ਤੇਰੇ ਇੱਕ ਇਸ਼ਾਰੇ | Tere Ikk Ishare te
ਤੇਰੇ ਇੱਕ ਇਸ਼ਾਰੇ 'ਤੇ
ਕੋਈ ਜ਼ਿੰਦਗੀ ਵਾਰੇ ਤੇ?
ਚਾਰੇ ਤੜਫ਼ੇ ਲਾਰੇ 'ਤੇ
ਚੰਨ ਚਾਨਣੀ ਤਾਰੇ ਤੇ..
ਸੂਰਜ ਡੁੱਬਕੇ ਮਰ ਜਏਗਾ
ਜੇ ਤੂੰ ਵਾਲ਼ ਖਿਲਾਰੇ ਤੇ..
ਬੰਦੇ ਦੇ ਵਿਚ ਅੱਲ੍ਹਾ ਏ
ਬੰਦਾ ਬੰਦਾ ਮਾਰੇ ਤੇ?
ਚੌਦਾਂ ਤਬਕ ਸੀ ਦਿਲ ਅੰਦਰ
ਕਬਜ਼ਾ ਕੀਤਾ ਈ ਸਾਰੇ 'ਤੇ..
ਕਿਤਾਬ - ਮੈਂ ਕਿਹਾ! ਇਹ ਕੋਈ ਗੱਲ ਤੇ ਨਈ ਨਾ | Mai Keha Koi Gall Te nai na
ਮੈਂ ਇਕਬਾਲ ਪੰਜਾਬੀ ਦਾ | Main Iqbaal Punjabi Da
ਅੱਖਰਾਂ ਵਿਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ ।
ਝੱਖੜਾਂ ਦੇ ਵਿਚ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ ।
Writer - ਬਾਬਾ ਨਜ਼ਮੀ | Baba Najmi
ਤੈਅ ਰਿਹਾ ਨਹੀਂ ਮਿਲਣਾ | Teh Reha Ke Nahi Milna
ਤੂੰ ਕਹਿ ਰਿਹਾ ਏ, ਨਹੀਂ ਮਿਲਣਾ,
ਚੱਲ ਫਿਰ, ਤੈਅ ਰਿਹਾ ਕਿ ਨਹੀਂ ਮਿਲਣਾ।
ਕੁੱਝ ਘੜੀਆਂ ਵਕਤ ਗੁਜ਼ਰਨ ਤੇ ਦੇ,
ਫੇਰ ਅਸੀਂ ਪੁੱਛਾਂਗੇ,
ਕੀ ਕਿਵੇਂ ਸਹਿ ਰਿਹਾ ਏ, ਨਹੀਂ ਮਿਲਣਾ?
ਕਿਤਾਬ - ਅਕੀਦਾ | Akeeda
ਲੁੱਟਕੇ ਦਿਲ ਦਾ ਸ਼ਹਿਰ ਤੇ ਮੁੱਕਰ ਜਾਂਦੇ ਨੇ
ਲੋਕੀਂ ਇੱਥੇ ਪੈਰ 'ਤੇ ਮੁੱਕਰ ਜਾਂਦੇ ਨੇ
ਨਾਲ਼ ਮਰਨ ਦੇ ਕੀਤੇ ਕੌਲ਼ ਕਰਾਰਾਂ ਤੋਂ
ਨਬਜ਼ਾਂ ਜਾਵਣ ਠਹਿਰ ਤੇ ਮੁੱਕਰ ਜਾਂਦੇ ਨੇ
ਬਾਜ਼ ਨਹੀਂ ਆਉਂਦੇ ਪਹਿਲਾਂ ਕੰਮ ਵਿਗਾੜਨ ਤੋਂ
ਵਧ ਜਾਵੇ ਜਦ ਵੈਰ ਤੇ ਮੁੱਕਰ ਜਾਂਦੇ ਨੇ
ਅਗਲੇ ਪਹਿਰੇ ਹਰ ਕੋਈ ਪਿਆਰ ਜਤਾਉਂਦਾ ਏ
ਹੋ ਜਾਏ ਪਿਛਲਾ ਪਹਿਰ ਤੇ ਮੁੱਕਰ ਜਾਂਦੇ ਨੇ
ਤੱਕਿਆ ਏ ਮੈਂ ਸੰਧੂ ਇੱਥੇ ਯਾਰਾਂ ਨੂੰ
ਹੱਥੀਂ ਦੇ ਕੇ ਜ਼ਹਿਰ ਤੇ ਮੁੱਕਰ ਜਾਂਦੇ ਨੇ
ਕਿਤਾਬ - ਇੱਕ ਨਾਂ ਜੋ ਭੁੱਲ ਨੀ ਸਕਿਆ | Ikk na Jo Bhull ni Skya
ਮੁੰਡੇ ਰੋਂਦੇ ਨਹੀਂ | Munde Ronde Nahi
ਦਿਲ ਚੀਰ ਕੇ ਫੱਟ ਦਿਖਾਉਂਦੇ ਨਹੀਂ,
ਮੈਂ ਸੁਣਿਆ ਏ, ਮੁੰਡੇ ਰੋਂਦੇ ਨਹੀਂ।
