੋ ਇੱਕੱਲੇ ਗੱਲਾਂ ਕਰਨ ਲਗਦੇ
ਰਫ਼ੂ ਕਰਦੇ ਰਹਿੰਦੇ ਨੇ
ਆਪਣੀ ਉਧੜੀ ਹੋਈ ਆਤਮਾ ।
ਅਗਿਆਤ
ਇੱਕ ਗੱਲ ਚੁਭਦੀ ਐ, ਕਿ ਤੂੰ ਤੇ ਮੈਂ ਕਦੇ ਆਪਾਂ ਨਹੀਂ ਹੋ ਸਕੇ ।
ਅਗਿਆਤ
ਜਿਹੜੀ ਚੱਲਜੇ ਸਿੱਧੇ ਤੇ, ਉਹ ਚਲਾਕੀ ਕਾਹਦੀ ।
ਸਿੱਧੂ ਮੂਸੇਵਾਲਾ
ਮੈਨੂੰ ਦਿੱਤੇ ਜੇ ਉਸਨੇ ਤਾਂ ਐਵੇਂ ਨਹੀਂ
ਜਖ਼ਮ ਉਸ ਨੂੰ ਵੀ ਕਿਤਿਓਂ ਮਿਲੇ ਹੋਣਗੇ।
ਸੁਰਜੀਤ ਪਾਤਰ
ਮੈਨੂੰ ਤੂੰ ਪਹਿਚਾਣਦੀ ਏਂ ਨਾ
ਮੇਰਾ ਮੁਖ ਸਿਆਣਦੀ ਏਂ ਨਾ
ਬੜੀ ਮੁਹੱਬਤ ਸੀ ਤੇਰੇ ਨਾਲ
‘ਸੀ’ ਦਾ ਮਤਲਬ ਜਾਣਦੀ ਏਂ ਨਾ ।
ਸੰਦੀਪ ਔਲਖ
ਚੇਤਾ ਤੇਰਾ ਆਉਂਦਾ ਰਹਿੰਦਾ ਪਰ ਪਹਿਲਾਂ ਜਿਹੀ ਚੀਸ ਨਹੀਂ ਹੈ ।
ਦੇਬੀ ਮਖ਼ਸੂਸਪੁਰੀ
ਮੈਂ ਨਹੀਂ ਕਹਿੰਦਾ, ਕਿ ਉਹ ਮੇਰੀ ਲਿਹਾਜ਼ ਕਰੇ..
ਮੈਂ ਨਹੀਂ ਚਾਹੁੰਦਾ, ਗ਼ੈਰ ਕੋਈ ਉਹਦੇ ਦਿਲ ਤੇ ਰਾਜ ਕਰੇ..
ਗੱਲ ਕਰਨੀ ਏ ਜਾਂ ਨਹੀਂ ਕਰਨੀ ਤਾਂ ਮਰਜੀ ਏ..
ਪਰ ਮੈਂ ਨਹੀਂ ਚਾਹੁੰਦਾ, ਉਹ ਮੈਨੂੰ ਹੁਣ ਨਜ਼ਰਅੰਦਾਜ਼ ਕਰੇ..
ਪ੍ਰੀਤ ਸ਼ਾਇਰ
ਸ਼ਾਇਦ ਆਪਣੀ ਸੋਚ ਚ ਥੋੜਾ ਫ਼ਰਕ ਹੁੰਦੈ..
ਕੋਲ ਹੋਣ ਤੇ ਕੋਲ ਹੋਣ ਚ ਫ਼ਰਕ ਹੁੰਦੈ..
ਤੈਨੂੰ ਪਤਾ? ਚਾਹੁਣ ਚਾਹੁਣ ਚ ਫ਼ਰਕ ਹੁੰਦੈ..
ਸਮਝ ਪਾਉਣ ਤੇ ਸਮਝ ਪਾਉਣ ਚ ਫ਼ਰਕ ਹੁੰਦੈ..
ਪ੍ਰੀਤ ਸ਼ਾਇਰ
ਹੁਣ ਮੇਰਾ ਮਨ ਝੀਲ ਵਾਂਗ ਠਹਿਰ ਗਿਆ ਏ
ਇਸ ਵਿੱਚ ਮੁਹੱਬਤਨੁਮਾ ਵੱਟੇ ਨਾ ਮਾਰੋ ।
ਅਨਮੋਲਪ੍ਰੀਤ
ਉਹ ਬਦਲੇ ਤਾਂ ਇੰਝ ਬਦਲੇ
ਜਿਵੇਂ ਵੱਡੇ ਸ਼ਹਿਰਾਂ ਚ” ਮੌਸਮ ਬਦਲੇ
ਸਮਝ ਨਹੀਂ ਆ ਰਿਹਾ ਕਿੰਝ ਬਦਲੇ
ਉਹ ਤਾਂ ਲੈ ਰਹੇ ਬਦਲੇ
ਪਹਿਲਾਂ ਨਜ਼ਰਿਆ ਬਦਲੇ ਫੇਰ ਅੱਖ ਬਦਲੇ
ਹੌਕੇ ਸਾਥੌ ਵੱਖ ਬਦਲੇ
ਪਹਿਲਾਂ ਹੱਕ ਬਦਲੇ ਫੇਰ ਸੱਚ ਬਦਲੇ
ਸਾਡੀ ਵਾਰੀ ਗਲੀ ਦੇ ਕੱਖ ਬਦਲੇ
ਅਗਿਆਤ