ਮੇਰੇ ਕੋਲ ਇੱਕ ਚਿਹਰਾ ਹੈਨੀ..
ਤੇ ਦਿਲ ਤੇਰੇ ਨਾਉਂ ਮੇਰਾ ਹੈਨੀ..
ਤੇਰੇ ਕੋਲੇ, ਦਿਲ ਕੀਹਦਾ ਕੀਹਦਾ,
ਮੇਰੇ ਕੋਲ, ਤਾਂ ਮੇਰਾ ਹੈਨੀ..
ਉਂਝ ਇਧਰ-ਓਧਰ ਚਾਨਣ ਕਿੱਥੇ,
ਤੂੰ ਹੋਵੇ, ਤਾਂ ਨ੍ਹੇਰਾ ਹੈਨੀ..
ਤੂੰ ਹੁੰਨੀ ਐ, ਤਾਂ ਘੁੰਮਦਾ ਵਾਂ,
ਓਦਾਂ, ਇਹ ਕੰਮ ਮੇਰਾ ਹੈਨੀ..
ਤੇਰੇ ਨਾਲ ਜਾਨਾ ਆਂ, ਤੇਰੇ ਕਰਕੇ,
ਉਂਝ ਘਰ ਤੇਰੇ ਵੱਲ, ਗੇੜਾ ਹੈਨੀ..
ਓਹਨੇ ਤੈਨੂੰ ਤੱਕਿਆ ਨਹੀਂ ਹੋਣਾ,
ਕਿ ਤੇਰਾ ਦੀਵਾਨਾ ਜਿਹੜਾ ਹੈਨੀ..
ਜੇ ਸਮਝ ਆਉਂਦੈ, ਤਾਂ ਪੜ੍ਹਲੈ ਅੱਖਾਂ,
ਮੇਰੇ ਕੋਲ, ਤਾਂ ਜੇਰਾ ਹੈਨੀ..
ਤੈਨੂੰ ਪਤਾ ਨਹੀਂ, ਕੀ ਕੀਮਤ ਤੇਰੀ,
ਤੇਰੇ ਕੋਲ, ਨਜ਼ਰੀਆ ਮੇਰਾ ਹੈਨੀ..