ਬੇਫ਼ਿਕਰੇ ਜੋ ਬਣ-ਬਣ ਫਿਰਦੇ,
ਬਿਨ ਫ਼ਿਕਰਾਂ ਦੇ ਸੌਂਦੇ ਨਹੀਂ,
ਮੈਂ ਸੁਣਿਆ ਏ, ਮੁੰਡੇ ਰੋਂਦੇ ਨਹੀਂ।
ਦੁੱਖ ਹੋਵਣ ਤੇ ਚੁੱਪ ਹੋਵਣ,
ਜੋ ਪਤਝੜ ਵਿਚ ਰੁੱਖ ਹੋਵਣ,
ਭਾਵੇਂ ਲੀਰੋ ਲੀਰੀ ਹੋ ਜਾਣ,
ਪਰ ਅੱਖ ਹੰਝੂਆਂ ਨਾਲ ਧੋਂਦੇ ਨਹੀਂ,
ਮੈਂ ਸੁਣਿਆ ਏ, ਮੁੰਡੇ ਰੋਂਦੇ ਨਹੀਂ।
ਲੜਨਾ ਅੜਨਾ ਸਿੱਖ ਲੈਂਦੇ ਨੇ,
ਗੁੱਝੀਆਂ ਜਰਨਾ ਸਿੱਖ ਲੈਂਦੇ ਨੇ,
ਵਕਤ ਦੇ ਹੱਥੋਂ ਖਾ-ਖਾ ਛੁੱਟੀਆਂ,
ਦੁਨੀਆਂ ਪੜ੍ਹਨਾ ਸਿੱਖ ਲੈਂਦੇ ਨੇ,
ਜਿਹੜੇ ਤਪ-ਤਪ ਹੀਰੇ ਬਣਦੇ,
ਫੇਰ ਉਹ ਦਗਾ ਕਮਾਉਂਦੇ ਨਹੀਂ,
ਮੈਂ ਸੁਣਿਆ ਏ, ਮੁੰਡੇ ਰੋਂਦੇ ਨਹੀਂ।
ਕਿਤਾਬ - ਅਕੀਦਾ | Akeeda
ਮੈਂ ਕਿਹਾ ਇਹ ਕੋਈ ਗੱਲ ਤੇ | Main keha Eh Koi Gall Te Nai na
ਮੈਂ ਕਿਹਾ ਇਹ ਕੋਈ ਗੱਲ ਤੇ ਨਈਂ ਨਾ
ਚੁੱਪ ਮਸਲੇ ਦਾ ਹੱਲ ਤੇ ਨਈਂ ਨਾ
ਮੇਰੇ ਦਿਲ 'ਚੋਂ ਨਿਕਲ਼ ਵੀ ਸਕਨਾ ਏਂ
ਦਿਲ ਕੋਈ ਦਲਦਲ ਤੇ ਨਈਂ ਨਾ
ਇਸ਼ਕ ਤੋਂ ਮੈਂ ਅਨਜਾਣ ਹੀ ਸਹੀਂ ਪਰ
ਤੈਨੂੰ ਵੀ ਤੇ ਕੋਈ ਵੱਲ ਤੇ ਨਈਂ ਨਾ
ਮੰਨਿਆ ਬੰਦੇ ਇੱਕੋ ਜਿਹੇ ਪਰ
ਤੇਰੇ ਗਲ ਟੱਲ ਤੇ ਨਈਂ ਨਾ
ਮੈਂ ਕਹਿੰਨਾ ਲਹੂ ਇੱਕੋ ਜਿਹੇ ਨੇ
ਉਹ ਕਹਿੰਦਾ ਏ ਖੱਲ ਤੇ ਨਈਂ ਨਾ
ਦੁਨੀਆਂ ਮੈਥੋਂ ਬਾਗ਼ੀ ਸਾਬਰ
ਤੂੰ ਦੁਨੀਆਂ ਦੇ ਵੱਲ ਤੇ ਨਈਂ ਨਾ
ਕਿਤਾਬ - ਮੈਂ ਕਿਹਾ! ਇਹ ਕੋਈ ਗੱਲ ਤੇ ਨਈ ਨਾ | Mai Keha Koi Gall Te nai na
ਇਹ ਪਿਆਰ ਹੀ ਹੈ | Eh Pyar Hi Hai
ਦਿਲ ਤੋਂ ਕਦੇ ਗਰੂਰ ਨਹੀਂ ਕੀਤਾ,
ਤੋੜਕੇ, ਸੁੱਟਕੇ ਚੂਰ ਨਹੀਂ ਕੀਤਾ,
ਤੇਰੇ ਪਿਆਰ ਦਾ ਤਰਲਾ ਰੱਖਿਐ,
ਅਸੀਂ ਤੇ ਕਦੇ ਮਜਬੂਰ ਨਹੀਂ ਕੀਤਾ,
ਕੋਈ ਭੁਲੇਖਾ ਹੋਵੇ ਤੇਰਾ
ਦੱਸਦੇ ਜਿਹੜਾ ਦੂਰ ਨਹੀਂ ਕੀਤਾ,
ਐਂਵੇ ਹੀ ਤੁੱਕਾ-ਜੋੜ ਤੇ ਨਹੀਂ ਨਾ,
ਵਿੰਗ-ਵਲ ਮਰੋੜ ਤੇ ਨਹੀਂ ਨਾ,
ਈਮਾਨ ਰੱਖਕੇ ਮੰਨਿਆਂ ਤੈਨੂੰ,
ਤੈਥੋਂ ਬਿਨਾਂ ਕੋਈ ਹੋਰ ਤੇ ਨਹੀਂ ਨਾ?
ਸੱਚਾ ਏ ਤੇ ਡਰਦਾ ਕਿਉਂ ਏ?
ਆਸ਼ਿਕ ਏ ਤੂੰ ਕੋਈ ਚੋਰ ਤੇ ਨਹੀਂ ਨਾ?
ਕਿਤਾਬ - ਅਕੀਦਾ | Akeeda
ਕੱਲ੍ਹ ਜਿਨ੍ਹਾਂ ਨੂੰ ਰੋਟੀ ਨਾ ਵਸਤਰ ਮਿਲੇ | Kall Jinna nu Roti na vastar Mile
ਕੱਲ੍ਹ ਜਿਨ੍ਹਾਂ ਨੂੰ ਰੋਟੀ ਨਾ ਵਸਤਰ ਮਿਲੇ
ਅੱਜ ਉਹਨਾਂ ਦੇ ਹੱਥਾਂ 'ਚੋਂ ਸ਼ਸਤਰ ਮਿਲੇ
ਜਨਮਦੇ ਦੁੱਲੇ ਵੀ ਲਾਜ਼ਮ ਧਰਤ 'ਤੇ
ਦਰੜਦੇ ਪਿੰਡੀ ਨੂੰ ਜੇ ਅਕਬਰ ਮਿਲੇ
ਮੁਰਦਿਆਂ ਦੇ ਉੱਤੋਂ ਕੱਫਣ ਲਾਹ ਲਓ
ਜਿਉਂਦਿਆਂ ਨੂੰ ਤਾਂ ਕੋਈ ਚਾਦਰ ਮਿਲੇ
Writer - ਕੁਲਵਿੰਦਰ ਬੱਛੋਆਣਾ | Kulwinder Bachhoana
ਆਸ਼ਕ ਦਾ ਦਿਲ ਕਾਅਬਾ ਹੋਂਦਾ ਏ | Aashq da Dil Kaa-ba Honda a
ਆਸ਼ਕ ਦਾ ਦਿਲ ਕਾਅਬਾ ਹੋਂਦਾ ਏ,
ਮਾਸ਼ੂਕ ਦਿਲ ਦੀ ਕਾਲੀ ।
ਮਾਸ਼ੂਕ ਮਰੇਂਦੇ ਦੇਹੁੰ ਡੀਵੀਂ ਡਾਕੇ,
ਆਸ਼ਕ ਰਾਹਣ ਸੁਆਲੀ ।
ਆਸ਼ਕ ਪਟਣ ਨਾਹਰ ਇਸ਼ਕ ਦੀ,
ਮਾਸ਼ੂਕ ਰਾਹਣ ਵਿਚ ਮਾਹਲੀਂ ।
ਫ਼ਾਜ਼ਲ ਇਸ਼ਕ ਪਕਾਇਆ ਉਹਨਾਂ,
ਜਿਨ੍ਹਾਂ ਰਾਤ ਕਪੂਰ ਤੇ ਜਾਲੀ।
ਪ੍ਰਮਾਤਮਾ ਨੇ ਸਮੇਂ ਤੇ ਹੀ ਦੇਣਾ | Parmaatma Ne Sme Te he Dena
ਪ੍ਰਮਾਤਮਾ ਨੇ ਸਮੇਂ ਤੇ ਹੀ ਦੇਣਾ
ਨਾ ਸਮੇਂ ਤੋ ਪਹਿਲਾ ਦੇਣਾ
ਨਾ ਸਮੇ ਤੋ ਬਾਅਦ ਦੇਣਾ
ਨਾ ਕਹਿਣ ਤੇ ਦੇਣਾ
ਨਾ ਦੱਸਣ ਤੇ ਦੇਣਾ
ਵਿਸ਼ਵਾਸ ਹੌਸਲਾ ਭਰੋਸਾ ਸਿਦਕ ਰੱਖੋ
ਸਮਾਂ ਸਾਰਿਆਂ ਦਾ ਉਸਤਾਦ ਬਣਦਾ ਹੈ
ਉਸਤਾਦ ਸਮਾਂ ਬਹੁਤ ਕੁਝ ਸਿਖਾਉਂਦਾ ਹੈ
ਸਿੱਖਣਾ ਤੇ ਸਿੱਖ ਕੇ ਸਿਖਾਉਣਾ ਸਿਖਾਉਦਾ ਹੈ
ਵੱਡੇ ਵੱਡੇ ਉਸਤਾਦਾਂ ਦਾ ਵੀ ਉਸਤਾਦ ਬਣਦਾ ਹੈ
ਜਿੰਦਗੀ ਹਾਸੇ
ਹੱਸਦੇ ਖੇਡਦੇ ਹਾਸੇ ਠੱਠੇ ਰੂਹ ਦੀ ਖ਼ੁਰਾਕ ਹੈ
ਰੂਹ ਦੀ ਖ਼ੁਰਾਕ ਆਪ ਅਪਣੇ ਹੱਥੀ ਬਣਾਓ ਤੇ ਖਾਓ !
Writer - Bhupinder Singh
ਦੱਸ ਬਣੇਗੀ ? | Dass Banegi?
ਮੈਂ ਪੱਤਿਆਂ ਵਰਗਾ ਹਾਂ...
ਮੇਰੀ ਟਾਹਣੀ ਬਣੇਂਗੀ...?
ਜੇ ਮੈਂ ਰਾਜਾ ਬਣਿਆ ਤਾਂ...
ਮੇਰੀ ਰਾਣੀ ਬਣੇਂਗੀ...?
ਮੈਂ ਮਿੱਟੀ ਬਣ ਜਾਊ ਨਦੀਆਂ ਦੀ...
ਤੂੰ ਮੇਰਾ ਪਾਣੀ ਬਣੇਂਗੀ...?
ਮੈਂ ਖਾਲੀ ਕਿਸੇ ਕਿਤਾਬ ਵਰਗਾ ਹਾਂ...
ਦਸ ਮੇਰੀ ਕਹਾਣੀ ਬਣੇਂਗੀ...?
Writer - Lovepreet Singh
ਕੀ ਲਗਦਾ | Ki Lagda
ਮੈਂ ਤਾਂ ਸਾਰੀ ਰਾਤ ਨੀ ਸੋਂਦਾ
ਉਹ ਸੋਂਦੀ ਹੋਊ!! ਕੀ ਲਗਦਾ?
ਮੇਰੀ ਅੱਖ ਚੋਂ ਪਾਣੀ ਰਿਸਦਾ ਰਹਿੰਦਾ
ਉਹ ਰੋਂਦੀ ਹੋਊ!! ਕੀ ਲਗਦਾ?
ਮੈਂ ਪੁੱਛਿਆ ਕੇ ਮੇਰੀ ਯਾਦ ਨੀ ਆਉਂਦੀ?
ਕਹਿੰਦੀ ਕਿਉਂ? ਤੂੰ ਮੇਰਾ ਕੀ ਲਗਦਾ?
Writer - Lovepreet Singh
ਸਾਨੂੰ ਕਾਜ਼ੀ ਵੀ ਕਬੂਲ | Sanu Kaazi Vi Qbool
ਸਾਨੂੰ ਕਾਜ਼ੀ ਵੀ ਕਬੂਲ਼
ਸਾਨੂੰ ਮੀਆਂ ਵੀ ਕਬੂਲ
ਕੀ ਮਸੀਤੀਂ ਜਾ ਕੇ ਲੈਣਾ
ਸਾਡਾ ਰੁਸਿਆ ਰਸੂਲ਼
ਲੱਗੇ ਅਜ਼ਲਾਂ ਤੋਂ ਬੈਠੇ
ਅਸਾਂ ਖ਼ੁਦਾ ਅੰਮਾਂ ਵੇਚ
ਸਾਨੂੰ ਲੱਗਦਾ ਬੇਗਾਨਾਂ
ਮਾਏ ਬਾਬਲੇ ਦਾ ਦੇਸ
Writer - ਤਾਰਾਪਾਲ | Tarapal
ਮੁੰਡੇ ਰੋਂਦੇ ਨੇ | Munde Ronde Ne
ਛੱਡਣ ਕੰਮ ਨਾ ਲਾ ਕੇ ਕੁੰਡੇ ਰੋਂਦੇ ਨੇ
ਪਰ ਕੁੜੀਓ ਕਰੋ ਯਕੀਨ ਕੇ ਮੁੰਡੇ ਰੋਂਦੇ ਨੇ
ਬਿਨ ਪੁੱਛਿਆਂ ਗੱਲਾਂ ਦੱਸਣ ਵੱਧ ਲੱਗ ਜਾਂਦੇ ਨੇ
ਜਦ ਦੁੱਖ ਵੱਧ ਹੁੰਦੈ ਹੱਸਣ ਵੱਧ ਲੱਗ ਜਾਂਦੇ ਨੇ
Writer - Dean Warring
ਮੈਲ ਮਨ ਦੀ ਉਤਾਰ ਦਿੰਦਾ ਏ | Mail Man di Utaar Dinda ae
ਮੈਲ ਮਨ ਦੀ ਉਤਾਰ ਦਿੰਦਾ ਏ।
ਇਸ਼ਕ ਹਸਤੀ ਨਿਖਾਰ ਦਿੰਦਾ ਏ।
ਕੋਈ ਵਾਅਦੇ ਦੀ ਮੌਤ ਮਰ ਜਾਂਦਾ,
ਕੋਈ ਵਾਅਦਾ ਵਿਸਾਰ ਦਿੰਦਾ ਏ।
ਹਿਜਰ ਦੀ ਇਕ ਬੜੀ ਸਹੂਲਤ ਏ,
ਇਹ ਜਵਾਨੀ 'ਚ ਮਾਰ ਦਿੰਦਾ ਏ।
ਏਸ ਗੱਲ ਦੇ ਨਸ਼ੇ ਚ ਰਹਿਨਾ ਵਾਂ,
ਵਕਤ ਸਭ ਕੁਝ ਨਿਤਾਰ ਦਿੰਦਾ ਏ।
Writer - ਵਹੀਦ ਰਜ਼ਾ | Vaheed Raza
ਅਸਾਂ ਤਾਂ ਜੋਬਨ ਰੁੱਤੇ ਮਰਨਾ | Asa’s Ta Joban Ruttey Marna
ਅਸਾਂ ਤਾਂ ਜੋਬਨ ਰੁੱਤੇ ਮਰਨਾ
ਮੁੜ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾ।
ਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਜਾਂ ਤਾਰਾ
ਜੋਬਨ ਰੁੱਤੇ ਆਸ਼ਿਕ ਮਰਦੇ
ਜਾਂ ਕੋਈ ਕਰਮਾਂ ਵਾਲਾ
ਜਾਂ ਉਹ ਮਰਨ ,
ਕਿ ਜਿਨ੍ਹਾਂ ਲਿਖਾਏ
ਹਿਜਰ ਧੁਰੋਂ ਵਿਚ ਕਰਮਾਂ
ਹਿਜਰ ਤੁਹਾਡਾ ਅਸਾਂ ਮੁਬਾਰਿਕ
ਨਾਲ ਬਹਿਸ਼ਤੀਂ ਖੜਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ ।
ਸੱਜਣ ਜੀ ,
ਭਲਾ ਕਿਸ ਲਈ ਜਾਣਾ
ਸਾਡੇ ਜਿਹਾਂ ਨਿਕਰਮਾਂ
ਸੂਤਕ ਰੁੱਤ ਤੋਂ ,
ਜੋਬਨ ਰੁੱਤ ਤਕ
ਜਿਨ੍ਹਾਂ ਹੰਢਾਈਆਂ ਸ਼ਰਮਾਂ
ਨਿੱਤ ਲੱਜਿਆ ਦੀਆਂ ਜੰਮਣ-ਪੀੜਾਂ
ਅਣਚਾਹਿਆ ਵੀ ਜਰਨਾ
ਨਿੱਤ ਕਿਸੇ ਦੇਹ ਵਿਚ ,
ਫੁੱਲ ਬਣ ਕੇ ਖਿੜਨਾ
ਨਿੱਤ ਤਾਰਾ ਬਣ ਚੜ੍ਹਣਾ
ਅਸਾਂ ਤਾਂ ਜੋਬਨ ਰੁੱਤੇ ਮਰਨਾ ।
ਸੱਜਣ ਜੀ ,
ਪਏ ਸਭ ਜੱਗ ਤਾਈਂ
ਗਰਭ ਜੂਨ ਵਿਚ ਮਰਨਾ
ਜੰਮਣੋਂ ਪਹਿਲਾਂ ਔਧ ਹੰਢਾਈਏ
ਫੇਰ ਹੰਢਾਈਏ ਸ਼ਰਮਾਂ
ਮਰ ਕੇ ਕਰੀਏ ,
ਇਕ ਦੂਜੇ ਦੀ ,
ਮਿੱਟੀ ਦੀ ਪਰਕਰਮਾ
ਪਰ ਜੇ ਮਿੱਟੀ ਵੀ ਮਰ ਜਾਏ
ਤਾਂ ਜੀਉ ਕੇ ਕੀ ਕਰਨਾ ?
ਅਸਾਂ ਤਾਂ ਜੋਬਨ ਰੁੱਤੇ ਮਰਨਾ
ਮੁੜ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾ ।
Writer - Shiv Kumar Batalvi | ਸ਼ਿਵ ਕੁਮਾਰ ਬਟਾਲਵੀ
ਬੇਹਿੰਮਤੇ ਨੇ ਜਿਹੜੇ ਬਹਿ ਕੇ | Behimmte Ne Jehde Beh Ke
ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ।
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ।
ਮੰਜ਼ਲ ਦੇ ਮੱਥੇ ਦੇ ਉੱਤੇ ਤਖ਼ਤੀ ਲਗਦੀ ਉਨ੍ਹਾਂ ਦੀ,
ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਅਪਣੇ ਸਫ਼ਰਾਂ ਦਾ ।
Writer - ਬਾਬਾ ਨਜ਼ਮੀ / Baba Nazmi
ਕੀ ਪੁੱਛਦਿਉ ਹਾਲ ਫ਼ਕੀਰਾਂ ਦਾ | Ki Puchhde O Haal Fakira’n Da
ਕੀ ਪੁੱਛਦਿਉ ਹਾਲ ਫ਼ਕੀਰਾਂ ਦਾ
ਸਾਡਾ ਨਦੀਓਂ ਵਿਛੜੇ ਨੀਰਾਂ ਦਾ
ਸਾਡਾ ਹੰਝ ਦੀ ਜੂਨੇ ਆਇਆਂ ਦਾ
ਸਾਡਾ ਦਿਲ ਜਲਿਆਂ ਦਿਲਗੀਰਾਂ ਦਾ !
ਇਹ ਜਾਣਦਿਆਂ ਕੁਝ ਸ਼ੋਖ਼ ਜਹੇ
ਰੰਗਾਂ ਦਾ ਹੀ ਨਾਂ ਤਸਵੀਰਾਂ ਹੈ
ਜਦ ਹੱਟ ਗਏ ਅਸੀਂ ਇਸ਼ਕੇ ਦੀ
ਮੁੱਲ ਕਰ ਬੈਠੇ ਤਸਵੀਰਾਂ ਦਾ !
ਸਾਨੂੰ ਲੱਖਾਂ ਦਾ ਤਨ ਲੱਭ ਗਿਆ
ਪਰ ਇਕ ਦਾ ਮਨ ਵੀ ਨਾ ਮਿਲਿਆ
ਕਿਆ ਲਿਖਿਆ ਕਿਸੇ ਮੁਕੱਦਰ ਸੀ
ਹੱਥਾਂ ਦੀਆਂ ਚਾਰ ਲਕੀਰਾਂ ਦਾ !
ਤਕਦੀਰ ਤਾਂ ਆਪਣੀ ਸੌਂਕਣ ਸੀ
ਤਦਬੀਰਾਂ ਸਾਥੋਂ ਨਾ ਹੋਈਆਂ
ਨਾ ਝੰਗ ਛੁੱਟਿਆ ਨਾ ਕੰਨ ਪਾਟੇ
ਝੁੰਡ ਲੰਘ ਗਿਆ ਇੰਜ ਹੀਰਾਂ ਦਾ !
ਮੇਰੇ ਗੀਤ ਵੀ ਲੋਕ ਸੁਣੀਂਦੇ ਨੇ
ਨਾਲੇ ਕਾਫ਼ਿਰ ਆਖ ਸਦੀਂਦੇ ਨੇ
ਮੈਂ ਦਰਦ ਨੂੰ ਕਅਬਾ ਕਹਿ ਬੈਠਾ
ਰੱਬ ਨਾਂ ਰੱਖ ਬੈਠਾ ਪੀੜਾਂ ਦਾ !
ਮੈਂ ਦਾਨਸ਼ਵਰਾਂ ਸੁਣੀਂਦਿਆਂ ਸੰਗ
ਕਈ ਵਾਰ ਉੱਚੀ ਬੋਲ ਪਿਆ
ਕੁਝ ਮਾਨ ਸੀ ਸਾਨੂੰ ਇਸ਼ਕੇ ਦਾ ,
ਕੁਝ ਦਾਅਵਾ ਵੀ ਸੀ ਪੀੜਾਂ ਦਾ !
ਤੂੰ ਖ਼ੁਦ ਨੂੰ ਆਕਲ ਕਹਿੰਦਾ ਹੈਂ
ਮੈਂ ਖ਼ੁਦ ਨੂੰ ਆਸ਼ਿਕ ਦੱਸਦਾ ਹਾਂ
ਇਹ ਲੋਕਾਂ ‘ਤੇ ਛੱਡ ਦੇਈਏ
ਕਿਨੂੰ ਮਾਨ ਨੇ ਦੇਂਦੇ ਪੀਰਾਂ ਦਾ !
Writer - Shiv Kumar Batalvi | ਸ਼ਿਵ ਕੁਮਾਰ ਬਟਾਲਵੀ
ਮੈਂ ਤੈਨੂੰ ਫੇਰ ਮਿਲਾਂਗੀ | Main Tenu Fer Milan Gi
ਮੈਂ ਤੈਨੂੰ ਫੇਰ ਮਿਲਾਂਗੀ
ਕਿੱਥੇ ? ਕਿਸ ਤਰਾਂ ? ਪਤਾ ਨਹੀਂ
ਸ਼ਾਇਦ ਤੇਰੇ ਤਖ਼ਈਅਲ ਦੀ ਚਿਣਗ ਬਣਕੇ
ਤੇਰੀ ਕੈਨਵਸ ਤੇ ਉਤਰਾਂਗੀ
ਜਾਂ ਖੌਰੇ ਤੇਰੀ ਕੈਨਵਸ ਦੇ ਉੱਤੇ
ਇਕ ਰਹੱਸਮਈ ਲਕੀਰ ਬਣਕੇ
ਖਾਮੋਸ਼ ਤੈਨੂੰ ਤਕਦੀ ਰਵਾਂਗੀ
ਜਾਂ ਖੌਰੇ ਸੂਰਜ ਦੀ ਲੋਅ ਬਣਕੇ
ਤੇਰੇ ਰੰਗਾਂ ਵਿੱਚ ਘੁਲਾਂਗੀ
ਜਾਂ ਰੰਗਾਂ ਦੀਆਂ ਬਾਹਵਾਂ ਵਿੱਚ ਬੈਠ ਕੇ
ਤੇਰੀ ਕੈਨਵਸ ਨੂੰ ਵਲਾਂਗੀ
ਪਤਾ ਨਹੀ ਕਿਸ ਤਰਾਂ – ਕਿੱਥੇ
ਪਰ ਤੈਨੂੰ ਜ਼ਰੂਰ ਮਿਲਾਂਗੀ
ਜਾਂ ਖੌਰੇ ਇਕ ਚਸ਼ਮਾ ਬਣੀ ਹੋਵਾਂਗੀ
ਤੇ ਜਿਵੇ ਝਰਨਿਆਂ ਦਾ ਪਾਣੀ ਉੱਡਦਾ
ਮੈਂ ਪਾਣੀ ਦੀਆਂ ਬੂੰਦਾਂ
ਤੇਰੇ ਪਿੰਡੇ ਤੇ ਮਲਾਂਗੀ
ਤੇ ਇਕ ਠੰਢਕ ਜਿਹੀ ਬਣਕੇ
ਤੇਰੀ ਛਾਤੀ ਦੇ ਨਾਲ ਲੱਗਾਂਗੀ
ਮੈਂ ਹੋਰ ਕੁਝ ਨਹੀਂ ਜਾਣਦੀ
ਪਰ ਏਨਾ ਜਾਣਦੀ
ਕਿ ਵਕਤ ਜੋ ਵੀ ਕਰੇਗਾ
ਇਹ ਜਨਮ ਮੇਰੇ ਨਾਲ ਤੁਰੇਗਾ
ਇਹ ਜਿਸਮ ਮੁੱਕਦਾ ਹੈ
ਤਾਂ ਸਭ ਕੁੱਝ ਮੁੱਕ ਜਾਂਦਾ
ਪਰ ਚੇਤਿਆਂ ਦੇ ਧਾਗੇ
ਕਾਇਨਾਤੀ ਕਣਾਂ ਦੇ ਹੁੰਦੇ
ਮੈਂ ਉਨਾਂ ਕਣਾਂ ਨੂੰ ਚੁਣਾਂਗੀ
ਧਾਗਿਆਂ ਨੂੰ ਵਲਾਂਗੀ
ਤੇ ਤੈਨੂੰ ਮੈਂ ਫੇਰ ਮਿਲਾਂਗੀ ।
Writer – ਅੰਮ੍ਰਿਤਾ ਪ੍ਰੀਤਮ | Amrita Pritam
ਅੱਗ ਯਾਦਾਂ ਦੀ ਠਾਰ ਕੇ ਰੋਇਆ | Agg Yaadan Di Thaar Ke Roya
ਅੱਗ ਯਾਦਾਂ ਦੀ ਠਾਰ ਕੇ ਰੋਇਆ।
ਦਿਲ ਅਜ ਸੁਫ਼ਨੇ ਹਾਰ ਕੇ ਰੋਇਆ।
ਸੜਦਾ ਬਲਦਾ ਵੇਖਕੇ ਮੈਨੂੰ,
ਬੱਦਲ ਢਾਹੀਂ ਮਾਰ ਕੇ ਰੋਇਆ।
ਮੈਂ ਤੇ ਹਸਕੇ ਘਾਟੇ ਸਹਿ ਲਏ,
ਚਾਰਨ ਵਾਲਾ ਚਾਰ ਕੇ ਰੋਇਆ।
ਮਹਿੰਦੀ ਵਾਲਾ ਹੱਥ ਸੀ ਉਸਦਾ,
ਜਿਹੜਾ ਪੱਥਰ ਮਾਰਕੇ ਰੋਇਆ।
ਡੁੱਬਿਆਂ ਅਣਖ ਤਾਂ ਜੀਉਂਦੀ ਰਹਿੰਦੀ,
ਦਿਲ ਅਜ ਯਾਰ ਵੰਗਾਰ ਕੇ ਰੋਇਆ।
Writer - ਤਜੱਮੁਲ ਕਲੀਮ / Tajammul Kaleem
ਅੱਖ ਖੋਲ੍ਹੀ ਤੇ ਦੁੱਖਾਂ ਦੇ ਜਾਲ ਵੇਖੇ | Akh Kholi Te Dukha’n De Jaal Vekhe
ਅੱਖ ਖੋਲ੍ਹੀ ਤੇ ਦੁੱਖਾਂ ਦੇ ਜਾਲ ਵੇਖੇ।
ਉੱਤੋਂ ਹੰਢਦੇ ਜਿੰਦੜੀ ਨਾਲ ਵੇਖੇ।
ਤੂੰ ਕੀੜੇ ਦੇ ਰਿਜ਼ਕ ਦੀ ਸੋਚ ਰਿਹੈਂ,
ਅਸੀਂ ਭੁੱਖਾਂ ਤੋਂ ਵਿਕਦੇ ਬਾਲ ਵੇਖੇ।
ਮੈਂ ਨੱਚਿਆ ਜਗ ਦੇ ਸੁੱਖ ਪਾਰੋਂ,
ਸੱਦ ਬੁੱਲ੍ਹੇ ਨੂੰ ਮੇਰੀ ਧਮਾਲ ਵੇਖੇ।
ਇਕ ਇਕ ਦਿਨ ਸੀ ਹਿਜਰ ਦਾ ਸਾਲ ਵਰਗਾ,
ਅਸੀਂ ਦਿਨ ਨਈਂ ਸਾਲਾਂ ਦੇ ਸਾਲ ਵੇਖੇ।
ਖੜੇ ਰੇਸ਼ਮੀ ‘ਬੈਨਰਾਂ’ ਹੇਠ ਮੁੜਕੇ,
ਗਲੋਂ ਨੰਗੇ ਸੀ ਜਿੰਨੇ ਵੀ ਬਾਲ ਵੇਖੇ।
ਓਥੇ ਖ਼ੂਨ ਦਾ ਵੇਖਿਐ ਰੰਗ ਚਿੱਟਾ,
ਜਿੱਥੇ ਫੁੱਲ ਕਪਾਹਾਂ ਦੇ ਲਾਲ ਵੇਖੇ।
ਇਹਨੂੰ ਝੱਲੇ ‘ਕਲੀਮ’ ਨੂੰ ਰੋਕ ਕੇ ਤੇ,
ਇਹਨੂੰ ਆਖ ਕਿ ਵੇਲੇ ਦੀ ਚਾਲ ਵੇਖੇ।
Writer - ਤਜੱਮੁਲ ਕਲੀਮ / Tajammul Kaleem
ਤੈਨੂੰ ਦੱਸ ਦਿੰਦਾ ਕਿ ਮੁਹੱਬਤ ਐ | Tenu Dass Dinda Ke Muhabbat Ae
ਜੇ ਤੇਰੇ ਏਨੇ ਉੱਚੇ ਯਾਰ ਨਾ ਹੁੰਦੇ,
ਤੇ ਖੁਆਬ, ਸਮੁੰਦਰੋਂ ਪਾਰ ਨਾ ਹੁੰਦੇ,
ਤੇ ਕਿਸਮਤ ਦੇ ਮਾਰੇ ਯਾਰ ਨਾ ਹੁੰਦੇ,
ਤੈਨੂੰ ਦੱਸ ਦਿੰਦਾ, ਕਿ ਮੁਹੱਬਤ ਐ..
ਮੇਰੀ ਗੱਲ ਜੇ ਗੱਲ ਦੇ ਵਿੱਚ ਹੁੰਦੀ,
ਤੈਨੂੰ ਮੇਰੀ ਥੋੜੀ ਜੀ ਖਿੱਚ ਹੁੰਦੀ,
ਤੇ ਆਪਣੀ ਜਾਤੀ ਇੱਕ ਹੁੰਦੀ,
ਤੈਨੂੰ ਦੱਸ ਦਿੰਦਾ, ਕਿ ਮੁਹੱਬਤ ਐ..
ਜੇ ਮੈਂ ਦਿਲ ਸੁੱਟਿਆ ਨਾ ਹੁੰਦਾ,
ਕਿਸੇ ਮੈਨੂੰ ਲੁੱਟਿਆ ਨਾ ਹੁੰਦਾ,
ਮੈਂ ਸੱਜਰਾ-ਸੱਜਰਾ, ਟੁੱਟਿਆ ਨਾ ਹੁੰਦਾ,
ਤੈਨੂੰ ਦੱਸ ਦਿੰਦਾ, ਕਿ ਮੁਹੱਬਤ ਐ..
ਕਿ ਮੈਥੋਂ ਕਦੇ ਇਨਕਾਰ ਨਾ ਹੁੰਦਾ,
ਮੇਰੇ ਦਿਲ ਤੇ ਏਹੇ ਭਾਰ ਨਾ ਹੁੰਦਾ,
ਤੇ ਜੇ ਤੂੰ ਜਾਣਾ ਬਾਹਰ ਨਾ ਹੁੰਦਾ,
ਤੈਨੂੰ ਦੱਸ ਦਿੰਦਾ, ਕਿ ਮੁਹੱਬਤ ਐ..
ਕਮੀ ਮੇਰੀ ਸੰਕੋਚ ਨਾ ਹੁੰਦੀ,
ਰੂਹ ਇਸ ਤਰਾਂ ਨੋਚ ਨਾ ਹੁੰਦੀ,
ਤੇ ਮੇਰੀ ਏਨੀ ਨਕਾਰਾ ਸੋਚ ਨਾ ਹੁੰਦੀ,
ਤੈਨੂੰ ਦੱਸ ਦਿੰਦਾ, ਕਿ ਮੁਹੱਬਤ ਐ..
ਜੇ ਗੱਲ ਗੱਲ ਤੇ ਮਨ ਭਰ ਨਾ ਹੁੰਦਾ,
ਤੇਰਾ ਪੱਕਾ ਦਿਲ ਚ ਘਰ ਨਾ ਹੁੰਦਾ,
ਤੇ ਮਜ਼ਾਕ ਬਣਨ ਦਾ ਡਰ ਨਾ ਹੁੰਦਾ,
ਤੈਨੂੰ ਦੱਸ ਦਿੰਦਾ, ਕਿ ਮੁਹੱਬਤ ਐ..
ਸ਼ਰਮੀਲਾ ਜੇ ਨਾ ਬਾਹਲਾ ਹੁੰਦਾ,
ਥੋੜਾ ਜਿਹਾ ਸਬਰਾਂ ਵਾਲਾ ਹੁੰਦਾ,
ਤੇ, ਜੇ ਮੈਂ ਕਰਮਾਂ ਵਾਲਾ ਹੁੰਦਾ,
ਤੈਨੂੰ ਦੱਸ ਦਿੰਦਾ, ਕਿ ਮੁਹੱਬਤ ਐ..
ਨਾ ਦਿਲੋਂ ਥੋੜੇ ਜੇ ਵਾਲ਼ੀ ਹੁੰਦੇ,
ਪਾੜੇ ਨਾ ਵਰਕੇ ਖਾਲੀ ਹੁੰਦੇ,
ਤੇ ਬੈਠੇ ਮਾਲੀ ਬਾਗ਼ ਸੰਭਾਲੀ ਹੁੰਦੇ,
ਤੈਨੂੰ ਗੁਲਾਬ ਦਿੰਦਾ, ਤੇ ਦੱਸ ਦਿੰਦਾ, ਕਿ ਮੁਹੱਬਤ ਐ..
Writer - Preet Shayar / ਪ੍ਰੀਤ ਸ਼ਾਇਰ
ਨੀਂਦ, ਚੈਨ, ਸ਼ੌਂਕ ਤੇ ਸੁਪਨੇ | Neend, Chain, Shaunq te Supne
ਨੀਂਦ, ਚੈਨ ਮੇਰੇ ਸ਼ੌਂਕ ਤੇ ਸੁਪਨੇ, ਸਾਰਾ ਕੁਝ ਗਵਾ ਬੈਠਾ ਹਾਂ..
ਘਰ ਪਰਿਵਾਰ ਯਾਰ ਕੀ ਪੂਰੇ ਸ਼ਹਿਰ ਤੋਂ ਠੋਕਰ ਖਾ ਬੈਠਾ ਹਾਂ..
ਦਰਦ, ਦਾਰੂ, ਤੋਹਫ਼ੇ ਤੇ ਯਾਦਾਂ, ਮੈਂ ਸਾਂਭ ਕੇ ਰੱਖੀਆਂ ਹੋਈਆਂ ਈ..
ਪਰੀ, ਅਰਮਾਨ, ਦੁਆ ਤੇ ਰੀਝਾਂ, ਤੂੰ ਗੋਦੀ ਚੱਕੀਆਂ ਹੋਈਆਂ ਸੀ..
ਮੈਨੂੰ ਦੀਹਂਦਾਂ ਅਤੀਤ ਮੇਰਾ, ਮੈਂ ਕਣੀਆਂ ਵਿੱਚ ਭਿੱਜ ਜਾਂਦਾ ਹਾਂ..
ਤੇਰੀ ਯਾਦ ਆਉਂਦੀ ਏ ਜਦ ਵੀ, ਚੱਕਰ ਖਾ ਕੇ ਡਿੱਗ ਜਾਂਦਾ ਹਾਂ..
Writer - Preet Shayar / ਪ੍ਰੀਤ ਸ਼ਾਇਰ
ਕਰਾਂਗੇ ਜ਼ਿਕਰ ਉਸ ਦਾ, ਖ਼ੁਦ ਨੂੰ ਬੇਆਰਾਮ ਰੱਖਾਂਗੇ | Krange Zikar Usda, Khud Nu Be-araam Rakhange
ਕਰਾਂਗੇ ਜ਼ਿਕਰ ਉਸ ਦਾ ,ਖ਼ੁਦ ਨੂੰ ਬੇਆਰਾਮ ਰੱਖਾਂਗੇ
ਉਦਾਸੀ ਨੂੰ ਘਰ ਆਪਣੇ ,ਫੇਰ ਅੱਜ ਦੀ ਸ਼ਾਮ ਰੱਖਾਂਗੇ
ਕਿਤੇ ਦੁਨੀਆਂ ਦੇ ਸਾਰੇ ਰਿਸ਼ਤਿਆਂ ਦੀ ਰਾਖ ਨਾ ਉੱਡੇ
ਅਸੀਂ ਕੁਝ ਰਿਸ਼ਤਿਆਂ ਨੂੰ ਇਸ ਲਈ ਬੇਨਾਮ ਰੱਖਾਂਗੇ
ਗਵਾਚੇ ਇਉਂ ਕਿ ਸਾਨੂੰ ਭੁਲ ਗਏ ਰੰਗਾਂ ਦੇ ਨਾਂ ਤੀਕਰ ,
ਕਦੇ ਇਹ ਸੋਚਦੇ ਸਾਂ ,ਮਹਿਕ ਦਾ ਵੀ ਨਾਮ ਰੱਖਾਂਗੇ
ਅਸੀਂ ਜੇ ਹੋਰ ਕੁਝ ਨਾ ਕਰ ਸਕੇ ਏਨਾ ਤਾਂ ਕਰ ਜਾਂਗੇ
ਸਦੀਵੀ ਨਫ਼ਰਤਾਂ ਵਿਚ ਵੀ ਮੁਹੱਬਤ ਆਮ ਰੱਖਾਂਗੇ
Writer - ਗੁਰਤੇਜ ਕੋਹਾਰਵਾਲਾ | Gurtej Koharwala
ਕਿਤਾਬਾਂ ਵਰਗਿਆਂ ਲੋਕਾਂ ਨੂੰ | Kitaaban Warge Loka Nu
ਕਿਤਾਬਾਂ ਵਰਗਿਆਂ ਲੋਕਾਂ ਨੂੰ ਖ਼ੁਦ ਵਿਚ ਜੋੜ ਲੈਂਦਾ ਹਾਂ।
ਮਿਲੇ ਗਹਿਰਾ ਕਿਤੇ ਲਿਖਿਆ, ਤਾਂ ਵਰਕਾ ਮੋੜ ਲੈਂਦਾ ਹਾਂ।
ਜੇ ਖੁੱਲ੍ਹੇ ਜਾਣ ਦੇਵਾਂ, ਜਾਣਗੇ ਤੇਰੀ ਤਰਫ਼ ਸਾਰੇ,
ਅਜੇ ਕੁਝ ਰਸਤਿਆਂ ਨੂੰ ਆਪਣੇ ਵੱਲ ਮੋੜ ਲੈਂਦਾ ਹਾਂ।
ਦੁਆ ਦਿੰਦਾ ਹਾਂ ਜਿਸ ਅੰਬਰ ਨੂੰ ਪੂਰਨਮਾਸ਼ੀਆਂ ਵਾਲੀ,
ਮੈਂ ਉਸ ਦੀ ਰਾਤ ’ਚੋਂ ਹਰ ਰੋਜ਼ ਤਾਰੇ ਤੋੜ ਲੈਂਦਾ ਹਾਂ।
ਵਹਾ ਦਿੰਦਾ ਹਾਂ ਫੁੱਲਾਂ ਵਾਂਗ, ਜੋ ਮੇਰੇ ਨਹੀਂ ਰਹਿੰਦੇ,
ਵਿਦਾਈ ਬਾਅਦ, ਫਿਰ ਪਾਣੀ ਪਿਛਾਂਹ ਨੂੰ ਮੋੜ ਲੈਂਦਾ ਹਾਂ।
ਮੈਂ ਅਪਣੀ ਨੀਂਦ ਵਿਚ ਵੀ ਜਾਗਦਾ ਰਹਿਨਾਂ ਕਿਸੇ ਥਾਂ ਤੋਂ,
ਜਦੋਂ ਸੱਚ ਹੋਣ ਨੂੰ ਆਵੇ, ਤਾਂ ਸੁਪਨਾ ਤੋੜ ਲੈਂਦਾ ਹਾਂ।
Writer - ਗੁਰਤੇਜ ਕੋਹਾਰਵਾਲਾ | Gurtej Koharwala
ਅਬ ਹਮ ਗੁੰਮ ਹੂਏ, ਪ੍ਰੇਮ ਨਗਰ ਕੇ ਸ਼ਹਿਰ | Ab Hum Gum Huye, Prem Nagar ke Shehar
ਅਬ ਹਮ ਗੁੰਮ ਹੂਏ, ਪ੍ਰੇਮ ਨਗਰ ਕੇ ਸ਼ਹਿਰ ।
ਆਪਣੇ ਆਪ ਨੂੰ ਸੋਧ ਰਿਹਾ ਹੂੰ, ਨਾ ਸਿਰ ਹਾਥ ਨਾ ਪੈਰ ।
ਖੁਦੀ ਖੋਈ ਅਪਨਾ ਪਦ ਚੀਤਾ, ਤਬ ਹੋਈ ਗੱਲ ਖ਼ੈਰ ।
ਲੱਥੇ ਪਗੜੇ ਪਹਿਲੇ ਘਰ ਥੀਂ, ਕੌਣ ਕਰੇ ਨਿਰਵੈਰ ?
ਬੁੱਲ੍ਹਾ ਸ਼ਹੁ ਹੈ ਦੋਹੀਂ ਜਹਾਨੀਂ, ਕੋਈ ਨਾ ਦਿਸਦਾ ਗ਼ੈਰ ।
Writer - ਬਾਬਾ ਬੁੱਲ੍ਹੇ ਸ਼ਾਹ | Baba Bulleh Shah